ਅਲੀਗੜ੍ਹ: ਹੋਲੀ ਮੌਕੇ ਸ਼ਰਾਬ ਪੀ ਕੇ ਸਿਹਤ ਵਿਗੜਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਰਾਬ ਤੋਂ 6 ਜਣੇ ਪ੍ਰਭਾਵਿਤ ਹੋਏ ਹਨ। ਬੁੱਧਵਾਰ ਨੂੰ ਜ਼ਿਲ੍ਹੇ 'ਚ ਸ਼ਰਾਬ ਪੀਣ ਨਾਲ 6 ਲੋਕ ਬੀਮਾਰ ਹੋ ਗਏ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਬੀਮਾਰ ਹਾਲਤ 'ਚ ਲੋਕਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਜੇਐਨ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਘਟਨਾ ਥਾਣਾ ਲੋਧਾ ਇਲਾਕੇ ਦੇ ਪਿੰਡ ਅਕਬਰਪੁਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹੋਲੀ ਦੇ ਮੌਕੇ 'ਤੇ ਲੋਕਾਂ ਨੇ ਖੂਬ ਸ਼ਰਾਬ ਪੀਤੀ। ਇਸ ਤੋਂ ਬਾਅਦ 6 ਲੋਕਾਂ ਦੀ ਸਿਹਤ ਵਿਗੜ ਗਈ।
ਹੋਲੀ ਤਿਉਹਾਰ ਮੌਕੇ ਪੀਤੀ ਸ਼ਰਾਬ: ਪੀੜਤ ਪਰਿਵਾਰ ਦੇ ਮੈਂਬਰ ਬੰਟੀ ਨੇ ਦੱਸਿਆ ਕਿ ਪਿੰਡ ਦਾ ਹਰਪਾਲ ਭੰਗ ਪੀਣ ਅਤੇ ਸ਼ਰਾਬ ਪੀਣ ਦਾ ਆਦੀ ਸੀ। ਬੁੱਧਵਾਰ ਨੂੰ ਵੀ ਉਸ ਨੇ ਭੰਗ ਅਤੇ ਸ਼ਰਾਬ ਪੀ ਲਈ ਸੀ ਅਤੇ ਪਿਤਾ ਉਮਾ ਸ਼ੰਕਰ ਨੂੰ ਵੀ ਘਰੋਂ ਬੁਲਾ ਕੇ ਲੈ ਗਿਆ ਸੀ। ਉਨ੍ਹਾਂ ਨਾਲ 5-6 ਵਿਅਕਤੀਆਂ ਨੇ ਸ਼ਰਾਬ ਪੀਤੀ। ਇਸ ਤੋਂ ਬਾਅਦ ਸਾਰਿਆਂ ਦੀ ਹਾਲਤ ਵਿਗੜ ਗਈ। ਹਰਪਾਲ ਨੂੰ ਪਹਿਲਾਂ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਲਤ ਵਿਗੜਨ 'ਤੇ ਫਿਰ ਉਨ੍ਹਾਂ ਨੂੰ ਜੇਐਨ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਇੱਥੇ ਹਰਪਾਲ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਮਾਸ਼ੰਕਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਦਾ ਜੇਐਨ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ।
ਇਕ ਦੀ ਮੌਤ, ਇਕ ਦੀ ਹਾਲਤ ਬਣੀ ਨਾਜ਼ੁਕ: ਬੰਟੀ ਨੇ ਦੱਸਿਆ ਕਿ ਹਰਪਾਲ ਉਸ ਦੇ ਪਿਤਾ ਉਮਾਸ਼ੰਕਰ ਨੂੰ ਸ਼ਰਾਬ ਪੀਣ ਲਈ ਘਰੋਂ ਲੈ ਗਿਆ ਸੀ। ਬੰਟੀ ਨੇ ਦੱਸਿਆ ਕਿ ਹਰਪਾਲ ਭੰਗ ਦੇ ਨਾਲ-ਨਾਲ ਸ਼ਰਾਬ ਆਦਿ ਦਾ ਸੇਵਨ ਕਰਦਾ ਸੀ। ਹਰਪਾਲ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਮੈਡੀਕਲ ਕਾਲਜ ਵਿੱਚ ਹਰਪਾਲ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪਿਤਾ ਉਮਾਸ਼ੰਕਰ ਬੇਹੋਸ਼ੀ ਦੀ ਹਾਲਤ 'ਚ ਹਨ, ਜਦਕਿ ਚਾਰ ਵਿਅਕਤੀਆਂ ਦੀ ਹਾਲਤ ਠੀਕ ਹੈ। ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਿਸ ਦੀ ਮੌਤ ਹੋਈ, ਉਸ ਵਿਅਕਤੀ ਨੂੰ ਹਸਪਤਾਲ ਲੈ ਜਾਇਆ ਜਾ ਰਿਹਾ ਸੀ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: PMMVY Scheme: ਇਸ ਸਕੀਮ ਤਹਿਤ ਮਿਲਦੀ ਹੈ ਇੰਨੇ ਰੁਪਏ ਦੀ ਨਕਦ ਰਾਸ਼ੀ, ਜਾਣੋ ਕੌਣ ਹੈ ਇਸਦੇ ਯੋਗ