ਸੋਨੀਪਤ: ਮੂਰਥਲ ਵਿਚ ਕਈਆਂ ਢਾਬਿਆਂ ਉਤੇ ਛਪੇਮਾਰ ਕਰਕੇ ਸੀਐਮ ਫਲਾਇੰਗ ਦੀ ਟੀਮ ਨੇ ਵੱਡੀ ਕਾਰਵਾਈ ਕੀਤੀ। ਦਰਅਸਲ ਇੰਨਾਂ ਢਾਬਿਆਂ ਉੇਤ ਦੇਹ ਵਪਾਰ ((Sex Racket) ਅਤੇ ਨਸ਼ੇ ਕਾ ਧੂੰਦਾ ਹੋਣ ਦੀ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋ ਇਹ ਕਾਰਵਾਈ ਕੀਤੀ ਗਈ । ਹਾਰਾਨੀ ਦੀ ਗੱਲ ਇਹ ਸੀ ਕਿ ਸੋਨੀਪਤ ਐਸਟੀਐਫ ਵਿੱਚ ਤੈਨਾਤ ਹੈਡ ਕਾਂਸਟੇਬਲ ਹੀ ਇਸ ਗੋਰਖਧੰਦੇ ਦਾ ਮੁੱਖ ਸਰਗਨਾ ਨਿਕਲਾ । ਜਿਸ ਤੋਂ ਬਾਅਦ ਹੈਡ ਕਾਂਸਟੇਬਲ ਦੇਵੇਂਦਰ ਸ਼ਰਮਾਂ 'ਤੇ ਧਾਰਾ -370 ਅਧੀਨ ਮੁਕਦਮਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਬੁਧਵਾਰ ਦੇ ਜੀਟੀ ਰੋਡ ਸਥਿਤ ਮੂਰਥਲ ਦੇ ਕਈ ਢਾਬਿਆਂ 'ਤੇ ਸੀਐਮ ਫਲਾਇੰਗ ਨੇ ਛਾਪੇਮਾਰੀ ਕਰਕੇ ਇੱਥੋ ਤਿੰਨ ਵਿਦੇਸ਼ੀ ਤੇ 12 ਹੋਰ ਕੁੜੀਆਂ ਸਮੇਤ ਤਿੰਨ ਨੌਜਵਾਨਾਂ ਨੂੰ ਦੇਹ ਵਪਾਰ ਦੇ ਇਸ ਧੰਦੇ ਵਿੱਚ ਗਿਰਫਤਾਰ ਕੀਤਾ ਸੀ। ਜਾਣਕਾਰੀ ਮੁਤਾਬਕ ਇੰਨਾਂ ਢਾਬਿਆਂ ਉਤੇਂ ਨਾ ਸਿਰਫ ਦੇਹ ਵਪਾਰ ਸਗੋ ਨਸ਼ੇ ਦਾ ਵਪਾਰ ਵੀ ਥੜੱਲੇ ਨਾਲ ਚੱਲ ਰਿਹਾ ਸੀ। ਇਹ ਕਾਰਵਾਈ ਸੀਐਮ ਫਲਾਇੰਗ ਦੇ ਡੀਐਸਪੀ ਅਜੀਤ ਸਿੰਘ ਦੀ ਅਗਵਾਈ ਚ ਵਿੱਚ ਤਿੰਨ ਟੀਮਾਂ ਵੱਲੋਂ ਕੀਤੀ ਗਈ।
ਇਹ ਵੀ ਪੜੋ:ਸਿਮਰਜੀਤ ਬੈਂਸ ਦੀ ਵਧੀਆਂ ਮੁਸ਼ੀਕਲਾਂ, ਮਾਮਲਾ ਹੋਇਆ ਦਰਜ
ਜਾਣਕਾਰੀ ਦੇ ਮੁਤਾਬਕ ਇੱਥੋ ਕਾਬੂ ਕੀਤੀਆਂ ਕੁੜੀਆਂ ਚ 9 ਦਿੱਲੀ ਨਾਲ ਸਬੰਧਤ ਅਤੇ ਇੱਕ-ਇੱਕ ਕੁੜੀ ਉਜਬੇਕਿਸਤਾਨ, ਤੁਰਕੀ ਤੇ ਰੂਸ ਦੀਆਂ ਰਹਿਣ ਵਾਲੀ ਹੈ।
ਇਸ ਮਾਮਲੇ ਵਿੱਚ ਹੁਣ ਸੋਨੀਪਤ ਐਸਟੀਐਫ ਵਿੱਚ ਤੈਨਾਤ ਹੈਡ ਕਾਂਸਟੇਬਲ ਦੇਵੇਂਦਰ ਸਿੰਘ ਦੀ ਗਿਰਫਤਾਰੀ ਹੋ ਚੁੱਕੀ ਹੈ। ਜੋ ਇਸ ਗੋਰਖਧੰਦੇ ਦਾ ਮਾਸਟਰ ਮਾਇੰਡ ਦੱਸਿਆ ਜਾ ਰਿਹਾ ਹੈ। ਵਾਰਡ ਹੈਡ ਕਾਂਸਟੇਬਲ 'ਤੇ ਧਾਰਾ -370 ਅਧੀਨ ਮੁਕੱਦਮਾ ਦਰਜ ਕਰ ਉਸ ਨੂੰ ਅਦਾਲਤ ਚ ਵੀ ਪੇਸ਼ ਕਰ ਦਿੱਤਾ ਗਿਆ ਹੈ।