ਬੈਂਗਲੁਰੂ: ਸੈਂਟਰਲ ਕ੍ਰਾਈਮ ਬ੍ਰਾਂਚ (ਸੀਸੀਬੀ) ਪੁਲਿਸ ਨੇ ਸ਼ਨੀਵਾਰ ਦੇਰ ਰਾਤ ਇੱਕ ਵੱਡੇ ਪਧਤਰ 'ਤੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਇੱਕ ਸਪਾ ਸੈਂਟਰ 'ਤੇ ਛਾਪਾ ਮਾਰ ਕੇ ਅੰਤਰਰਾਜੀ ਅਤੇ ਵਿਦੇਸ਼ਾਂ ਦੀਆਂ ਕੁੱਲ 44 ਔਰਤਾਂ ਨੂੰ ਛੁਡਵਾਇਆ ਹੈ। ਇਸ ਮਾਮਲੇ 'ਚ 34 ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਗੁਪਤ ਸੁਚਨਾ ਦੇ ਅਧਾਰ 'ਤੇ ਕੀਤੀ ਕਾਰਵਾਈ : ਜਾਣਕਾਰੀ ਮੁਤਾਬਕ ਗੁਪਤ ਸੁਚਨਾ ਦੇ ਅਧਾਰ 'ਤੇ ਇੱਕ ਇਮਾਰਤ 'ਚ ਛਾਪੇਮਾਰੀ ਕੀਤੀ ਗਈ, ਜਿੱਥੇ ਸਪਾ ਦੇ ਨਾਂ 'ਤੇ ਕਥਿਤ ਤੌਰ 'ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਇਹ ਸਪਾ ਸੈਂਟਰ ਬੈਂਗਲੁਰੂ ਦੇ ਮਹਾਦੇਵਪੁਰ ਥਾਣਾ ਖੇਤਰ 'ਚ ਚਲਾਇਆ ਜਾ ਰਿਹਾ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਸੈਂਟਰ 'ਚ ਕਈ ਅਨੈਤਿਕ ਗਤੀਵਿਧੀਆਂ ਚੱਲ ਰਹੀਆਂ ਹਨ। ਇਹ ਰੈਕੇਟ ਸੂਬੇ ਅਤੇ ਦੇਸ਼ ਤੋਂ ਬਾਹਰੋਂ ਲੜਕੀਆਂ ਬੁਲਾ ਕੇ ਚਲਾਇਆ ਜਾਂਦਾ ਸੀ। ਸਪਾ ਚਲਾਉਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਉਹ ਵੀ ਕਿਸੇ ਹੋਰ ਸੂਬੇ ਤੋਂ ਆਇਆ ਸੀ ਅਤੇ ਬੈਂਗਲੁਰੂ 'ਚ ਸਪਾ ਸੈਂਟਰ ਚਲਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਕੁੜੀਆਂ ਨੂੰ ਵਾਧੂ ਪੈਸੇ ਕਮਾਉਣ ਦਾ ਲਾਲਚ ਦੇਕੇ ਗਲਤ ਕੰਮਾਂ ਵਿੱਚ ਪਾਇਆ ਜਾਂਦਾ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ।ਜਿਸ ਕਾਰਨ ਮਜਬੂਰ ਹਿੋ ਕੇ ਵੀ ਕੂੜੀਆਂ ਇਸ ਧੰਦੇ ਵਿੱਚ ਪੈ ਜਾਂਦੀਆਂ ਹਨ।
- ਅੰਮ੍ਰਿਤਸਰ 'ਚ ਨੌਜਵਾਨ 'ਤੇ ਬੇਰਹਿਮੀ ਨਾਲ ਹਮਲਾ, CCTV ਵੀਡੀਓ ਆਈ ਸਾਹਮਣੇ
- ਪਾਰਟੀਆਂ 'ਚ ਤੇ ਐਲਵਿਸ਼ ਯਾਦਵ ਦੇ ਗੀਤਾਂ 'ਚ ਵਰਤੇ ਜਾਣ ਵਾਲੇ ਜ਼ਹਿਰੀਲੇ ਸੱਪ ਮੋਹਾਲੀ 'ਚ ਫੜੇ ਗਏ
- ਅੰਮ੍ਰਿਤਸਰ 'ਚ ਅਣਪਛਾਤਿਆਂ ਨੇ ਟਰੈਵਲ ਏਜੈਂਟ 'ਤੇ ਚਲਾਈਆਂ ਗੋਲੀਆਂ, ਵਾਲ-ਵਾਲ ਬਚੀ ਜਾਨ
ਪਹਿਲਾਂ ਵੀ ਪੁਲਿਸ ਨੇ ਕੀਤਾ ਸੀ ਗਿਰੋਹ ਕਾਬੂ : ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲ਼ਾਂ ਗਾਜ਼ੀਆਬਾਦ ਵਿੱਚ ਵੀ ਪੁਲਿਸ ਨੇ ਕਾਰਵਾਈ ਕਰਦਿਆਂ ਸਾਹਿਬਾਬਾਦ ਦੇ ਇੰਦਰਾਪੁਰਮ ਕੋਤਵਾਲੀ ਇਲਾਕੇ ਦੇ ਇੱਕ ਨਾਮੀ ਮਾਲ 'ਤੇ ਛਾਪਾ ਮਾਰ ਕੇ ਸਪਾ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਸੀ। ਜਿਸ ਵਿੱਚ ਪੁਲਿਸ ਨੇੇ 44 ਲੜਕੀਆਂ ਅਤੇ 21 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਉਸ ਵੇਲੇ ਪੁਲਿਸ ਨੇ ਸਪਾ ਦੇ ਮਾਲਕ ਅਤੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕਰਕੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੋਰਾਨ ਪੁਲਿਸ ਟੀਮ ਨੇ ਕੇਂਦਰ ਤੋਂ ਮੋਬਾਈਲ,ਰਜਿਸਟਰ ਅਤੇ ਹੋਰ ਸਮਾਨ ਸਮੇਤ ਇਤਰਾਜ਼ਯੋਗ ਵਸਤੂਆਂ ਵੀ ਬਰਾਮਦ ਕੀਤੀਆਂ ਸਨ। ਫਿਲਹਾਲ ਪੁਲਿਸ ਵੱਲੋਂ ਫੁਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।