ETV Bharat / bharat

ਸਿੱਧੂ ਮੂਸੇਵਾਲਾ ਦੀ ਰੇਕੀ ਦੀ ਕਹਾਣੀ: ਮੂਸੇ ਵਾਲਾ ਨੇ ਪਿਲਾਈ ਚਾਹ, ਸੈਲਫ਼ੀ ਵੀ ਹੋਈ, 15 ਮਿੰਟ ਬਾਅਦ ਕਤਲ ! - Sidhu Musewala murder case

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (Sidhu Musewala murder case) ਵਿੱਚ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਹਾਸਿਲ ਲੱਗੀ ਹੈ ਤੇ ਪੁਲਿਸ ਨੇ 10 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ।

ਸਿੱਧੂ ਮੂਸੇਵਾਲਾ ਦੀ ਰੇਕੀ ਦੀ ਕਹਾਣੀ
ਸਿੱਧੂ ਮੂਸੇਵਾਲਾ ਦੀ ਰੇਕੀ ਦੀ ਕਹਾਣੀ
author img

By

Published : Jun 6, 2022, 6:19 PM IST

Updated : Jun 6, 2022, 6:31 PM IST

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (Sidhu Musewala murder case) ਵਿੱਚ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਜਲਦ ਤੋਂ ਜਲਦ ਕਾਤਲਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੂਸੇਵਾਲਾ ਕਤਲ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਨੇ ਕਤਲ ਨਾਲ ਜੁੜੇ 10 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ ਤੇ ਇਹ ਸਾਰੇ ਸ਼ਾਰਪ ਸ਼ੂਟਰ ਲਾਰੈਂਸ ਗੈਂਗ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਜਾਣਕਾਰੀ ਇਹ ਵੀ ਹੈ ਕਿ ਇਹ ਸ਼ਾਰਪ ਸ਼ੂਟਰ ਪੰਜਾਬ, ਹਰਿਆਣਾ, ਰਾਜਸਥਾਨ ਨਾਲ ਸਬੰਧ ਰੱਖਦੇ ਹਨ।

ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ
ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਇਸ ਦੌਰਾਨ ਪੰਜਾਬ ਪੁਲਿਸ ਨੇ ਕੇਕੜਾ ਨਾਮ ਦੇ ਇੱਕ ਵਿਅਕਤੀ ਨੂੰ ਮਾਨਸਾ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਉਹੀ ਸੀ ਜਿਸ ਨੇ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ ਸੀ। ਉਸਨੇ ਹੀ ਮੂਸੇਵਾਲਾ ਦੀ ਹਰਕਤ ਬਾਰੇ ਸ਼ਾਰਪ ਸ਼ੂਟਰਾਂ ਨੂੰ ਸੂਚਿਤ ਕੀਤਾ ਸੀ। ਇੱਥੇ ਬਾਕੀ ਸ਼ੂਟਰਾਂ ਦੀ ਸ਼ਨਾਖਤ ਤੋਂ ਬਾਅਦ ਹੁਣ ਇਨ੍ਹਾਂ 4 ਰਾਜਾਂ ਦੀ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਹਥਿਆਰ ਅਤੇ ਗੱਡੀਆਂ ਦੇਣ ਵਾਲੇ, ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਰਹਿਣ ਲਈ ਥਾਂ ਦੇਣ ਵਾਲਿਆਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ
ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਸਿੱਧੂ ਦਾ ਫੈਨ ਬਣ ਕੇ ਕੀਤੀ ਗਈ ਸੀ ਰੇਕੀ: ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਕੇਕੜਾ ਆਪਣੇ ਸਾਥੀ ਸਮੇਤ ਮੂਸੇਵਾਲਾ ਦਾ ਫੈਨ ਬਣ ਕੇ ਪਿੰਡ ਮੂਸੇ ਪਹੁੰਚਿਆ ਸੀ। ਪੰਜਾਬ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਸੰਦੀਪ ਕੇਕੜਾ ਨਾਮ ਦਾ ਮੁਲਜ਼ਮ ਸਿਰਸਾ ਦੇ ਕਾਲਿਆਂਵਾਲੀ ਦਾ ਰਹਿਣ ਵਾਲਾ ਹੈ।

ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ
ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਉਸ ਨੇ ਉੱਥੇ ਚਾਹ ਪੀਤੀ ਅਤੇ ਇਸ ਤੋਂ ਬਾਅਦ ਸੈਲਫੀ ਲਈ। ਉਹ ਕਰੀਬ 45 ਮਿੰਟ ਤੱਕ ਉੱਥੇ ਰਹੇ। ਇਸੀ ਬਹਾਨੇ ਇਹ ਵੀ ਦੇਖਿਆ ਗੰਨਮੈਨ ਮੂਸੇਵਾਲਾ ਨਾਲ ਜਾ ਰਹੇ ਹਨ ਜਾਂ ਨਹੀਂ? ਫਿਰ ਜਿਵੇਂ ਹੀ ਮੂਸੇਵਾਲਾ ਬਿਨ੍ਹਾਂ ਸਕਿਉਰਟੀ ਥਾਰ ਜੀਪ ਲੈ ਕੇ ਰਵਾਨਾ ਹੋਏ, ਤਾਂ ਕੇਕੜੇ ਨੇ ਸ਼ਾਰਪ ਸ਼ੂਟਰਾਂ ਨੂੰ ਸੁਚੇਤ ਕਰ ਦਿੱਤਾ। ਇਸ ਤੋਂ ਬਾਅਦ ਥੋੜ੍ਹੀ ਦੂਰੀ 'ਤੇ ਪਹੁੰਚਦੇ ਹੀ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ।

ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ
ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਮੂਸੇਵਾਲਾ ਕਤਲੇਆਮ ਵਿੱਚ 8 ਸ਼ੂਟਰ ਸ਼ਾਮਲ: ਦੱਸ ਦੇਈਏ ਕਿ ਪੰਜਾਬ ਪੁਲਿਸ ਅਨੁਸਾਰ ਤਰਨਤਾਰਨ ਦੇ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਮੰਨੂ ਪੰਜਾਬ ਦੇ, ਪ੍ਰਿਅਵਰਤ ਫ਼ੌਜੀ ਤੇ ਮਨਪ੍ਰੀਤ ਭੋਲੂ ਵਾਸੀ ਸੋਨੀਪਤ, ਹਰਿਆਣਾ, ਸੰਤੋਸ਼ ਜਾਧਵ ਤੇ ਸੌਰਵ ਮਹਾਕਾਲ ਵਾਸੀ ਪੁਣੇ, ਮਹਾਰਾਸ਼ਟਰ, ਰਾਜਸਥਾਨ ਦੇ ਸੀਕਰ ਵਾਸੀ ਸੁਭਾਸ਼ ਬਨੂਦਾ, ਹਰਕਮਲ ਸਿੰਘ, ਬਠਿੰਡਾ, ਪੰਜਾਬ ਦੀ ਰਾਣੂ ਸ਼ਾਮਲ ਸਨ।

ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ
ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਪੁਲਿਸ ਅਨੁਸਾਰ ਇਹ ਸਾਰੇ ਮੂਸੇਵਾਲਾ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ ਕੋਟਕਪੂਰਾ ਹਾਈਵੇਅ ’ਤੇ ਇਕੱਠੇ ਹੋਏ ਸਨ। ਇਸ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕਿੱਥੇ ਰੁਕੇ। ਇਸ ਪਿੱਛੇ 2 ਹੋਰ ਲੋਕਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ। ਜਿਸ ਦੀ ਅਜੇ ਜਾਂਚ ਜਾਰੀ ਹੈ।

ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ
ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਪੁਲਿਸ ਨੇ ਸਚਿਨ ਬਿਸ਼ਨੋਈ ਦੀ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਵਜੋਂ ਕੀਤੀ ਪਛਾਣ: ਪੰਜਾਬ ਪੁਲਿਸ ਨੇ ਸਚਿਨ ਬਿਸ਼ਨੋਈ ਦੀ ਪਛਾਣ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਵਜੋਂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਚਿਨ ਨੇ ਮੂਸੇਵਾਲਾ ਦੀ ਹੱਤਿਆ ਦੀ ਸਾਰੀ ਸਾਜ਼ਿਸ਼ ਰਚੀ ਸੀ। ਉਸ ਨੇ ਸ਼ਾਰਪ ਸ਼ੂਟਰ ਕਿਰਾਏ 'ਤੇ ਲੈ ਕੇ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ। ਸਚਿਨ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਦਾ ਭਾਣਜਾ ਹੈ।

ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ
ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਇਸ ਦੇ ਨਾਲ ਹੀ ਉਸ ਨੇ ਇੱਕ ਟੀਵੀ ਚੈਨਲ ਨੂੰ ਫੋਨ ਕਰਕੇ ਕਤਲ ਦੀ ਗੱਲ ਕਬੂਲੀ ਸੀ। ਸਚਿਨ ਨੇ ਕਿਹਾ ਸੀ ਕਿ ਮੈਂ ਖੁਦ ਮੂਸੇਵਾਲਾ ਨੂੰ ਗੋਲੀ ਮਾਰੀ ਹੈ। ਲਾਰੈਂਸ ਦੇ ਕਰੀਬੀ ਸਹਿਯੋਗੀ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਉਸ ਦਾ ਨਾਂ ਸਾਹਮਣੇ ਆਇਆ ਸੀ। ਮੋਹਾਲੀ 'ਚ ਮਿੱਡੂਖੇੜਾ ਦਾ ਕਤਲ ਹੋਇਆ ਸੀ। ਪੁਲਿਸ ਨੇ ਉਸ ਦੀ ਆਵਾਜ਼ ਦੀ ਵੀ ਜਾਂਚ ਕੀਤੀ ਸੀ, ਜਿਸ ਵਿਚ ਇਹ ਪੁਸ਼ਟੀ ਹੋਈ ਸੀ ਕਿ ਇਹ ਸਚਿਨ ਬਿਸ਼ਨੋਈ ਹੈ।

ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ
ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਦਰਿਆਦਿਲੀ ਬਣ ਗਈ ਮੂਸੇਵਾਲਾ ਦੇ ਕਤਲ ਦਾ ਕਾਰਨ: ਸਿੱਧੂ ਮੂਸੇਵਾਲਾ ਆਪਣੇ ਪਿੰਡ ਵਿੱਚ ਪ੍ਰਸੰਸਕਾਂ ਨੂੰ ਖੁੱਲ ਕੇ ਮਿਲਦੇ ਸਨ। ਉਹ ਕਿਸੇ ਨੂੰ ਵੀ ਹਵੇਲੀ ਵਿਚ ਵੜਨ ਨਹੀਂ ਦਿੰਦਾ ਸੀ, ਪਰ ਬਾਹਰ ਦਰੱਖਤ ਹੇਠਾਂ ਸਾਰਿਆਂ ਨੂੰ ਮਿਲਦੇ ਸੀ। ਮੂਸੇਵਾਲਾ ਦੇ ਘਰ ਕੋਈ ਵੀ ਫੈਨ ਆਉਂਦਾ ਸੀ ਤਾਂ ਉਸ ਨੂੰ ਚਾਹ ਜ਼ਰੂਰ ਪਿਲਾਈ ਜਾਂਦੀ ਸੀ। ਇਸ ਤੋਂ ਬਾਅਦ ਮੂਸੇਵਾਲਾ ਬਾਹਰ ਆ ਕੇ ਉਸ ਨਾਲ ਫੋਟੋ ਖਿਚਵਾਉਂਦੇ ਸੀ। ਮੂਸੇਵਾਲਾ ਦੀ ਇਹ ਦਰਿਆਦਿਲੀ ਉਸ ਦੇ ਕਤਲ ਦਾ ਮੁੱਖ ਕਾਰਨ ਬਣੀ।

ਇਹ ਵੀ ਪੜ੍ਹੋ: ਗੈਂਗਸਟਰ ਲਾਰੇਂਸ ਵਿਸ਼ਨੋਈ ਗੈਂਗ ਦੇ 2 ਬਦਮਾਸ਼ਾਂ ਤੋਂ ਪੁੱਛਗਿੱਛ, ਖੋਲ੍ਹੇ ਵੱਡੇ ਭੇਦ

Last Updated : Jun 6, 2022, 6:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.