ETV Bharat / bharat

CWC Meeting: "ਮੀਡੀਆ ਵਿੱਚ ਜਾਣ ਤੋਂ ਬਚੋ..." ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਨੂੰ ਕਾਬੂ ਕਰਨ ਲਈ ਸੋਨੀਆ ਅਤੇ ਖੜਗੇ ਦੀ ਸਲਾਹ - ਕਾਂਗਰਸ ਵਰਕਿੰਗ ਕਮੇਟੀ

CWC Meeting: ਕਾਂਗਰਸ ਨੇ "ਲੋਕਤੰਤਰ ਨੂੰ ਬਚਾਉਣ ਅਤੇ ਮੋਦੀ ਸਰਕਾਰ ਨੂੰ ਸੱਤਾ ਚੋਂ ਹਟਾਉਣ ਲਈ" ਵਿਚਾਰਧਾਰਕ ਅਤੇ ਪਾਰਟੀ ਲਾਈਨਾਂ ਤੋਂ ਉੱਪਰ ਉੱਠ ਕਿ ਵਰਕਰਾਂ ਵਿੱਚ ਏਕਤਾ ਦਾ ਸੱਦਾ ਦਿੱਤਾ ਹੈ। ਇਸ ਤੋਂ ਇਲਾਵਾ ਸਾਰੇ ਵਰਕਰਾਂ ਨੂੰ ਮੀਡੀਆ ਦੇ ਕੋਲ ਨਾ ਜਾਣ ਦੀ ਵੀ ਸਲਾਹ ਦਿੱਤੀ ਗਈ ਹੈ।

Sonia Gandhi And Mallikarjun Kharge Advice, CWC Meeting In Hyderabad
Sonia Gandhi And Mallikarjun Kharge Advice CWC Meeting In Hyderabad Congress Infighting
author img

By ETV Bharat Punjabi Team

Published : Sep 17, 2023, 8:03 PM IST

ਹੈਦਰਾਬਾਦ: ਕਾਂਗਰਸ ਵਰਕਿੰਗ ਕਮੇਟੀ ਦੀ ਹੈਦਰਾਬਾਦ 'ਚ ਹੋਈ ਬੈਠਕ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਕਿਹਾ ਕਿ ''ਆਪਣੀ ਪਾਰਟੀ ਦੇ ਅੰਦਰ ਟਕਰਾਅ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਮੀਡੀਆ ਦੇ ਸਾਹਮਣੇ ਕੋਈ ਵੀ ਵਿਵਾਦਿਤ ਬਿਆਨ ਨਾ ਦੇਣਾ ਹੈ।'' ਸੋਨੀਆ ਗਾਂਧੀ ਨੇ ਵੀ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਕਿਹਾ ਕਿ ਕਾਂਗਰਸ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਿਆਨ ਮੀਡੀਆ ਸਾਹਮਣੇ ਨਾ ਦਿੱਤੇ ਜਾਣ।

ਲੋਕਤੰਤਰ ਨੂੰ ਬਚਾਉਣ ਲਈ ਇਕਜੁੱਟ ਹੋਵੇਗੀ ਕਾਂਗਰਸ: ਹੈਦਰਾਬਾਦ ਵਿੱਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਦੇ ਦੂਜੇ ਦਿਨ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਾਰੇ ਪੱਧਰਾਂ 'ਤੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਨਿਯਮਿਤ ਤੌਰ 'ਤੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਿਹਾ, ਕਿਉਂਕਿ ਕਾਂਗਰਸ ਹੁਣ ਰਾਸ਼ਟਰੀ ਲੜਾਈ ਲਈ ਜਮੀਨ ਤਿਆਰ ਕਰ ਰਹੀ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ਕਹਿਣਾ ਹੈ ਕਿ "ਲੋਕ ਹੁਣ ਬਦਲ ਦੀ ਤਲਾਸ਼ ਕਰ ਰਹੇ ਹਨ" ਸਬੂਤ ਵਜੋਂ ਦੱਸਦੇ ਹੋਏ ਉਨ੍ਹਾਂ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਚੋਣਾਂ ਵਿੱਚ ਜਿੱਤ ਹਵਾਲਾ ਦਿੱਤਾ। ਉਨ੍ਹਾਂ ਕਿਹਾ ਇਸ ਲਈ ਅਸੀਂ ਹੁਣ ਮੂਕ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ, ਸਾਨੂੰ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਇੱਕਜੁੱਟ ਹੋਣਾ ਪਵੇਗਾ ਅਤੇ ਇਹ ਤਾਨਾਸ਼ਾਹੀ ਸਰਕਾਰ ਨੂੰ ਸੱਤਾ ਚੋਂ ਉਖਾੜ ਸੁੱਟਣਾ ਹੋਵੇਗਾ।"

ਕਾਂਗਰਸ ਇਕਜੁੱਟ ਹੋ ਕੇ ਭਾਜਪਾ ਨੂੰ ਹਰਾਏਗੀ: ਮਲਿਕਾਰਜੁਨ ਖੜਗੇ ਨੇ ਵਰਕਰਾਂ ਵਿੱਚ ਜੋਸ਼ ਭਰਦਿਆਂ ਕਿਹਾ ਕਿ ਹੁਣ ਸਾਡੇ ਲਈ ਆਰਾਮ ਕਰਨ ਦਾ ਸਮਾਂ ਨਹੀਂ ਹੈ, ਭਾਜਪਾ ਦੇ ਰਾਜ ਕਾਰਨ ਪਿਛਲੇ 10 ਸਾਲਾਂ ਵਿਚ ਆਮ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਕਈ ਗੁਣਾ ਵਧ ਗਈਆਂ ਹਨ। ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਨਿੱਜੀ ਹਿੱਤਾਂ ਅਤੇ ਆਪਣੇ ਨਿੱਜੀ ਮਤਭੇਦਾਂ ਨੂੰ ਪਾਸੇ ਰੱਖ ਕੇ ਪਾਰਟੀ ਦੀ ਕਾਮਯਾਬੀ ਨੂੰ ਪਹਿਲ ਦੇਣ ਲਈ ਅਣਥੱਕ ਮਿਹਨਤ ਕਰੀਏ। ਏਕਤਾ ਅਤੇ ਅਨੁਸ਼ਾਸਨ ਨਾਲ ਹੀ ਅਸੀਂ ਆਪਣੇ ਵਿਰੋਧੀਆਂ ਨੂੰ ਹਰਾ ਸਕਦੇ ਹਾਂ। ਕਰਨਾਟਕ ਵਿੱਚ ਅਸੀਂ ਇੱਕਜੁੱਟ ਰਹੇ ਅਤੇ ਸਫਲਤਾ ਪ੍ਰਾਪਤ ਕਰਨ ਲਈ ਅਨੁਸ਼ਾਸਨ ਨਾਲ ਲੜੇ।

ਕਾਂਗਰਸ ਨੇ ਪੱਤਰਕਾਰਾਂ ਅਤੇ ਮੀਡੀਆ ਸੰਗਠਨਾਂ ਦੀ ਸੂਚੀ ਜਾਰੀ ਕੀਤੀ: ਸੋਨੀਆ ਗਾਂਧੀ ਨੇ ਪਾਰਟੀ ਨੇਤਾਵਾਂ ਨੂੰ ਸੰਜਮ ਬਣਾਈ ਰੱਖਣ ਅਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਟਿੱਪਣੀਆਂ ਨਾਲ ਮੀਡੀਆ ਵਿੱਚ ਜਾਣ ਤੋਂ ਬਚਣ ਲਈ ਕਿਹਾ। ਪਾਰਟੀ ਪਹਿਲਾਂ ਹੀ ਉਨ੍ਹਾਂ ਪੱਤਰਕਾਰਾਂ ਅਤੇ ਮੀਡੀਆ ਸੰਸਥਾਵਾਂ ਦੀ ਸੂਚੀ ਜਾਰੀ ਕਰ ਚੁੱਕੀ ਹੈ, ਜਿਨ੍ਹਾਂ ਨਾਲ ਕਾਂਗਰਸ ਹੁਣ ਕੋਈ ਗੱਲਬਾਤ ਨਹੀਂ ਕਰੇਗੀ।

ਔਰਤਾਂ ਦੇ ਹਿੱਤਾਂ ਲਈ ਮਹਿਲਾ ਰਾਖਵੇਂਕਰਨ ਬਿੱਲ ਨੂੰ ਲਾਗੂ ਕਰਨ ਪ੍ਰਧਾਨ ਮੰਤਰੀ: ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸਥਾਨਕ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇਣ ਲਈ ਬਿੱਲ ਪਾਸ ਕਰਨ 'ਤੇ ਵੀ ਚਰਚਾ ਹੋਈ। ਇਸ ਸਬੰਧੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ ਹੈ, ਕਿਉਂਕਿ ਇਹ ਬਿੱਲ ਰਾਜ ਸਭਾ ਵੱਲੋਂ ਪਾਸ ਹੋ ਚੁੱਕਿਆ ਹੈ, ਪਰ ਵੀ ਅਜੇ ਲੰਬਿਤ ਪਿਆ ਹੈ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਸਰਕਾਰ ਔਰਤਾਂ ਬਾਰੇ ਸੋਚ ਰਹੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿਲਾ ਰਾਖਵੇਂਕਰਨ ਬਿੱਲ ਨੂੰ ਪਾਸ ਕਰਨ। ਬੈਠਕ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸੀ ਆਗੂ ਚਾਹੁੰਦੇ ਹਨ ਕਿ ਜਨਤਾ ਇਹ ਸਮਝ ਲਵੇ ਕਿ ਕਾਂਗਰਸ ਸਾਡੇ ਲਈ ਰਾਜਨੀਤੀ ਕਰਦੀ ਹੈ, ਸਾਡੇ ਹਿੱਤਾਂ ਲਈ ਲੜਦੀ ਹੈ, ਸਾਡੇ ਮੁੱਦਿਆਂ 'ਤੇ ਖੜ੍ਹੀ ਹੈ, ਸਾਡੇ ਦੁੱਖ-ਦਰਦ 'ਚ ਸਾਡੇ ਨਾਲ ਹੈ, ਇਸ ਲਈ ਕਾਂਗਰਸ ਦੇ ਲੀਡਰਾਂ ਨੂੰ ਕੰਮ ਵੀ ਕਰਨਾ ਪਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਪਵਨ ਖੇੜਾ ਨੇ ਦੱਸਿਆ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਰਾਹੁਲ ਗਾਂਧੀ ਵੱਲੋਂ ਪੁੱਛੇ ਜਾਣ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ 1969 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਨ ਕਿਉਂਕਿ ਇਹ ਪਾਰਟੀ ਗਰੀਬਾਂ, ਦਲਿਤਾਂ ਅਤੇ ਸ਼ੋਸ਼ਣ ਪੀੜਤਾ ਲਈ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਨ ਨੇਸ਼ਨ ਵਨ ਇਲੈਕਸ਼ਨ 'ਤੇ ਕਾਂਗਰਸ ਵਰਕਿੰਗ ਕਮੇਟੀ 'ਚ ਬਹੁਤ ਸਪੱਸ਼ਟ ਫੈਸਲਾ ਲਿਆ ਗਿਆ ਹੈ ਕਿ ਕਾਂਗਰਸ ਵਨ ਨੇਸ਼ਨ ਵਨ ਇਲੈਕਸ਼ਨ ਦੇ ਹੱਕ 'ਚ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.