ETV Bharat / bharat

ਰੇਲਵੇ ਨੇ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਲਗਾਈਆਂ ਸਮਾਰਟ ਵਿੰਡੋ - ਟ੍ਰੇਨਾਂ ’ਚ ਹੁਣ ਸਮਾਰਟ ਵਿੰਡੋ

ਆਧੁਨਿਕੀਕਰਨ ਦੀ ਦਿਸ਼ਾ ’ਚ ਟ੍ਰੇਨਾਂ ’ਚ ਹੁਣ ਸਮਾਰਟ ਵਿੰਡੋ ਲਗਾਈ ਜਾ ਰਹੀ ਹੈ। ਇਨ੍ਹਾਂ ਦੀ ਮਦਦ ਨਾਲ ਯਾਤਰੀ ਇੱਕ ਬਟਨ ਨੂੰ ਦਬਾ ਕੇ ਸ਼ੀਸ਼ੇ ਦਾ ਨਜਾਰਾ ਬਦਲ ਸਕਣਗੇ। ਨਾਲ ਹੀ ਇਸ ਨਾਲ ਸੂਰਜ ਅਤੇ ਅਲਟਰਾ ਵਾਇਲੇਟ ਕਿਰਨਾਂ ਤੋਂ ਵੀ ਬਚਾਅ ਹੋ ਸਕੇਗਾ। ਦੱਸ ਦਈਏ ਕਿ ਹਾਲ ਹੀ ’ਚ ਨਵੀਂ ਦਿੱਲੀ ਤੋਂ ਹਾਵੜਾ ਦੇ ਵਿਚਾਲੇ ਚਲਣ ਵਾਲੀ ਰਾਜਧਾਨੀ ਐਕਸਪ੍ਰੈਸ ਟ੍ਰੇਨ ਨੰਬਰ 02302 ’ਚ ਪਾਇਲਟ ਪ੍ਰੋਜੈਕਟ ਦੇ ਤਹਿਤ ਇਸ ਵਿੰਡੋ ਨੂੰ ਲਗਾਇਆ ਗਿਆ ਹੈ।

ਰੇਲਵੇ ਨੇ ਪ੍ਰਾਈਵੇਸੀ ਅਤੇ ਸੁਰੱਖਿਆ ਲਈ ਲਗਾਈ ਸਮਾਰਟ ਵਿੰਡੋ

author img

By

Published : Feb 15, 2021, 7:08 PM IST

ਨਵੀ ਦਿੱਲੀ: ਆਧੁਨਿਕੀਕਰਨ ਦੀ ਦਿਸ਼ਾ ’ਚ ਟ੍ਰੇਨਾਂ ’ਚ ਹੁਣ ਸਮਾਰਟ ਵਿੰਡੋ ਲਗਾਈ ਜਾ ਰਹੀ ਹੈ। ਇਨ੍ਹਾਂ ਦੀ ਮਦਦ ਨਾਲ ਯਾਤਰੀ ਇਕ ਬਟਨ ਨੂੰ ਦਬਾ ਕੇ ਸ਼ੀਸ਼ੇ ਦਾ ਨਜਾਰਾ ਬਦਲ ਸਕਣਗੇ। ਨਾਲ ਹੀ ਇਸ ਨਾਲ ਸੂਰਜ ਅਤੇ ਅਲਟਰਾ ਵਾਇਲੇਟ ਕਿਰਨਾਂ ਤੋਂ ਵੀ ਬਚਾਅ ਹੋ ਸਕੇਗਾ। ਦੱਸ ਦਈਏ ਕਿ ਹਾਲ ਹੀ ’ਚ ਨਵੀਂ ਦਿੱਲੀ ਤੋਂ ਹਾਵੜਾ ਦੇ ਵਿਚਾਲੇ ਚਲਣ ਵਾਲੀ ਰਾਜਧਾਨੀ ਐਕਸਪ੍ਰੈਸ ਟ੍ਰੇਨ ਨੰਬਰ 02302 ’ਚ ਪਾਇਲਟ ਪ੍ਰੋਜੈਕਟ ਦੇ ਤਹਿਤ ਇਸ ਵਿੰਡੋ ਨੂੰ ਲਗਾਇਆ ਗਿਆ ਹੈ।

ਵਿੰਡੋ ਦੀ ਹੈ ਇਹ ਖਾਸਿਅਤ

ਜਾਣਕਾਰੀ ਮੁਤਾਬਿਕ ਖਿੜਕੀਆਂ ’ਚ ਜੋ ਸ਼ੀਸ਼ਾ ਲਗਾਇਆ ਜਾ ਰਿਹਾ ਹੈ ਉਹ ਪੋਲੀਮਰ ਡਿਸਪਰਸਡ ਲਿਕਵੀਡ ਕ੍ਰਿਸਟਲ ਅਧਾਰਿਤ ਸ਼ੀਸਾ ਹੈ। ਇਸਦੇ ਨਾਲ ਹੀ ਇਕ ਬਟਨ ਦਿੱਤਾ ਗਿਆ ਹੈ ਜਿਸਨੂੰ ਦਬਾਕੇ ਯਾਤਰੀ ਆਪਣੀ ਸੁਵਿਧਾ ਮੁਤਾਬਿਕ ਸ਼ੀਸ਼ੇ ਨੂੰ ਪਾਰਦਰਸ਼ੀ ਜਾਂ ਫਿਰ ਅਪਾਰਦਰਸ਼ੀ ਬਣਾ ਸਕਦਾ ਹੈ। ਯਾਨੀ ਆਪਣੀ ਲੋੜ ਮੁਤਾਬਿਕ ਇਹ ਚੋਣ ਕਰ ਸਕਦਾ ਹੈ ਕਿ ਉਨ੍ਹਾਂ ਨੂੰ ਬਾਹਰ ਦਾ ਨਜਾਰਾ ਦੇਖਣਾ ਹੈ ਜਾਂ ਨਹੀਂ। ਇਹ ਵਿੰਡੋ ਯਾਤਰੀਆਂ ਨੂੰ ਧੁੱਪ ਦੀ ਰੋਸ਼ਨੀ ਤੋਂ ਵੀ ਬਚਾਅ ਕਰੇਗੀ।

ਮਾਮੂਲੀ ਉਰਜਾ ਨਾਲ ਇਹ ਚਲਦਾ ਹੈ ਵਿੰਡੋ

ਬਟਨ ਚਲਾਉਣ ਜਾਂ ਫਿਰ ਬੰਦ ਕਰਨ ਤੇ ਮਾਮੂਲੀ ਉਰਜਾ ਨਾਲ ਇਹ ਚਲਦਾ ਹੈ ਇਸ ਨਾਲ ਯਾਤਰੀ ਦੀ ਪ੍ਰਾਈਵੇਸੀ ਬਣੀ ਰਹੇਗੀ ਅਤੇ ਸੁਰੱਖਿਆ ਦੇ ਲਿਹਾਜ ਨਾਲ ਇਹ ਯਾਤਰੀਆਂ ਦੇ ਲਈ ਫਾਇਦੇਮੰਦ ਹੋਵੇਗਾ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਸੁਰੱਖਿਆ ਨੂੰ ਵੇਖਦੇ ਹੋਏ ਟ੍ਰੇਨਾਂ ਚੋਂ ਪਰਦਿਆਂ ਨੂੰ ਹਟਵਾ ਦਿੱਤਾ ਗਿਆ ਸੀ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹੁਣ ਇਹ ਨਵੀਂ ਤਕਨੀਕ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖ ਕੇ ਹੀ ਲਗਾਈ ਜਾ ਰਹੀ ਹੈ।

ਖੁਦ ਤੈਅ ਕਰਨਗੇ ਯਾਤਰੀ

ਇਸ ਨਵੀਂ ਤਕਨੀਕ ਨਾਲ ਯਾਤਰੀ ਯਾਤਰਾ ਦੇ ਦੌਰਾਨ ਟ੍ਰੇਨ ’ਚ ਵਿੰਡੋ ਪਾਰਦਸ਼ੀ ਰੱਖਣਾ ਹੈ ਜਾਂ ਨਹੀਂ ਇਹ ਆਪ ਹੀ ਤੈਅ ਕਰਨਗੇ। ਉਹ ਆਪਣੀ ਸੁਵਿਧਾ ਮੁਤਾਬਿਕ ਕੋਚ ਦੇ ਬਾਹਰ ਤੋਂ ਆ ਰਹੀ ਰੋਸ਼ਨੀ ਦਾ ਪ੍ਰਬੰਧ ਕੀਤਾ ਜਾ ਸਕੇਗਾ। ਜਲਦ ਹੀ ਇਸ ਸੁਵਿਧਾ ਦਾ ਵਿਸਤਾਰ ਹੋਰ ਗੱਡੀਆਂ ਚ ਵੀ ਕੀਤਾ ਜਾਵੇਗਾ ਅਤੇ ਫਿਰ ਯਾਤਰੀ ਕੋਲੋਂ ਰਾਏ ਲੈ ਕੇ ਇਸ ਚ ਸੁਧਾਰ ਵੀ ਕੀਤੇ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.