ETV Bharat / bharat

ਦੋ ਅਵਾਜ਼ਾਂ 'ਚ ਗਾਕੇ ਸਰੋਤਿਆਂ ਨੂੰ ਹੈਰਾਨ ਕਰ ਦਿੰਦੇ ਨੇ ਗਾਇਕ ਕਰੁਣਾਕਰ

ਕਰੁਣਾਕਰ ਮੰਗਲੌਰ ਸ਼ਹਿਰ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ, ਜੋ ਮਰਦ ਅਤੇ ਔਰਤ ਦੋਵਾਂ ਆਵਾਜ਼ਾਂ ਵਿੱਚ ਕੋਈ ਵੀ ਗਾਣਾ ਗਾ ਸਕਦੇ ਹਨ। ਕਰੁਣਾਕਰ ਵਿੱਚ ਔਰਤ ਵਾਂਗ ਗਾਉਣ ਦਾ ਹੁਨਰ ਹੈ। ਜਿਸ ਨੂੰ ਸੁਣਕੇ ਲੋਕ ਹੈਰਾਨ ਰਹਿ ਜਾਂਦੇ ਹਨ।

ਦੋ ਅਵਾਜ਼ਾਂ 'ਚ ਗਾਕੇ ਸਰੋਤਿਆਂ ਨੂੰ ਹੈਰਾਨ ਕਰ ਦਿੰਦੇ ਨੇ ਗਾਇਕ ਕਰੁਣਾਕਰ
ਦੋ ਅਵਾਜ਼ਾਂ 'ਚ ਗਾਕੇ ਸਰੋਤਿਆਂ ਨੂੰ ਹੈਰਾਨ ਕਰ ਦਿੰਦੇ ਨੇ ਗਾਇਕ ਕਰੁਣਾਕਰ
author img

By

Published : Dec 5, 2020, 11:59 AM IST

ਕਰਨਾਟਕ: ਹਰ ਗਾਇਕ ਦੀ ਇੱਕ ਵੱਖਰੀ ਆਵਾਜ਼ ਹੁੰਦੀ ਹੈ ਅਤੇ ਉਸਦੀ ਅਵਾਜ਼ ਵਿੱਚ ਸੁਰਾਂ ਦੇ ਉਤਾਰ-ਚੜ੍ਹਾਅ ਵੀ ਵੱਖਰੇ ਹੁੰਦੇ ਹਨ, ਪਰ ਇੱਕ ਅਜਿਹਾ ਗਾਇਕ ਹੈ ਜੋ ਆਦਮੀ ਅਤੇ ਔਰਤ ਦੋਵਾਂ ਦੀਆਂ ਆਵਾਜ਼ਾਂ ਵਿੱਚ ਅਸਾਨੀ ਨਾਲ ਗਾ ਸਕਦਾ ਹੈ। ਕਰੁਣਾਕਰ ਮੰਗਲੌਰ ਸ਼ਹਿਰ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ, ਜੋ ਮਰਦ ਅਤੇ ਔਰਤ ਦੋਵਾਂ ਆਵਾਜ਼ਾਂ ਵਿੱਚ ਕੋਈ ਵੀ ਗਾਣਾ ਗਾ ਸਕਦੇ ਹਨ। ਕਰੁਣਾਕਰ ਵਿੱਚ ਔਰਤ ਵਾਂਗ ਗਾਉਣ ਦਾ ਹੁਨਰ ਹੈ।

ਦੋ ਅਵਾਜ਼ਾਂ 'ਚ ਗਾਕੇ ਸਰੋਤਿਆਂ ਨੂੰ ਹੈਰਾਨ ਕਰ ਦਿੰਦੇ ਨੇ ਗਾਇਕ ਕਰੁਣਾਕਰ

ਸੁਣਨ ਵਾਲੇ ਇਹ ਫੈਸਲਾ ਨਹੀਂ ਕਰ ਸਕਦੇ ਕਿ ਇਹ ਇੱਕ ਪੁਰਸ਼ ਗਾਇਕ ਹੈ। ਮਰਦਾਂ ਅਤੇ ਔਰਤਾਂ ਦੋਵਾਂ ਦੀ ਆਵਾਜ਼ ਵਿੱਚ ਗਾਉਣ ਲਈ ਕਰੁਣਾਕਰ ਦੀ ਦੁਬਈ, ਅਬੂ ਧਾਬੀ ਅਤੇ ਹੋਰ ਦੇਸ਼ਾਂ ਵਿੱਚ ਪ੍ਰਸ਼ੰਸਾ ਕੀਤੀ ਗਈ ਹੈ। ਸਰੋਤੇ ਕਈ ਵਾਰ ਉਨ੍ਹਾਂ ਨੂੰ ਵਾਰ-ਵਾਰ ਗਾਉਣ ਦੀ ਅਪੀਲ ਕਰਦੇ ਹਨ।

ਕਰੁਣਾਕਰ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਦੋਸਤ ਮਰਦ ਅਤੇ ਔਰਤ ਦੋਵਾਂ ਆਵਾਜ਼ਾਂ ਵਿੱਚ ਗਾਉਂਦਾ ਹੈ ਅਤੇ ਉਹ ਉਸ ਤੋਂ ਪ੍ਰੇਰਿਤ ਸੀ। ਉਨ੍ਹਾਂ ਇਕ ਔਰਤ ਦੀ ਅਵਾਜ਼ ਵਿੱਚ ਗਾਉਣ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਅਤੇ ਘਰ ਵਿੱਚ ਬਹੁਤ ਅਭਿਆਸ ਕਰਨ ਤੋਂ ਬਾਅਦ, ਉਹ ਦੋ ਆਵਾਜ਼ਾਂ ਵਿੱਚ ਗਾਉਣ ਦੇ ਯੋਗ ਹੋ ਗਏ।

ਕਰੁਣਾਕਰ ਨੇ ਆਪਣੀ ਆਵਾਜ਼ ਦੇ ਦੱਮ 'ਤੇ ਪ੍ਰਸ਼ੰਸਕਾਂ ਦਾ ਇਕ ਵੱਖਰਾ ਅਧਾਰ ਬਣਾਇਆ ਹੈ। ਉਨ੍ਹਾਂ ਆਪਣੇ ਕੈਰੀਅਰ ਵਿੱਚ ਇਕ ਹਜ਼ਾਰ ਤੋਂ ਵੱਧ ਸਟੇਜਾਂ 'ਤੇ ਗਾਇਆ ਹੈ। ਪਿਛਲੇ ਅੱਠ ਸਾਲਾਂ ਤੋਂ ਉਹ ਦੋਵਾਂ ਅਵਾਜਾਂ ਵਿੱਚ ਗਾ ਰਹੇ ਹਨ ਅਤੇ ਜ਼ਿਆਦਾਤਰ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਗਾਉਣ ਵਾਲੇ ਪ੍ਰੋਗਰਾਮਾਂ ਵਿੱਚ ਰੁੱਝੇ ਰਹਿੰਦੇ ਹਨ। ਕਰੁਣਾਕਰ ਦੱਸਦੇ ਹਨ ਕਿ ਉਨ੍ਹਾਂ ਹੁਣ ਤੱਕ ਕਰੀਬ 1000 ਤੋਂ ਵੱਧ ਸਟੇਜਾਂ 'ਤੇ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਰਨਾਟਕ ਦੇ ਨਾਲ-ਨਾਲ ਦੁਬਈ, ਅਬੂ-ਧਾਬੀ, ਬਹਿਰੀਨ ਵਿੱਚ ਵੀ ਗਾਇਆ ਹੈ ਅਤੇ ਕਈ ਧਾਰਮਿਕ ਸਮਾਗਮਾਂ ਵਿੱਚ ਵੀ ਪ੍ਰਦਰਸ਼ਨ ਕੀਤਾ ਹੈ।

ਕਰੁਣਾਕਰ ਕਰਨਾਟਕ ਦੇ ਤੱਟਵਰਤੀ ਖੇਤਰ ਵਿੱਚ ਇੱਕ ਗਾਇਕ ਵਜੋਂ ਪ੍ਰਸਿੱਧ ਹੈ। ਇੱਕ ਵਾਰ ਕਰਕਲਾ ਦੇ ਵਿਧਾਇਕ ਸੁਨੀਲ ਕੁਮਾਰ ਇੱਕ ਸਮਾਗਮ ਵਿੱਚ ਸ਼ਾਮਲ ਹੋਏ ਜਿਥੇ ਕਰੁਣਾਕਰ ਗਾ ਰਹੇ ਸਨ। ਉਹ ਕਰੁਣਾਕਰ ਨੂੰ ਸੁਣ ਕੇ ਹੈਰਾਨ ਰਹਿ ਗਏ। ਕਰੁਣਾਕਰ ਮੰਗਲੋਰ ਵਿੱਚ ਦੀਪਾ ਕੰਫਰਟਸ ਵਿੱਚ ਇੱਕ ਸੁਪਰਵਾਈਜ਼ਰ ਵਜੋਂ ਕੰਮ ਕਰਦੇ ਹਨ। ਉਹ ਆਪਣੀ ਕੰਪਨੀ ਦੇ ਮਾਲਕਾਂ ਅਤੇ ਸਹਿਯੋਗੀ ਲੋਕਾਂ ਦਾ ਸਮਰਥਨ ਕਦੇ ਨਹੀਂ ਭੁੱਲਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਗੀਤਾ ਮੇਲੋਡੀਜ਼ ਨਾਂ ਦੀ ਇੱਕ ਟੀਮ ਹੈ ਅਤੇ ਆਮ ਤੌਰ 'ਤੇ ਉਹ ਮਹਿਮਾਨ ਗਾਇਕ ਵਜੋਂ ਗਾਉਂਦੇ ਹਨ। ਕਰੁਣਾਕਰ ਮੰਗਲੋਰ ਵਿੱਚ ਦੀਪਾ ਕੰਫਰਟਜਸ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਕੰਪਨੀ ਅਤੇ ਸਹਿਯੋਗੀਆਂ ਦਾ ਪੂਰਾ ਸਮਰਥਨ ਮਿਲਦਾ ਹੈ।

ਕਰੁਣਾਕਰ ਨੂੰ ਗਣ ਕੋਗਿਲੇ ਵੀ ਕਿਹਾ ਜਾਂਦਾ ਹੈ ਜਿਸਦਾ ਅਰਥ ਹੈ - ਕੋਇਲ ਵਾਂਗ ਗਾਉਣਾ। ਜਿਨ੍ਹਾਂ ਨੇ ਕਰੁਣਾਕਰ ਨੂੰ ਗਾਉਂਦੇ ਸੁਣਿਆ ਹੈ ਉਹ ਉਨ੍ਹਾਂ ਦੀ ਅਵਾਜ਼ ਨੂੰ ਸੁਣਨ ਦਾ ਮੌਕਾ ਕਦੇ ਨਹੀਂ ਛੱਡਣਗੇ। ਜਦੋਂ ਵੀ ਉਹ ਗਾਉਂਦੇ ਹਨ, ਲੋਕ ਉਨ੍ਹਾਂ ਨੂੰ ਇੱਕ ਵਾਰ ਹੋਰ ਸੁਣਨਾ ਚਾਹੁੰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.