ETV Bharat / bharat

ਡਾ. ਰੈਡੀਜ਼ ਨੇ ਭਾਰਤ 'ਚ ਲਾਂਚ ਕੀਤਾ ਸੁਪਤਨਿਕ-ਵੀ ਟੀਕਾ, ਕੀਮਤ 995 ਰੁਪਏ ਪ੍ਰਤੀ ਡੋਜ਼ - ਡਾ. ਰੈਡੀਜ਼ ਲੈਬਾਰਟਰੀਜ਼

ਡਾ. ਰੈਡੀਜ਼ ਲੈਬਾਰਟਰੀਜ਼ ਨੇ ਕਿਹਾ ਕਿ ਰੂਸ ਤੋਂ ਆਯਾਤ ਕੀਤਾ ਗਿਆ ਕੋਰੋਨਾ ਟੀਕਾ ਸਪੁਤਨਿਕ-ਵੀ 995.40 ਰੁਪਏ 'ਚ ਪ੍ਰਤੀ ਡੋਜ਼ ਉਪਲਬਧ ਹੋਵੇਗਾ।

ਪਤਨਿਕ-ਵੀ ਟੀਕੇ ਦੀ ਕੀਮਤ 995 ਰੁਪਏ ਪ੍ਰਤੀ ਡੋਜ਼

author img

By

Published : May 14, 2021, 9:55 PM IST

ਹੈਦਰਾਬਾਦ : ਦਵਾ ਕੰਪਨੀ ਡਾ. ਰੈਡੀਜ਼ ਲੈਬ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਵਿਡ-19 ਦਾ ਟੀਕਾ ਸਪੁਤਨਿਕ-ਵੀ ਭਾਰਤੀ ਬਜ਼ਾਰ 'ਚ ਲਾਂਚ ਹੋ ਚੁੱਕੀ ਹੈ। ਇਸ ਦੀ ਸ਼ੁਰੂਆਤ ਦੇ ਤੌਰ 'ਤੇ ਸਪੁਤਨਿਕ -ਵੀ ਦਾ ਪਹਿਲਾ ਟੀਕਾ ਹੈਦਰਾਬਾਦ ਵਿੱਚ ਲਗਾਇਆ ਗਿਆ।

ਕੰਪਨੀ ਨੇ ਕਿਹਾ ਕਿ ਇਸ ਆਯਾਤ ਦਵਾਈ ਦੀ ਇੱਕ ਡੋਜ਼ ਦੀ ਕੀਮਤ 948 ਰੁਪਏ ਹੈ। ਜੀਐਸਟੀ ਦੇ ਨਾਲ ਟੀਕੇ ਦੀ ਕੀਮਤ ਇਸ 'ਤੇ 5 ਫੀਸਦੀ ਦੇ ਹਿਸਾਬ ਨਾਲ 995.40 ਰੁਪਏ ਪ੍ਰਤੀ ਡੋਜ਼ ਉਪਲਬਧ ਹੋਵੇਗੀ।

ਡਾ. ਰੈਡੀਜ਼ ਲੈਬਾਰਟਰੀਜ਼ ਨੇ ਇੱਕ ਬਿਆਨ ਵਿੱਚ ਕਿਹਾ, "ਆਯਾਤ ਟੀਕੇ ਦੀ ਕੀਮਤ ਇਸ ਸਮੇਂ 948 ਰੁਪਏ ਹੈ ਅਤੇ ਇਸ ਤੋਂ ਉੱਪਰ ਕਿ ਜੀਐਸਟੀ ਪੰਜ ਪ੍ਰਤੀਸ਼ਤ ਦੀ ਦਰ ਨਾਲ ਅਦਾ ਹੋਵੇਗਾ।" ਸਥਾਨਕ ਪੱਧਰ 'ਤੇ ਉਤਪਾਦਨ ਦੀ ਸ਼ੁਰੂਆਤ ਤੋਂ ਬਾਅਦ, ਕੀਮਤਾਂ 'ਚ ਕਮੀ ਆ ਸਕਦੀ ਹੈ।

ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਦੇ ਸੀਈਓ, ਕਿਰੀਲ ਦਮਿੱਤਰੀਵ ਨੇ ਕਿਹਾ, ‘ਸਪੁਤਨਿਕ-ਵੀ ਇੱਕ ਰੂਸੀ-ਭਾਰਤੀ ਵੈਕਸੀਨ ਹੈ। ਇਸ ਦਾ ਵੱਡਾ ਹਿੱਸਾ ਭਾਰਤ 'ਚ ਤਿਆਰ ਕੀਤਾ ਜਾਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਸ ਸਾਲ ਭਾਰਤ ਵਿੱਚ ਸਪੈਤਨਿਕ-ਵੀ ਦੀਆਂ 850 ਮਿਲੀਅਨ ਤੋਂ ਵੱਧ ਖੁਰਾਕਾਂ ਦਾ ਉਤਪਾਦਨ ਕਰਨ ਦੀ ਉਮੀਦ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਪੁਤਨਿਕ ਵੀ ਲਾਈਟ ਨੂੰ ਵੀ ਜਲਦ ਹੀ ਭਾਰਤ ਵਿੱਚ ਪੇਸ਼ ਕੀਤਾ ਜਾਵੇਗਾ।

ਕੰਪਨੀ ਨੇ ਕਿਹਾ ਕਿ ਰੂਸ ਤੋਂ ਆਯਾਤ ਟੀਕੇ ਸਪੁਤਨਿਕ-ਵੀ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਪੁੱਜੀ। ਇਸ ਟੀਕੇ ਨੂੰ ਕੇਂਦਰ ਦਵਾ ਪ੍ਰਯੋਗਸ਼ਾਲਾ,ਕਸੌਲੀ ਤੋਂ 13 ਮਈ 2021 ਨੂੰ ਮੰਜੂਰੀ ਮਿਲੀ ਹੈ। ਆਗਮੀ ਮਹੀਨੀਆਂ ਵਿੱਚ ਇਸ ਦਵਾਈ ਦੀ ਵਧੇਰੇ ਖੇਪ ਭਾਰਤ ਪਹੁੰਚਣ ਵਾਲੀ ਹੈ। ਉਸ ਤੋਂ ਬਾਅਦ ਇਸ ਦੀ ਸਪਲਾਈ ਵੀ ਭਾਰਤੀ ਨਿਰਮਾਣ ਭਾਗਦਾਰਾਂ ਵੱਲੋਂ ਸ਼ੁਰੂ ਹੋ ਜਾਵੇਗੀ।

ਡਾ. ਰੈਡੀਜ਼ ਲੈਬ ਨੇ ਕਿਹਾ ਕਿ ਟੀਕਿਆਂ ਦੀ ਸਮੇਂ ਸਿਰ ਤੇ ਨਿਰਵਿਘਨ ਸਪਲਾਈ ਲਈ ਉਹ ਭਾਰਤ ਵਿੱਚ ਆਪਣੇ ਛੇ ਨਿਰਮਾਣ ਭਾਈਵਾਲਾਂ ਦੇ ਸੰਪਰਕ ਵਿੱਚ ਹਨ। ਹੈਦਰਾਬਾਦ ਸਥਿਤ ਕੰਪਨੀ ਨੇ ਕਿਹਾ ਕਿ ਉਹ ਸਰਕਾਰ ਤੇ ਨਿੱਜੀ ਖੇਤਰ ਦੇ ਸਾਰੇ ਪੱਖਾਂ ਨਾਲ ਮਿਲ ਕੇ ਰਾਸ਼ਟਰੀ ਟੀਕਾਕਰਨ ਮੁਹਿੰਮ ਵਿੱਚ ਸਹਿਯੋਗ ਕਰਨ ਲਈ ਕੰਮ ਕਰੇਗੀ ਤਾਂ ਜੋ ਸਪੁਤਨਿਕ ਵੀ ਦੇ ਟੀਕੇ ਦਾ ਵਿਆਪਕ ਪ੍ਰਚਾਰ ਕੀਤਾ ਜਾ ਸਕੇ।

ਡਾ. ਰੈਡੀ ਦੇ ਵਾਈਸ-ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਜੀ ਵੀ ਪ੍ਰਸਾਦ ਨੇ ਕਿਹਾ, “ਟੀਕਾਕਰਨ ਭਾਰਤ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਕੋਵਿਡ -19 ਨਾਲ ਲੜਨ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਭਾਰਤ ਵਿਖੇ ਟੀਕਾਕਰਨ ਮੁਹਿੰਮਾਂ 'ਚ ਹਿੱਸਾ ਲੈ ਕੇ ਭਾਰਤੀਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ 'ਚ ਮਦਦ ਕਰਨਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ।

ਦੇਸ਼ ਵਿੱਚ ਹੁਣ ਤੱਕ ਮਹਿਜ਼ ਦੋ ਟੀਕੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਭਾਰਤ ਬਾਇਓਟੈਕ ਤੇ ਕੋਵੈਕਸੀਨ ਤੇ ਸੀਰਮ ਇੰਸਚੀਟਿਊਸ਼ਨ ਆਫ ਇੰਡੀਆ ਵੱਲੋਂ ਬਣਾਈ ਜਾ ਰੀਹ ਕੋਵੀਸ਼ੀਲਡ ਦਾ ਮੁਖ ਤੌਰ 'ਤੇ ਇਸਤੇਮਾਲ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਅਗਸਤ ਤੋਂ ਦਿਸੰਬਰ 2021 ਦੇ ਪੰਜ ਮਹੀਨੇ ਦੀ ਸਮੇਂ ਮਿਆਦ ਵਿੱਚ ਦੇਸ਼ ਵਿੱਚ 2 ਅਰਬ ਤੋਂ ਵੱਧ ਟੀਕੇ ਹੋਣਗੇ ਉਪਲਬਧ ਜੋ ਕਿ ਸਮੂਚੀ ਆਬਾਦੀ ਲਈ ਕਾਫੀ ਹੋਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.