ਚੰਡੀਗੜ੍ਹ: ਭਗਤ ਰਵਿਦਾਸ 15ਵੀਂ ਅਤੇ 16ਵੀਂ ਸਦੀ ਦੇ ਭਗਤੀ ਅੰਦੋਲਨ ਦੇ ਇੱਕ ਰਹੱਸਵਾਦੀ ਕਵੀ ਸੰਤ ਸਨ। ਉਹਨਾਂ ਨੇ ਰਵਿਦਾਸ ਧਰਮ ਦਾ ਨੀਂਹ ਪੱਥਰ ਰੱਖਿਆ ਸੀ, ਅੱਜ ਭਗਤ ਰਵਿਦਾਸ ਦੀ ਜਯੰਤੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਖਾਸ ਕਰਕੇ ਇਹ ਦਿਨ ਉੱਤਰੀ ਭਾਰਤ ਵਿੱਚ ਮਨਾਇਆ ਜਾਂਦਾ ਹੈ, ਜਿਸ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਸ਼ਾਮਲ ਹਨ।
ਜਨਮ ਬਾਰੇ ਮਨਭੇਦ
ਹਿੰਦੀ ਪੰਚਾਂਗ ਦੇ ਅਨੁਸਾਰ ਭਗਤ ਰਵਿਦਾਸ ਜਯੰਤੀ 2022 ਮਾਘ ਮਹੀਨੇ ਵਿੱਚ ਪੂਰਨਿਮਾ ਤਿਥੀ ਨੂੰ ਮਨਾਈ ਜਾਂਦੀ ਹੈ। ਭਗਤ ਰਵਿਦਾਸ ਦੀ ਜਨਮ ਤਰੀਕ ਨੂੰ ਲੈ ਕੇ ਇਤਿਹਾਸਕਾਰਾਂ ਵਿਚ ਮਤਭੇਦ ਹਨ। ਮੰਨਿਆ ਜਾਂਦਾ ਹੈ ਕਿ ਭਗਤ ਰਵਿਦਾਸ ਦਾ ਜਨਮ 1377 ਵਿੱਚ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਸਾਲ 2022 ਵਿੱਚ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 16 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਭਗਤ ਰਵਿਦਾਸ ਜੀ ਦੇ ਪਿਤਾ ਦਾ ਨਾਮ ਰਘੂ ਅਤੇ ਮਾਤਾ ਦਾ ਨਾਮ ਘੁਰਵਿਣੀਆ ਸੀ।
ਕਿਹਾ ਜਾਂਦਾ ਹੈ ਕਿ ਮੀਰਾਬਾਈ ਨੇ ਭਗਤ ਰਵਿਦਾਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਗੁਰੂ ਮੰਨ ਲਿਆ ਸੀ। ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਵਿੱਚ ਮੀਰਾ ਦੇ ਮੰਦਰ ਦੇ ਸਾਹਮਣੇ ਇੱਕ ਛੋਟੀ ਛੱਤਰੀ ਬਣਾਈ ਗਈ ਹੈ, ਜਿਸ ਵਿੱਚ ਭਗਤ ਰਵਿਦਾਸ ਦੇ ਪੈਰਾਂ ਦੇ ਨਿਸ਼ਾਨ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਸੰਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਯਾਦ ਕੀਤਾ ਜਾਂਦਾ ਹੈ। ਅੱਜ ਵੀ ਕਰੋੜਾਂ ਲੋਕ ਸੰਤ ਰਵਿਦਾਸ ਨੂੰ ਆਪਣਾ ਆਦਰਸ਼ ਮੰਨ ਕੇ ਪੂਜਦੇ ਹਨ। ਇਸ ਮੌਕੇ ਕਈ ਥਾਵਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।
ਇਸ ਦਿਨ ਖਾਸ ਕੀ ਕੀਤਾ ਜਾਂਦਾ ਹੈ
ਇਸ ਮੌਕੇ ਕਈ ਥਾਵਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਕਈ ਥਾਈਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਸੰਤ ਰਵਿਦਾਸ ਜੀ ਦੀ ਜੀਵਨੀ ਬਿਆਨ ਕੀਤੀ ਜਾਂਦੀ ਹੈ। ਲੋਕ ਸੰਤ ਅਤੇ ਮਹਾਤਮਾ ਰਵਿਦਾਸ ਜੀ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਟੀਚਾ ਰੱਖਦੇ ਹਨ। ਸਤਿਸੰਗ ਵਿੱਚ ਭਜਨ ਕੀਰਤਨ ਵਿੱਚ ਭਗਤ ਰਵਿਦਾਸ ਜੀ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਜਾਂਦਾ ਹੈ। ਲੋਕ ਸ਼ਰਧਾ ਨਾਲ ਭਗਤ ਰਵਿਦਾਸ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਮਹਾਨ ਸੰਤ ਰਵਿਦਾਸ ਜੀ ਨੂੰ ਸਲਾਮ ਕੀਤੀ ਜਾਂਦੀ ਹੈ।
ਭਗਤ ਰਵਿਦਾਸ ਦਾ ਇੱਕਲੇ ਸਾਡੇ ਧਰਮ ਵਿੱਚ ਹੀ ਯੋਗਦਾਨ ਨਹੀਂ ਸੀ ਸਗੋਂ ਰਚਨਾਤਮਕ ਤੌਰ 'ਤੇ ਵੀ ਕਾਫੀ ਯੋਗਦਾਨ ਸੀ ਉਹਨਾਂ ਨੇ ਉਸ ਸਮੇਂ ਦੀ ਸਮਾਜਿਕ, ਆਰਥਿਕ, ਰਾਜਨੀਤਕ ਹਾਲਤ ਨੂੰ ਬਿਆਨ ਕਰਦੇ ਕਈ ਦੋਹੇ ਵੀ ਲਿਖੇ। ਜਿਹਨਾਂ ਨੂੰ ਪੜ੍ਹ ਕੇ ਅਸੀਂ ਉਸ ਸਮੇਂ ਦੀ ਸਥਿਤੀ ਦਾ ਅੰਦਾਜ਼ਾ ਲਗਾ ਸਕਦੇ ਹਾਂ। ਉਹਨਾਂ ਦੇ ਕੁੱਝ ਦੋਹੇ...
"ਮਨ ਚੰਗਾ ਤੋਹ ਕਠੋਤੀ ਮੇਂ ਗੰਗਾ"
ਇਸ ਦੋਹੇ ਵਿਚ ਸੰਤ ਰਵਿਦਾਸ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਦਾ ਮਨ ਪਵਿੱਤਰ ਹੁੰਦਾ ਹੈ, ਉਸ ਦੇ ਸੱਦੇ 'ਤੇ ਮਾਤਾ ਗੰਗਾ ਵੀ ਕਠੌਤੀ (ਚਮੜਾ ਭਿੱਜਣ ਲਈ ਪਾਣੀ ਨਾਲ ਭਰਿਆ ਹੋਇਆ ਭਾਂਡਾ) ਵਿਚ ਆਉਂਦੀ ਹੈ।
"ਮਨ ਹੀ ਪੂਜਾ ਮਨ ਹੀ ਧੂਪ
ਮਨ ਹੀ ਸੇਓ ਸਹਿਜ ਸਵਸਥ"
ਇਸ ਦੋਹੇ ਵਿੱਚ ਸੰਤ ਰਵਿਦਾਸ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਸ਼ੁੱਧ ਮਨ ਵਿੱਚ ਹੀ ਵੱਸਦਾ ਹੈ। ਕਹਿੰਦੇ ਹਨ ਕਿ ਜੇਕਰ ਕਿਸੇ ਦੇ ਮਨ ਵਿੱਚ ਕਿਸੇ ਪ੍ਰਤੀ ਵੈਰ ਨਹੀਂ, ਲਾਲਚ ਜਾਂ ਵੈਰ-ਵਿਰੋਧ ਨਹੀਂ ਹੈ ਤਾਂ ਅਜਿਹਾ ਮਨ ਹੀ ਭਗਵਾਨ ਦਾ ਮੰਦਰ ਹੈ, ਦੀਵਾ ਹੈ ਅਤੇ ਧੂਪ ਹੈ।
"ਕੁਰਾਨ, ਕੁਰੀਮ, ਰਾਮ, ਹਰਿ, ਰਾਗਵ, ਜਬ ਲਗ ਏਕ ਨਾ ਪੇਖਾ
ਵੇਦ ਕਤੇਬ ਕੁਰਾਨ, ਪੁਰਾਨਨ, ਸਹਜ ਏਕ ਨਹੀਂ ਦੇਖਾ"
ਇਸ ਦੋਹੇ ਵਿੱਚ ਸੰਤ ਰਵਿਦਾਸ ਜੀ ਨੇ ਕਿਹਾ ਕਿ ਰਾਮ, ਕ੍ਰਿਸ਼ਨ, ਹਰੀ, ਈਸ਼ਵਰ, ਕਰੀਮ, ਰਾਘਵ ਸਾਰੇ ਇੱਕ ਹੀ ਪ੍ਰਮਾਤਮਾ ਦੇ ਵੱਖ ਵੱਖ ਨਾਮ ਹਨ। ਵੇਦ, ਕੁਰਾਨ, ਪੁਰਾਣ ਆਦਿ ਸਾਰੇ ਧਰਮ-ਗ੍ਰੰਥਾਂ ਵਿਚ ਕੇਵਲ ਇਕ ਪਰਮਾਤਮਾ ਦੀ ਹੀ ਗੱਲ ਕੀਤੀ ਗਈ ਹੈ ਅਤੇ ਸਾਰੇ ਪਰਮਾਤਮਾ ਦੀ ਭਗਤੀ ਲਈ ਨੇਕੀ ਦਾ ਪਾਠ ਪੜ੍ਹਾਉਂਦੇ ਹਨ।