ਅਯੁੱਧਿਆ: ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਜ਼ਮੀਨ ਖਰੀਦ ਮਾਮਲੇ ਚ ਘੁਟਾਲੇ ਦੇ ਇਲਜ਼ਾਮਾਂ ਨਾਲ ਘੇਰਨ ਤੋਂ ਬਾਅਦ ਆਪਣੀ ਵੈੱਬਸਾਈਟ ’ਤੇ ਜ਼ਮੀਨ ਖਰੀਦ ਤੋਂ ਜੁੜਿਆ ਪੂਰਾ ਬਿਓਰਾ ਅਪਲੋਡ ਕੀਤਾ ਹੈ। ਇਸਦਾ ਉਦੇਸ਼ ਹੈ ਕਿ ਅਯੁੱਧਿਆ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਰਾਮ ਭਗਤ ਜਮੀਨ ਪ੍ਰਕਰਣ ਦੀ ਸੱਚਾਈ ਨੂੰ ਪਰਖ ਸਕੀਏ। ਟਰੱਸਟ ਨੇ ਰਾਮ ਭਗਤਾਂ ਨੂੰ ਜਮੀਨ ਪ੍ਰਕਰਣ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਣਕਾਰੀ ਦੇਣ ਦੇ ਇਰਾਦੇ ਨਾਲ ਸਾਈਟ ’ਤੇ ਅੰਗਰੇਜੀ ਚ ਪੂਰੀ ਕਹਾਣੀ ਦੱਸੀ ਗਈ ਹੈ।
ਟਰੱਸਟ ਦਾ ਦਾਅਵਾ ਹੈ ਕਿ ਜ਼ਮੀਨ ਖਰੀਦ ਚ ਪੂਰੀ ਪਾਰਦਰਸ਼ੀਤਾ ਵਰਤੀ ਗਈ ਹੈ। ਇਸ ਤੋਂ ਪਹਿਲਾਂ ਵੀ ਟਰੱਸਟ ਨੇ ਜ਼ਮੀਨ, ਮਠ ਅਤੇ ਆਸ਼ਰਮ ਦੀ ਖਰੀਦ ਕੀਤੀ ਹੈ। ਜ਼ਮੀਨ ਖਰੀਦ ਮਾਮਲੇ ’ਚ ਟਰੱਸਟ ਤੇ ਗੰਭੀਰ ਇਲਜ਼ਾਮ ਲੱਗੇ ਹਨ। ਪ੍ਰਮੁਖ ਵਿਰੋਧੀ ਦਲਾਂ ਨੇ ਖਰੀਦ ਫਿਰੋਖਤ ਚ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਇਆ ਹੈ ਤਾਂ ਰਾਮ ਨਗਰੀ ਸਮੇਤ ਦੇਸ਼ ਦੇ ਕੁਝ ਹੋਰ ਸੰਤਾਂ ਨੇ ਵੀ ਇਸ ਮਾਮਲੇ ਚ ਟਰੱਸਟ ਨੂੰ ਘੇਰਦੇ ਹੋਏ ਪੂਰਾ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਕਰੋੜਾ ਭਕਤਾਂ ਦੇ ਮਨ ਚ ਵੀ ਇਸ ਮਾਮਲੇ ਦੀ ਸੱਚਾਈ ਜਾਣਨ ਨੂੰ ਲੈ ਕੇ ਤਮਾਮ ਸਵਾਲ ਉੱਠ ਰਹੇ ਹਨ।
ਟਰੱਸਟ ਨੇ ਰਾਮ ਭਗਤਾਂ ਨੂੰ ਪੂਰੇ ਮਾਮਲੇ ਦੀ ਸੱਚਾਈ ਤੋਂ ਜਾਣੂ ਕਰਵਾਉਣ ਦੇ ਇਰਾਦੇ ਨਾਲ ਹੀ ਆਪਣੀ ਸਾਇਟ ’ਤੇ ਜ਼ਮੀਨ ਖਰੀਦ ਦੀ ਪੂਰੀ ਪ੍ਰੀਕ੍ਰਿਰਿਆ ਨੂੰ ਅਪਲੋਡ ਕਰ ਆਪਣਾ ਪੱਖ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਚ ਦੱਸਿਆ ਗਿਆ ਹੈ ਕਿ ਬਾਗ ਬਿਜੈਸ਼ੀ ਸਥਿਤ 1.2080 ਹੈਕਟੇਅਰ ਭੂਮੀ 1423 ਰੁਪਏ ਪ੍ਰਤੀ ਰਕਵਾਇਰ ਫੀਟ ਦੀ ਦਰ ਨਾਲ ਖਰੀਦੀ ਗਈ ਹੈ, ਜੋ ਬਾਜਾਰ ਦੀ ਖਰੀਦ ਦਰ ਬਹੁਤ ਹੀ ਘੱਟ ਹੈ। ਇਸ ਜ਼ਮੀ ਨੂੰ ਲੈ ਕੇ 2011 ਤੋਂ ਹੀ ਐਂਗਰੀਮੇਂਟ ਦੀ ਪ੍ਰੀਕ੍ਰਿਰਿਆ ਚੱਲ ਰਹੀ ਸੀ। ਟਰੱਸਟ ਇਸ ਜਮੀਨ ਦੀ ਖਰੀਦ ਨੂੰ ਲੈ ਕੇ ਉਤਸ਼ਾਹਿਤ ਸੀ ਪਰ ਇਸ ਤੋਂ ਪਹਿਲਾਂ ਜਮੀਨ ’ਤੇ ਮਾਲਕਾਨਾ ਹੱਖ ਸਪਸ਼ਟ ਕਰਨਾ ਚਾਹੀਦਾ ਸੀ। ਕਿਉਂਕਿ ਇਸ ਐਂਗਰੀਮੇਂਟ ਚ 9 ਲੋਕ ਜੁੜੇ ਹੋਏ ਸੀ। ਜਿਸ ਚ ਤਿੰਨ ਮੁਸਲਿਮ ਸੀ। ਸਾਰਿਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਸਹਿਮਤੀ ਲਈ ਗਈ ਫਿਰ ਐਂਗਰੀਮੈਂਟ ਨੂੰ ਫਾਇਨਲ ਕੀਤਾ ਗਿਆ। ਇਸ ਕਾਰਜ ਚ ਪੂਰੀ ਪਾਰਦਰਸ਼ੀਤਾ ਦਾ ਇਸਤੇਮਾਲ ਕੀਤਾ ਗਿਆ।
ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੇ ਰਾਜਸਭਾ ਸਾਂਸਦ ਸੰਜੇ ਸਿੰਘ ਨੇ ਜ਼ਮੀਨ ਖਰੀਦ ਚ ਕਰੋੜਾਂ ਦੇ ਘੁਟਾਲੇ ਦਾ ਇਲਜ਼ਾਮ ਲਗਾਇਆ ਸੀ। ਸੰਜੇ ਸਿੰਘ ਦੇ ਇਲਜ਼ਾਮਾ ਚ ਸਪਾ ਨੇਤਾ ਪਵਨ ਪਾਂਡੇ ਨੇ ਸਹਿਮਤੀ ਜਤਾਈ ਤਾਂ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੁੱਖ ਸਕੱਤਰ ਚੰਪਤ ਰਾਇ ਖੁਦ ਜਵਾਬ ਦੇਣ ਦੇ ਲਈ ਅੱਗੇ ਆਏ। ਚੰਪਤ ਰਾਇ ਨੇ ਕਿਹਾ ਕਿ ਉਹ ਅਜਿਹੇ ਇਲਜ਼ਾਮਾ ਤੋਂ ਨਹੀਂ ਡਰਦੇ। ਜ਼ਮੀਨ ਖਰੀਦ ਨੂੰ ਲੈ ਕੇ ਜੋ ਵੀ ਗੱਲਾ ਕਹੀ ਜਾ ਰਹੀਆਂ ਹਨ ਉਹ ਉਸਦੀ ਸਟਡੀ ਜਰੂਰੀ ਕਰਨਗੇ।
ਇਹ ਵੀ ਪੜੋ: ਭਾਜਪਾ ਰਾਮ ਮੰਦਰ ਨਿਰਮਾਣ ’ਚ ਘੁਟਾਲੇ ਦਾ ਮੁੱਦਾ ਕਿਉਂ ਨਹੀਂ ਚੁੱਕ ਰਹੀ- ਸੰਜੇ ਸਿੰਘ
ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮਹਾਂਮੰਤਰੀ ਚੰਪਤ ਰਾਇ ਨੇ ਜਾਰੀ ਬਿਆਨ ਚ ਕਿਹਾ ਕਿ ਜਿਸ ਜ਼ਮੀਨ ਦੀ ਖਰੀਦ ਦੀ ਗੱਲ ਕਹੀ ਜਾ ਰਹੀ ਹੈ। ਉਸਨੂੰ ਖਰੀਦਨ ਦੇ ਲਈ ਮੌਜੂਦਾ ਸਮੇਂ ਚ ਵਿਕਰੇਤਾ ਨੇ ਕਈ ਸਾਲ ਪਹਿਲਾਂ ਇਕਰਾਰਨਾਮਾ ਕੀਤਾ ਸੀ, ਉਸ ਜ਼ਮੀਨ ਨੂੰ ਉਨ੍ਹਾਂ ਨੇ 18 ਮਾਰਚ 2021 ਨੂੰ ਬੈਨਾਮਾ ਕਰਾਇਆ ਅਤੇ ਟਰੱਸਟ ਦੇ ਨਾਲ ਇਕਾਰਨਾਮਾ ਕੀਤਾ। ਚੰਪਤ ਰਾਏ ਦੇ ਜਾਰੀ ਇੱਕ ਬਿਆਨ ਦੇ ਜਰੀਏ ਕਿਹਾ ਗਿਆ ਹੈ ਕਿ ਜੋ ਰਾਜਨੀਤੀਕ ਲੋਕ ਇਸ ਸਬੰਧ ਚ ਪ੍ਰਚਾਰ ਕਰ ਰਹੇ ਹਨ ਉਹ ਸਮਾਜ ਨੂੰ ਗੁੰਮਰਾਹ ਕਰਨ ਦੇ ਲਈ ਹਨ। ਸਬੰਧਿਤ ਵਿਅਕਤੀ ਰਾਜਨੀਤਕ ਹੈ ਇਸ ਲਈ ਰਾਜਨੀਤੀਕ ਕੰਮ ਕਰ ਰਹੇ ਹਨ।
ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮਹਾਂਮੰਤਰੀ ਚੰਪਤ ਰਾਏ ਨੇ ਜਾਰੀ ਇੱਕ ਬਿਆਨ ਚ ਕਿਹਾ ਕਿ ਇਹ ਇਲਜ਼ਾਮ (ਧੋਖਾਧੜੀ ਦੇ) ਗੁੰਮਰਾਹ ਅਤੇ ਰਾਜਨੀਤੀਕ ਨਫਰਤ ਨਾਲ ਪ੍ਰੇਰਿਤ ਹੈ। ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਨੇ ਹੁਣ ਤੱਕ ਜਿਨ੍ਹੀ ਵੀ ਜਮੀਨਾ ਖਰੀਦੀ ਹ, ਸਾਰੇ ਖੁੱਲ੍ਹੇ ਬਾਜਾਰ ਰੇਟ ਨਾਲ ਕਾਫੀ ਘੱਟ ਕੀਮਤ ਨਾਲ ਖਰੀਦੀ ਗਈ ਹੈ।