ਮੁੰਬਈ: ਬੀਤੇ ਦਿਨ ਪਟਿਆਲਾ ਵਿਖੇ ਸ਼ਿਵ ਸੈਨਾ ਦੇ ਕਾਰਕੁਨਾਂ ਅਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਹਿੰਸਕ ਝੜਪ ਗਈ ਸੀ। ਸ਼ਿਵ ਸੈਨਾ ਦੇ ਸਕੱਤਰ ਅਤੇ ਸੰਸਦ ਮੈਂਬਰ ਅਨਿਲ ਦੇਸਾਈ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਘਟਨਾ ਨਾਲ ਸ਼ਿਵ ਸੈਨਾ ਦਾ ਕੋਈ ਲੈਣਾ-ਦੇਣਾ ਨਹੀਂ (Shiv Sena has nothing to do with the Patiala incident) ਹੈ।
ਇਹ ਵੀ ਪੜੋ: ਕਾਲੀ ਮਾਤਾ ਮੰਦਿਰ 'ਚ ਪ੍ਰਬੰਧਕ ਤੇ ਹਰੀਸ਼ ਸਿੰਗਲਾ ਵਿਚਾਲੇ ਟਕਰਾਅ
ਦੇਸਾਈ ਨੇ ਇਹ ਵੀ ਕਿਹਾ ਕਿ ਸ਼ਿਵ ਸੈਨਾ ਧਾਰਮਿਕ ਸਦਭਾਵਨਾ ਨੂੰ ਖਰਾਬ ਨਹੀਂ ਕਰਦੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੰਜਾਬ 'ਚ ਹਿੰਸਾ ਪਿੱਛੇ ਕਿਸ ਦਾ ਹੱਥ ਹੈ। ਸ਼ਿਵ ਸੈਨਾ ਦੇ ਪੰਜਾਬ ਵਿਚ ਕਾਰਜਕਾਰੀ ਪ੍ਰਧਾਨ ਹਰੀਸ਼ ਸ਼ੇਖ ਨੇ ਪਟਿਆਲਾ ਵਿਚ ਖਾਲਿਸਤਾਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਕਈ ਸਿੱਖ ਜਥੇਬੰਦੀਆਂ ਅਤੇ ਹਿੰਦੂ ਕਾਰਕੁਨ ਆਹਮੋ-ਸਾਹਮਣੇ ਆ ਗਏ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਹੋਈ। ਤਣਾਅ ਉਦੋਂ ਵਧ ਗਿਆ ਜਦੋਂ ਸਿੱਖ ਜਥੇਬੰਦੀਆਂ ਨੇ ਨੰਗੀਆਂ ਤਲਵਾਰਾਂ ਕੱਢੀਆਂ। ਅਖ਼ੀਰ ਪੁਲਿਸ ਨੇ ਸਥਿਤੀ ਨੂੰ ਸੰਭਾਲਣ ਲਈ ਹਵਾਈ ਫਾਇਰ ਕੀਤੇ।
ਇਸ ਦੌਰਾਨ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਦੋਂ ਸ਼ਿਵ ਸੈਨਾ ਦੇ ਸਕੱਤਰ ਅਤੇ ਸੰਸਦ ਮੈਂਬਰ ਅਨਿਲ ਦੇਸਾਈ ਨੂੰ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸ਼ਿਵ ਸੈਨਾ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਸ਼ਿਵ ਸੈਨਾ ਕਿਸੇ ਵੀ ਰਾਜ ਵਿੱਚ ਦੋ ਭਾਈਚਾਰਿਆਂ ਵਿੱਚ ਦਰਾਰ ਨਹੀਂ ਪਾਉਂਦੀ। ਬਿਨਾਂ ਕਿਸੇ ਕਾਰਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਜਿਹੀ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਸ਼ਿਵ ਸੈਨਾ ਦਾ ਕੋਈ ਲੈਣਾ-ਦੇਣਾ ਨਹੀਂ ਹੈ।