ETV Bharat / bharat

ਸ਼ੋਪੀਆਂ ਐਨਕਾਉਂਟਰ: ਲਸ਼ਕਰ ਦੇ ਤਿੰਨ ਅੱਤਵਾਦੀ ਢੇਰ, ਹਥਿਆਰ ਬਰਾਮਦ

ਜੰਮੂ -ਕਸ਼ਮੀਰ (Jammu and Kashmir) ਦੇ ਸ਼ੋਪੀਆਂ ਦੇ ਤਲਾਰਨ ਇਲਾਕੇ ਵਿੱਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਫ਼ੌਜ ਨੂੰ ਇਲਾਕੇ ਵਿੱਚ ਕੁਝ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਫ਼ੌਜ ਨੇ ਤਲਾਸ਼ੀ ਮੁਹਿੰਮ ਚਲਾਈ।

ਸ਼ੋਪੀਆਂ ਐਨਕਾਉਂਟਰ
ਸ਼ੋਪੀਆਂ ਐਨਕਾਉਂਟਰ
author img

By

Published : Oct 12, 2021, 6:50 AM IST

Updated : Oct 12, 2021, 7:43 AM IST

ਸ਼੍ਰੀਨਗਰ: ਜੰਮੂ-ਕਸ਼ਮੀਰ (Jammu and Kashmir) ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ (ਮੰਗਲਵਾਰ) ਇੱਕ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ (LeT) ਦੇ ਤਿੰਨ ਅੱਤਵਾਦੀ ਮਾਰੇ ਗਏ। ਖਬਰਾਂ ਅਨੁਸਾਰ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਨਾਲ ਮੁਕਾਬਲਾ ਖਤਮ ਹੋ ਗਿਆ ਹੈ। ਘਟਨਾ ਸਥਾਨ ਤੋਂ ਬਹੁਤ ਸਾਰੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਤਿੰਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ 50-50 ਲੱਖ ਦੇਣ ਦਾ ਐਲਾਨ

ਕਸ਼ਮੀਰ ਦੇ ਆਈਜੀਪੀ (IGP) ਵਿਜੇ ਕੁਮਾਰ ਨੇ ਬਿਆਨ ਦਿੱਤਾ ਹੈ ਕਿ ਤਿੰਨ ਅੱਤਵਾਦੀ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਰੇ ਗਏ ਤਿੰਨ ਅੱਤਵਾਦੀਆਂ ਵਿੱਚੋਂ ਇੱਕ ਅੱਤਵਾਦੀ (Terrorists) ਦੀ ਪਛਾਣ ਗੰਦਰਬਲ ਦੇ ਮੁਖਤਾਰ ਸ਼ਾਹ ਵਜੋਂ ਹੋਈ ਹੈ, ਜੋ ਬਿਹਾਰ ਦੇ ਇੱਕ ਗਲੀ ਵਿਕਰੇਤਾ ਵਰਿੰਦਰ ਪਾਸਵਾਨ ਦੀ ਹੱਤਿਆ ਕਰਨ ਤੋਂ ਬਾਅਦ ਸ਼ੋਪੀਆਂ ਆ ਗਿਆ ਸੀ।

ਲਸ਼ਕਰ ਦੇ ਤਿੰਨ ਅੱਤਵਾਦੀ ਢੇਰ

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਜੰਮੂ -ਕਸ਼ਮੀਰ (Jammu and Kashmir) ਦੇ ਸ਼ੋਪੀਆਂ ਦੇ ਤਲਾਰਨ ਇਲਾਕੇ ਵਿੱਚ ਫੌਜ ਅਤੇ ਅੱਤਵਾਦੀਆਂ ਦੇ ਵਿੱਚ ਮੁੱਠਭੇੜ ਸ਼ੁਰੂ ਹੋ ਗਈ। ਜਾਣਕਾਰੀ ਅਨੁਸਾਰ ਫੌਜ ਦੀ 348 ਰਾਸ਼ਟਰੀ ਰਾਈਫਲਜ਼ (National Rifles), ਸੀਆਰਪੀਐਫ 178 ਬਟਾਲੀਅਨ ਅਤੇ ਜੰਮੂ -ਕਸ਼ਮੀਰ (Jammu and Kashmir) ਪੁਲਿਸ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਤਲਰਾਨ ਇਮਾਮ ਸਾਹਿਬ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਘਰ-ਘਰ ਜਾ ਕੇ ਤਲਾਸ਼ੀ ਮੁਹਿੰਮ ਚਲਾਈ ਤੇ ਤਿੰਨ ਅੱਤਵਾਦੀ ਮਾਰੇ ਮੁਕਾਏ। ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਨਾਲ ਅੱਜ ਸਵੇਰੇ ਮੁਕਾਬਲਾ ਸਮਾਪਤ ਹੋ ਗਿਆ।

ਇਹ ਵੀ ਪੜੋ: ਪੁੰਛ 'ਚ ਮੁਕਾਬਲੇ ਦੌਰਾਨ ਪੰਜਾਬ ਦੇ 3 ਜਵਾਨ ਹੋਏ ਸ਼ਹੀਦ

ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਕਿ ਇਹ ਇੱਕ ਵੱਡੀ ਪ੍ਰਾਪਤੀ ਸੀ ਕਿਉਂਕਿ ਤਿੰਨੋਂ ਅੱਤਵਾਦੀ ਵੱਖ -ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਰੇ ਗਏ ਤਿੰਨ ਅੱਤਵਾਦੀਆਂ ਵਿੱਚੋਂ ਇੱਕ ਦੀ ਪਛਾਣ ਗੰਦਰਬਲ ਦੇ ਮੁਖਤਾਰ ਸ਼ਾਹ ਵਜੋਂ ਹੋਈ ਹੈ, ਜੋ ਹਾਲ ਹੀ ਵਿੱਚ ਸ਼੍ਰੀਨਗਰ ਵਿੱਚ ਬਿਹਾਰ ਦੇ ਇੱਕ ਗਲੀ ਵਿਕਰੇਤਾ ਵਰਿੰਦਰ ਪਾਸਵਾਨ ਦੀ ਹੱਤਿਆ ਕਰਨ ਤੋਂ ਬਾਅਦ ਸ਼ੋਪੀਆਂ ਭੱਜ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕਈ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।

  • Shopian encounter, Jammu and Kashmir | Out of three killed terrorists, one terrorist has been identified as Mukhtar Shah of Ganderbal, who shifted to Shopian after killing one street hawker Virendra Paswan of Bihar: IGP Kashmir Vijay Kumar pic.twitter.com/wngrnv7OVr

    — ANI (@ANI) October 11, 2021 " class="align-text-top noRightClick twitterSection" data=" ">

Last Updated : Oct 12, 2021, 7:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.