ਜੌਨਪੁਰ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕਈ ਦਿਲ ਝੰਜੋੜਨ ਵਾਲੇ ਦ੍ਰਿਸ਼ ਨਜ਼ਰ ਆ ਰਹੇ ਨੇ। ਅਜਿਹੀ ਹੀ ਇੱਕ ਘਟਨਾ ਉਤਰ ਪ੍ਰਦੇਸ਼ ਦੇ ਜੌਨਪੁਰ ਜਿਲ੍ਹੇ ਤੋਂ ਸਾਹਮਣੇ ਆਈ ਹੈ। ਅਸੀਂ ਜਿਸ ਸਮਾਜ ਨੂੰ ਇੱਕ ਦੂਜੇ ਦੇ ਸੁੱਖ-ਦੁੱਖ ਦਾ ਸਾਥੀ ਮਨਦੇ ਹਾਂ, ਉਸੇ ਸਮਾਜ ਦਾ ਇੱਕ ਅਜਿਹਾ ਚਿਹਰਾ ਸਾਹਮਣੇ ਆਇਆ ਹੈ, ਜੋ ਤੁਹਾਨੂੰ ਅੰਦਰ ਤੱਕ ਝੰਜੋੜ ਕੇ ਰੱਖ ਦੇਵੇਗਾ।
ਦਰਅਸਲ ਯੂਪੀ ਦੇ ਜੌਨਪੁਰ ਚ ਕੋਰੋਨਾ ਪੀੜਤ ਇੱਕ ਔਰਤ ਦੀ ਮੌਤ ਹੋ ਗਈ ਅਤੇ ਪਿੰਡ ਦੇ ਲੋਕਾਂ ਨੇ ਇਸ ਪਰਿਵਾਰ ਨਾਲ ਦਰਦ ਸਾਂਝ ਕਰਨਾ ਤਾਂ ਦੂਰ ਸਗੋ ਅੰਤਿਮ ਸਸਕਾਰ ਕਰਨ ਤੋਂ ਵੀ ਰੋਕ ਦਿੰਤਾ। ਜਿਸ ਕਾਰਨ ਬਜੁਰਗ ਆਪਣੀ ਪਤਨੀ ਦੀ ਲਾਸ਼ ਸਾਇਕਲ ਉੱਤੇ ਰੱਖੇ ਦਰ-ਦਰ ਠੋਕਰਾਂ ਖਾਂਦਾ ਰਿਹਾ, ਪਰ ਉਸ ਨੂੰ 2 ਗਜ਼ ਜ਼ਮੀਨ ਨਸੀਬ ਨਹੀਂ ਹੁੰਦੀ ਤਾਂ ਜੋ ਆਪਣੀ ਮ੍ਰਿਤਕ ਪਤਨੀ ਦਾ ਸਸਕਾਰ ਕਰ ਸਕੇ। ਹਲਾਂਕਿ ਬਾਅਦ ਚ ਪੁਲਿਸ ਨੇ ਮਾਮਲੇ ਚ ਦਖਲ ਦਿੱਤਾ ਅਤੇ ਉਸ ਔਰਤ ਦਾ ਸਸਕਾਰ ਸੰਭਵ ਹੋ ਸਕਿਆ
ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਇਹ ਘਟਨਾ ਮਡਿਯਾਹੂ ਕੋਤਵਾਲੀ ਇਲਾਕੇ ਦੇ ਪਿੰਡ ਅਮਰਪੁਰਾ ਦੀ ਹੈ। ਜਿੱਥੋ ਦੇ ਵਸਨੀਕ ਤਿਲਕਧਾਰੀ ਸਿੰਘ ਦੀ 50 ਸਾਲਾ ਪਤਨੀ ਰਾਜਕੁਮਾਰੀ ਨੇ ਜਿਲਾ ਹਸਪਤਾਲ ਦਮ ਤੋੜ ਦਿੱਤਾ ਸੀ। ਲੋਕ ਕੋਰੋਨਾ ਦੇ ਡਰ ਕਾਰਨ ਮ੍ਰਿਤਕ ਦੀ ਲਾਸ਼ ਦੇਖਣ ਤੱਕ ਵੀ ਨਹੀਂ ਪੁੱਜੇ, ਲਾਸ਼ ਨੂੰ ਘਰ ਚ ਰੱਖਣਾ ਵੀ ਮੁਸ਼ਕਲ ਵੀ ਰਿਹਾ ਸੀ, ਅਜਿਹੇ ਚ ਬੁਜ਼ਰਗ ਤਿਲਕਧਾਰੀ ਸਿੰਘ ਨੇ ਲਾਸ਼ ਨੂੰ ਸਾਈਕਲ ਉੱਤੇ ਰੱਖਿਆ ਅਤੇ ਕੇ ਅਤਿੰਮ ਸਸਕਾਰ ਕਰਨ ਲਈ ਨਿਕਲ ਗਿਆ।
ਪਿੰਡ ਚ ਨਦੀ ਕਿਨਾਰੇ ਸਸਕਾਰ ਕਰਨ ਲਈ ਉਸ ਨੇ ਅਜੇ ਚਿਖਾ ਲਾਈ ਵੀ ਨਹੀਂ ਸੀ ਕਿ ਪਿੰਡ ਦੇ ਲੋਕਾਂ ਨੇ ਸਸਕਾਰ ਕਰਨ ਤੋਂ ਰੋਕ ਦਿੱਤਾ, ਹਲਾਂਕਿ ਬਾਅਦ ਚ ਪੁਲਿਸ ਮਾਮਲੇ ਚ ਦਖਲ ਦਿੰਤਾ ਅਤੇ ਉਸ ਔਰਤ ਦਾ ਸਸਕਾਰ ਸੰਭਵ ਹੋ ਸਕਿਆ