ETV Bharat / bharat

Heart Breaking Incident: ਯੋਗਾ ਕਰ ਰਹੇ 6 ਬੱਚਿਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ, ਤਿੰਨ ਦੀ ਮੌਤ - ਯੋਗਾ ਕਰਦੇ ਛੇ ਬੱਚਿਆਂ ਨੂੰ ਟਰੱਕ ਨੇ ਦਰੜਿਆ

ਝਾਂਸੀ-ਕਾਨਪੁਰ ਹਾਈਵੇਅ 'ਤੇ ਇਕ ਬੇਕਾਬੂ ਟਰੱਕ ਡਰਾਈਵਰ ਨੇ ਯੋਗਾ ਦਾ ਅਭਿਆਸ ਕਰ ਰਹੇ 6 ਬੱਚਿਆਂ ਨੂੰ ਟੱਕਰ ਮਾਰ ਦਿੱਤੀ। ਇਨ੍ਹਾਂ ਵਿੱਚ ਤਿੰਨ ਗੰਭੀਰ ਜ਼ਖ਼ਮੀ ਬੱਚਿਆਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ 'ਚ ਮਾਤਮ ਦਾ ਮਾਹੌਲ ਹੈ।

Six children doing yoga were hit by a truck, three died
ਯੋਗਾ ਕਰ ਰਹੇ 6 ਬੱਚਿਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ, ਤਿੰਨ ਦੀ ਮੌਤ
author img

By

Published : Jun 9, 2023, 6:06 PM IST

ਝਾਂਸੀ : ਝਾਂਸੀ-ਕਾਨਪੁਰ ਹਾਈਵੇਅ 'ਤੇ ਸ਼ੁੱਕਰਵਾਰ ਨੂੰ ਯੋਗਾ ਅਤੇ ਸਵੇਰ ਦੀ ਸੈਰ 'ਤੇ ਨਿਕਲੇ 6 ਦੋਸਤਾਂ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਭਿਆਨਕ ਘਟਨਾ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਘਟਨਾ ਕਾਰਨ ਸੈਂਕੜੇ ਪਿੰਡ ਵਾਸੀ ਹਾਈਵੇਅ ’ਤੇ ਇਕੱਠੇ ਹੋ ਗਏ। ਹਾਦਸਾ ਸਵੇਰੇ ਕਰੀਬ 6 ਵਜੇ ਪੁੰਛ ਥਾਣਾ ਖੇਤਰ ਦੇ ਪਿੰਡ ਮਡੋਰਾ ਖੁਰਦ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਹਾਦਸੇ ਦੌਰਾਨ 2 ਬੱਚਿਆਂ ਦੀ ਮੌਕੇ ਉਤੇ ਮੌਤ, ਇਕ ਨੇ ਹਸਪਤਾਲ ਵਿੱਚ ਤੋੜਿਆ ਦਮ : ਹਾਦਸੇ ਦਾ ਸ਼ਿਕਾਰ ਹੋਏ ਸਾਰੇ ਬੱਚੇ ਮਡੋਰਾ ਖੁਰਦ ਪਿੰਡ ਦੇ ਰਹਿਣ ਵਾਲੇ ਹਨ। ਉਹ ਆਮ ਵਾਂਗ ਸਵੇਰੇ 6 ਵਜੇ ਸਰਵਿਸ ਰੋਡ 'ਤੇ ਯੋਗਾ ਕਰ ਰਹੇ ਸੀ। ਇਸੇ ਦੌਰਾਨ ਕਾਨਪੁਰ ਤੋਂ ਤੇਜ਼ ਰਫਤਾਰ ਆਏ ਇਕ ਟਰੱਕ ਨੇ ਡਿਵਾਈਡਰ ਪਾਰ ਕਰ ਕੇ ਸਰਵਿਸ ਰੋਡ 'ਤੇ ਯੋਗਾ ਕਰ ਰਹੇ ਬੱਚਿਆਂ ਨੂੰ ਦਰੜ ਦਿੱਤਾ। ਇਸ ਹਾਦਸੇ 'ਚ ਅੰਮ੍ਰਿਤ ਸਿੰਘ ਯਾਦਵ ਦੇ 12 ਸਾਲਾ ਪੁੱਤਰ ਅਭਿਰਾਜ ਅਤੇ ਓਮ ਪ੍ਰਕਾਸ਼ ਯਾਦਵ ਦੇ 14 ਸਾਲਾ ਪੁੱਤਰ ਅਭਿਨਵ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਾਰ ਜ਼ਖਮੀਆਂ ਨੂੰ ਝਾਂਸੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਮੁਕੇਸ਼ ਯਾਦਵ ਦੇ 21 ਸਾਲਾ ਪੁੱਤਰ ਅਨੁਜ ਉਰਫ਼ ਭੋਲੂ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਲਕਸ਼ੈ (9), ਸੁੰਦਰਮ (17) ਅਤੇ ਆਰੀਅਨ (14) ਜ਼ਖਮੀ ਹਨ।

ਯੋਗਾ ਦਿਵਸ ਦੀ ਤਿਆਰੀ ਕਰ ਰਹੇ ਸੀ ਬੱਚੇ : ਮ੍ਰਿਤਕ ਬੱਚੇ ਦੇ ਰਿਸ਼ਤੇਦਾਰ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਬੱਚੇ ਸਰਵਿਸ ਰੋਡ 'ਤੇ ਬੈਠ ਕੇ ਯੋਗਾ ਕਰ ਰਹੇ ਸਨ। ਜਦਕਿ ਤਿੰਨ ਬੱਚੇ ਖੜ੍ਹੇ ਸਨ, ਜੋ ਬੱਚੇ ਖੜ੍ਹੇ ਸਨ, ਉਨ੍ਹਾਂ ਨੇ ਟਰੱਕ ਆਪਣੇ ਵੱਲ ਆਉਂਦੇ ਦੇਖ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਨੇ ਤਿੰਨਾਂ ਨੂੰ ਦਰੜਦੇ ਹੋਏ ਯੋਗਾ ਕਰ ਰਹੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਲਾਂਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁੰਛ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਨੂੰ ਤੁਰੰਤ ਮੈਡੀਕਲ ਕਾਲਜ ਭੇਜ ਦਿੱਤਾ ਗਿਆ, ਜਿਥੇ ਇਲਾਜ ਦੌਰਾਨ ਇਕ ਬੱਚੇ ਦੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ : ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਡਰਾਈਵਰ ਅਤੇ ਕਲੀਨਰ ਟਰੱਕ ਨੂੰ ਖੜ੍ਹਾ ਕਰ ਕੇ ਹੇਠਾਂ ਆ ਗਏ। ਜਦੋਂ ਉਨ੍ਹਾਂ ਨੇ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ ਤਾਂ ਡਰਾਈਵਰ ਟਰੱਕ ਸਮੇਤ ਮੌਕੇ ਤੋਂ ਭੱਜ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਮੌਕੇ 'ਤੇ ਹੀ ਕਲੀਨਰ ਨੂੰ ਫੜ ਲਿਆ। ਹਾਦਸੇ ਤੋਂ ਬਾਅਦ ਕੁਝ ਸਮੇਂ ਲਈ ਆਵਾਜਾਈ ਠੱਪ ਹੋ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਵਾਜਾਈ ਚਾਲੂ ਕਰਵਾਈ। ਹਾਦਸੇ ਤੋਂ ਬਾਅਦ ਤਿੰਨਾਂ ਦੇ ਘਰਾਂ 'ਚ ਹਫੜਾ-ਦਫੜੀ ਮਚ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.