ETV Bharat / bharat

ਸਪਾ ਸੈਂਟਰ ਦੇ ਨਾਮ 'ਤੇ ਦੇਹ ਵਪਾਰ ਦਾ ਧੰਦਾ ਚਲਾ ਰਹੇ ਜੋੜੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ - ਆਈਟੀ ਐਕਟ

ਕੇਂਦਰੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਪਟੇਲ ਨਗਰ ਵਿੱਚ ਇੱਕ ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਚੱਲਾ ਰਹੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦੀਪਕ ਅਤੇ ਬਬੀਤਾ ਵਜੋਂ ਹੋਈ ਹੈ। ਇੱਥੋਂ ਦੇਹ ਵਪਾਰ ਵਿੱਚ ਸ਼ਾਮਲ ਪੰਜ ਲੜਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਲੜਕੀਆਂ ਨੂੰ ਮਸਾਜ ਲਈ ਆਉਣ ਵਾਲੇ ਗਾਹਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ।

spa centre_running sex racket_busted_by central staff
ਸਪਾ ਸੈਂਟਰ ਦੇ ਨਾਮ 'ਤੇ ਦੇਹ ਵਪਾਰ ਦਾ ਧੰਦਾ ਚਲਾ ਰਹੇ ਜੋੜੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
author img

By

Published : Apr 28, 2022, 9:45 AM IST

ਨਵੀਂ ਦਿੱਲੀ: ਕੇਂਦਰੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਪਟੇਲ ਨਗਰ ਵਿੱਚ ਇੱਕ ਸਪਾ ਸੈਂਟਰ ਵਿੱਚ ਦੇਹ ਵਪਾਰ ਦਾ ਧੰਦਾ ਚੱਲਾ ਰਹੇ ਜੋੜੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦੀਪਕ ਅਤੇ ਬਬੀਤਾ ਵਜੋਂ ਹੋਈ ਹੈ। ਇੱਥੋਂ ਦੇਹ ਵਪਾਰ ਵਿੱਚ ਸ਼ਾਮਲ ਪੰਜ ਲੜਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਲੜਕੀਆਂ ਨੂੰ ਮਸਾਜ ਲਈ ਆਉਣ ਵਾਲੇ ਗਾਹਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ। ਜਦੋਂ ਪੈਸਿਆਂ ਦੀ ਗੱਲਬਾਤ ਤੈਅ ਹੋਣ ਉੱਤੇ ਇਨ੍ਹਾਂ ਲੜਕੀਆਂ ਨੂੰ ਉਨ੍ਹਾਂ ਨਾਲ ਭੇਜ ਦਿੱਤਾ ਜਾਂਦਾ ਸੀ। ਸਪਾ ਸੈਂਟਰ ਤੋਂ ਵੱਡੀ ਮਾਤਰਾ ਵਿੱਚ ਇਤਰਾਜ਼ਯੋਗ ਵਸਤੂਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਡੀਸੀਪੀ ਸ਼ਵੇਤਾ ਚੌਹਾਨ ਅਨੁਸਾਰ ਪੁਲਿਸ ਟੀਮ ਦਿੱਲੀ ਵਿੱਚ ਚੱਲ ਰਹੇ ਗੈਰ-ਕਾਨੂੰਨੀ ਸਪਾ ਨੂੰ ਲੈ ਕੇ ਕੰਮ ਕਰ ਰਹੀ ਸੀ। ਇਸ ਦੌਰਾਨ ਕੇਂਦਰੀ ਜ਼ਿਲ੍ਹੇ 'ਚ ਇਕ ਸਪਾ ਸੈਂਟਰ 'ਚ ਸੈਕਸ ਰੈਕੇਟ ਚਲਾਉਣ ਦੀ ਸ਼ਿਕਾਇਤ ਮਿਲੀ ਸੀ। ਇਸ ਰੈਕੇਟ ਨੂੰ ਫੜਨ ਲਈ ਏਸੀਪੀ ਯੋਗੇਸ਼ ਮਲਹੋਤਰਾ ਦੀ ਨਿਗਰਾਨੀ ਹੇਠ ਸਪੈਸ਼ਲ ਸਟਾਫ਼ ਦੇ ਇੰਚਾਰਜ ਸ਼ੈਲੇਂਦਰ ਕੁਮਾਰ ਦੀ ਟੀਮ ਬਣਾਈ ਗਈ ਸੀ। 26 ਅਪ੍ਰੈਲ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਪਟੇਲ ਨਗਰ 'ਚ ਸਪਾ-ਮਸਾਜ ਸੈਂਟਰ ਚੱਲ ਰਿਹਾ ਹੈ। ਇਸ ਦੀ ਆੜ ਵਿੱਚ ਇੱਥੇ ਦੇਹ ਵਪਾਰ ਦਾ ਧੰਦਾ ਵੀ ਕੀਤਾ ਜਾ ਰਿਹਾ ਹੈ।

ਇਸ ਜਾਣਕਾਰੀ 'ਤੇ ਸਪੈਸ਼ਲ ਸਟਾਫ਼ ਦੇ ਇੰਸਪੈਕਟਰ ਸ਼ੈਲੇਂਦਰ ਕੁਮਾਰ ਦੀ ਟੀਮ ਨੇ ਉੱਥੇ ਛਾਪਾ ਮਾਰ ਕੇ 6 ਔਰਤਾਂ ਅਤੇ ਇੱਕ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪਟੇਲ ਨਗਰ ਥਾਣੇ ਵਿੱਚ ਆਈਟੀ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ।

ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਬਬੀਤਾ ਅਤੇ ਉਸ ਦਾ ਪਤੀ ਦੀਪਕ ਇੱਥੇ ਸਪਾ ਸੈਂਟਰ ਚਲਾ ਰਹੇ ਸਨ। ਇਸ ਦੀ ਆੜ 'ਚ ਉਹ ਦੇਹ ਵਪਾਰ ਦਾ ਧੰਦਾ ਚਲਾਉਂਦੇ ਸੀ। ਉਹ ਲੜਕੀਆਂ ਨੂੰ ਸਪਾ ਸੈਂਟਰ 'ਚ ਕੰਮ 'ਤੇ ਲਾਉਂਦੇ ਸੀ ਅਤੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸੀ। ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਉੱਥੇ ਆਉਣ ਵਾਲੇ ਗਾਹਕਾਂ ਤੋਂ ਪੈਸਿਆਂ ਦੇ ਲੈਣ-ਦੇਣ ਦੀ ਗੱਲ ਕਰਦੇ ਸਨ। ਇਸ ਤੋਂ ਬਾਅਦ ਉਹ ਲੜਕੀਆਂ ਨੂੰ ਉਨ੍ਹਾਂ ਨਾਲ ਭੇਜਦੇ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੀਪਕ ਅਤੇ ਬਬੀਤਾ ਇੱਥੇ ਮਸਾਜ ਸੈਂਟਰ ਚਲਾਉਂਦੇ ਹਨ। ਇਸ ਨਾਲ ਹੀ ਗ੍ਰਿਫਤਾਰ ਕੀਤੀਆਂ ਗਈਆਂ ਹੋਰ ਪੰਜ ਲੜਕੀਆਂ ਇੱਥੇ ਦੇਹ ਵਪਾਰ ਦਾ ਕੰਮ ਕਰਦੀਆਂ ਸਨ।

ਇਹ ਵੀ ਪੜ੍ਹੋ : ਫਰਜ਼ੀ ਡਾਕਟਰ ਜੋੜੇ ਦੇ ਇਲਾਜ ਕਾਰਨ ਔਰਤ ਦੀ ਮੌਤ, ਦੋਵੇਂ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.