ਹੈਦਰਾਬਾਦ: ਇੱਕ ਅਪ੍ਰੈਲ ਤੋਂ ਦੇਸ਼ ਵਿੱਚ ਨਵਾਂ ਵਿੱਤੀ ਸਾਲ 2022-23 ਸ਼ੁਰੂ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਕੁੱਝ ਬਦਲਾਅ ਕੀਤੇ ਗਏ ਹਨ। ਅਗਲੇ ਮਹੀਨੇ ਦੀ ਇੱਕ ਤਰੀਕ ਤੋਂ ਵਿੱਚ ਬੈਂਕ ਦੇ ਵਿਆਜ, ਟੈਕਸ ਦੀ ਦੇਣਦਾਰੀ ਅਤੇ ਹੋਰ ਕਈ ਵੱਡੇ ਬਦਲਾਅ ਦੇਖੇ ਜਾ ਸਕਦੇ ਹਨ। ਇਸ ਨੂੰ ਲੈ ਕੇ ਤੁਹਾਨੂੰ ਪਹਿਲਾਂ ਤੋਂ ਹੀ ਜਾਣਕਾਰੀ ਹੋਣੀ ਚਾਹੀਦੀ। ਜਾਣੋਂ ਕੀ ਸਰਕਾਰ ਨਵੇਂ ਵਿੱਤੀ ਸਾਲ ਵਿੱਚ ਕਿਹੜੇ ਬਦਲਾਅ ਕਰਣ ਜਾ ਰਹੀ ਹੈ।
ਵਿੱਤੀ ਸਾਲ 2022-23 ਵਿੱਚ ਸਰਕਾਰ ਪੀਐਫ ਖਾਤਿਆਂ 'ਤੇ ਟੈਕਸ ਲਗਾਉਣ ਜਾ ਰਹੀ ਹੈ। 2.5 ਲੱਖ ਤੋਂ ਵੱਧ ਰੁਪਏ ਹੋਣ ਤੇ ਸਰਕਾਰ ਵੱਲੋਂ ਟੈਕਸ ਲਗਾਈਆ ਜਾਵੇਗਾ। ਪੋਸਟ ਆਫਿਸ ਦੇ ਨਿਅਮਾਂ ਵਿੱਚ ਬਦਲਾਅ ਕੀਤੇ ਗਏ ਹਨ ਜਿਸ ਤਹਿਤ ਬਚਤ ਖਾਤਾ ਜਰੂਰੀ ਕੀਤਾ ਜਾ ਰਿਹਾ ਹੈ। ਹੁਣ ਡਾਕਘਰ ਜਾ ਕੇ ਸਕੀਮਾਂ 'ਤੇ ਮਿਲਣ ਵਾਲੇ ਵਿਆਜ ਦੇ ਪੈਸੇ ਨਕਦ ਨਹੀਂ ਨਹੀਂ ਮਿਲਣਗੇ।
ਇਸ ਤੋਂ ਇਲਾਵਾ ਮਹਿੰਗਾਈ ਨਾਲ ਦਾ ਸਾਹਮਣਾ ਕਰਣਾ ਪੈ ਸਰਦਾ ਹੈ। ਦਰਦ ਨਿਵਾਰਕ ਦਵਾਈਆਂ, ਐਂਟੀਬਾਇਓਟਿਕਸ, ਐਂਟੀ ਵਾਇਰਸ ਸਮੇਤ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧਾ ਵੀ ਹੋਵੇਗਾ। ਧੋਕ ਵਿੱਚ ਕੀਮਤਾਂ ਦੇ ਵਧਾਉਣ ਦੀ ਮੰਜੂਰੀ ਮਿਲ ਚੁੱਕੀ ਹੈ। ਇਸ ਤੋਂ ਇਲਾਵਾ ਘਰੇਲੁ ਗੈਸ ਸਿਲੰਡਰ ਵਿੱਚ ਵੀ ਲਗਾਤਾਰ ਵਾਧਾ ਹੋ ਰਿਆ ਹੈ ਜੋ ਕਿ ਅੱਗੋ ਵੀ ਦੇਖਣ ਨੂੰ ਮਿਲ ਸਕਦਾ ਹੈ। ਨਵੇਂ ਵਿੱਤੀ ਸਾਲ ਵਿੱਚ ਘਰ ਖਰੀਦਣ ਵਾਲਿਆਂ ਨੂੰ ਪਹਿਲਾਂ ਨਾਲੋਂ ਜਿਆਦਾ ਪੈਸੇ ਦੇਣੇ ਪੈਣਗੇ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਮਿਲਣ ਵਾਲੀ ਧਾਰਾ 80EEA ਤਹਿਤ ਟੈਕਸ ਛੋਟ ਬੰਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਅੱਜ ਅਤੇ ਕੱਲ ਭਾਰਤ ਬੰਦ, ਬੈਂਕਾਂ ਦਾ ਕੰਮ ਹੋ ਸਕਦਾ ਪ੍ਰਭਾਵਿਤ