ETV Bharat / bharat

Shradh Paksha 2023: ਅੱਜ ਤੋਂ ਸ਼ਰਾਧ ਪੱਖ ਸ਼ੁਰੂ, ਜਾਣੋ ਪਿਤਰ ਪੱਖ ਦੀ ਤਰੀਕ, ਭੁੱਲ ਕੇ ਵੀ ਨਾ ਕਰੋ ਇਹ ਕੰਮ

Shradh Paksha: ਹਿੰਦੂ ਧਰਮ 'ਚ ਸ਼ਰਾਧ ਪੱਖ, ਪਿਤਰਾਂ ਦਾ ਸ਼ਰਾਧ, ਤਰਪਣ ਅਤੇ ਪਿਂਡ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ 29 ਸਤੰਬਰ 2023 ਨੂੰ ਪਿਤਰ ਪੱਖ ਹੈ। ਪਿਤਰ ਪੱਖ ਦੀਆ 16 ਸਥਿਤੀਆਂ 'ਚ ਪਿਤਰਾਂ ਦਾ ਸ਼ਰਾਧ ਕਰਨ ਦਾ ਮਹੱਤਵ ਹੈ।

Shradh Paksha 2023
Shradh Paksha 2023
author img

By ETV Bharat Punjabi Team

Published : Sep 29, 2023, 10:48 AM IST

ਕਰਨਾਲ: ਹਿੰਦੂ ਪੰਚਾਗ ਅਨੁਸਾਰ ਭਾਦਰਪਦ ਮਹੀਨੇ ਦੀ ਪੂਰਨਮਾਸ਼ੀ ਤਰੀਕ ਤੋਂ ਸ਼ਰਾਧ ਪੱਖ ਸ਼ੁਰੂ ਹੁੰਦੀ ਹੈ। ਸ਼ਰਾਧ ਪੱਖ ਅੱਜ ਸ਼ੁਰੂ ਹੋ ਰਿਹਾ ਹੈ। ਸ਼ਰਾਧ ਪੱਖ 'ਚ ਲੋਕ ਆਪਣੇ ਪਿਤਰਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੀ ਪੂਜਾ, ਭੇਟਾ ਅਤੇ ਰਸਮਾਂ ਨਿਭਾਉਂਦੇ ਹਨ, ਤਾਂਕਿ ਸਾਰਿਆਂ ਦੇ ਪਿਤਰਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਦੀ ਕਿਰਪਾ ਉਨ੍ਹਾਂ ਦੇ ਪਰਿਵਾਰ 'ਤੇ ਬਣੀ ਰਹੇ। ਸ਼ਰਾਧ ਪੱਖ 16 ਦਿਨਾਂ ਦੀ ਹੁੰਦੀ ਹੈ। ਇਸਦੀ ਸ਼ੁਰੂਆਤ ਅੱਜ ਤੋਂ ਸ਼ੁਰੂ ਹੋ ਕੇ 14 ਅਕਤੂਬਰ ਤੱਕ ਹੈ।

ਸ਼ਰਾਧ ਪੱਖ 'ਚ ਭੁੱਲ ਕੇ ਵੀ ਨਾ ਕਰੋ ਇਹ ਕੰਮ: ਇਨ੍ਹਾਂ ਦਿਨਾਂ 'ਚ ਕਿਸੇ ਵੀ ਤਰ੍ਹਾਂ ਦੇ ਮੰਗਲਿਕ ਕੰਮ ਨਾ ਕਰੋ, ਸਿਰਫ ਪਿਤਰਾਂ ਲਈ ਕੰਮ ਕਰੋ। 16 ਦਿਨ ਦੇ ਸ਼ਰਾਧ ਹੁੰਦੇ ਹਨ ਅਤੇ ਸਾਰਿਆਂ ਦਾ ਆਪਣਾ ਅਲੱਗ-ਅਲੱਗ ਮਹੱਤਵ ਹੁੰਦਾ ਹੈ। ਹਿੰਦੂ ਪੰਚਾਗ ਅਨੁਸਾਰ, ਜਿਸ ਤਰੀਕ ਨੂੰ ਲੋਕਾਂ ਦੇ ਪਿਤਰਾਂ ਦਾ ਸਵਰਗਵਾਸ ਹੁੰਦਾ ਹੈ, ਉਸ ਦਿਨ ਨੂੰ ਹੀ ਉਨ੍ਹਾਂ ਲਈ ਚੁਣਿਆ ਜਾਂਦਾ ਹੈ। ਉਸੇ ਆਧਾਰ 'ਤੇ ਉਨ੍ਹਾਂ ਦੀ ਆਤਮਾਂ ਦੀ ਸ਼ਾਂਤੀ ਲਈ ਪੂਜਾ ਕੀਤੀ ਜਾਂਦੀ ਹੈ।

ਪਿਤਰ ਪੱਖ ਦੀ ਤਰੀਕ: ਪੰਡਿਤ ਵਿਸ਼ਵਨਾਥ ਨੇ ਦੱਸਿਆ ਕਿ ਪਿਤਰ ਪੱਖ 'ਚ ਸ਼ਰਾਧ ਦੀ ਸ਼ੁਰੂਆਤ ਅੱਜ ਹੋ ਰਹੀ ਹੈ। ਇਸਦਾ ਪਹਿਲਾ ਸ਼ਰਾਧ 30 ਸਤੰਬਰ ਨੂੰ ਦਵਿਤੀਆ ਸ਼ਰਾਧ ਹੈ। ਤ੍ਰਿਤੀਆ ਸ਼ਰਾਧ 1 ਅਕਤੂਬਰ ਨੂੰ, ਚਤੁਰਥੀ ਸ਼ਰਾਧ 2 ਅਕਤੂਬਰ ਨੂੰ, 3 ਅਕਤੂਬਰ ਨੂੰ ਪੰਚਮੀ ਸ਼ਰਾਧ, ਸ਼ਸ਼ਠੀ ਸ਼ਰਾਧ 4 ਅਕਤੂਬਰ ਨੂੰ, ਸਪਤਮੀ ਸ਼ਰਾਧ 5 ਅਕਤੂਬਰ ਅਤੇ ਅਸ਼ਟਮੀ ਸ਼ਰਾਧ 6 ਅਕਤੂਬਰ ਨੂੰ, 7 ਅਕਤੂਬਰ ਨੂੰ ਨਵਮੀ ਸ਼ਰਾਧ ਹੈ। ਇਸ ਤੋਂ ਇਲਾਵਾ 8 ਅਕਤੂਬਰ ਨੂੰ ਦਸ਼ਮੀ ਸ਼ਰਾਧ, 9 ਅਕਤੂਬਰ ਨੂੰ ਏਕਾਦਸ਼ੀ ਸ਼ਰਾਧ, 10 ਅਕਤੂਬਰ ਨੂੰ ਮਾਘ ਸ਼ਰਾਧ, 11 ਅਕਤੂਬਰ ਨੂੰ ਦ੍ਵਾਦਸ਼ੀ ਸ਼ਰਾਧ, 12 ਅਕਤੂਬਰ ਤ੍ਰਯੋਦਸ਼ੀ ਸ਼ਰਾਧ, 13 ਅਕਤੂਬਰ ਨੂੰ ਚਤੁਰਦਸ਼ੀ ਸ਼ਰਾਧ, 14 ਅਕਤੂਬਰ ਨੂੰ ਸਰਵ ਪਿਤਰ ਅਮਾਵਸਿਆ ਹੈ।

ਆਖਰੀ ਦਿਨ ਕਾਵਾਂ ਨੂੰ ਖਿਲਾਓ ਭੋਜਨ: ਪੰਡਿਤ ਵਿਸ਼ਵਨਾਥ ਨੇ ਦੱਸਿਆ ਕਿ 14 ਅਕਤੂਬਰ ਨੂੰ ਸ਼ਰਾਧ ਖਤਮ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਮਾਵਸਿਆ ਦੇ ਦਿਨ ਕਾਵਾਂ ਨੂੰ ਭੋਜਨ ਖਿਲਾਇਆ ਜਾਂਦਾ ਹੈ। ਜੇਕਰ ਕਿਸੇ ਕੋਲੋ ਆਪਣੇ ਪਿਤਰਾਂ ਲਈ ਕੋਈ ਦਿਨ ਛੁੱਟ ਜਾਂਦਾ ਹੈ, ਤਾਂ ਇਸ ਦਿਨ ਸਾਰਿਆਂ ਲਈ ਇਕੱਠਾ ਹੀ ਭੋਜਨ ਕੱਢ ਕੇ ਕਾਵਾਂ ਨੂੰ ਖਿਲਾਇਆ ਜਾਂਦਾ ਹੈ ਅਤੇ ਇਸ ਨਾਲ ਕੋਈ ਵੀ ਗਲਤੀ ਮਾਫ਼ ਹੋ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.