ETV Bharat / bharat

ਪੁਤਿਨ ਦੇ ਯੁੱਧ ਦੇ ਐਲਾਨ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਕਰੈਸ਼

author img

By

Published : Feb 24, 2022, 11:15 AM IST

ਪ੍ਰੀ-ਓਪਨ ਸੈਸ਼ਨ 'ਚ ਹੀ ਬਾਜ਼ਾਰ ਦੱਸ ਰਿਹਾ ਸੀ ਕਿ ਅੱਜ ਭਾਰੀ ਬਿਕਵਾਲੀ ਹੋਣ ਵਾਲੀ ਹੈ। ਬੀਐਸਈ ਸੈਂਸੈਕਸ ਪ੍ਰੀ-ਓਪਨ ਸੈਸ਼ਨ 'ਚ 1,800 ਅੰਕ ਜਾਂ 3.15 ਫੀਸਦੀ ਤੋਂ ਜ਼ਿਆਦਾ ਹੇਠਾਂ ਆ ਗਿਆ ਸੀ। ਐਨਐਸਈ ਨਿਫਟੀ ਵੀ 500 ਤੋਂ ਵੱਧ ਅੰਕਾਂ ਦੇ ਨੁਕਸਾਨ ਵਿੱਚ ਸੀ।

ਭਾਰਤੀ ਸ਼ੇਅਰ ਬਾਜ਼ਾਰ ਕਰੈਸ਼
ਭਾਰਤੀ ਸ਼ੇਅਰ ਬਾਜ਼ਾਰ ਕਰੈਸ਼

ਨਵੀਂ ਦਿੱਲੀ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਸਵੇਰੇ ਯੂਕਰੇਨ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੈ। ਜੰਗ ਦੀ ਖਬਰ ਮਿਲਦੇ ਹੀ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ ਲੱਗਾ ਅਤੇ ਵੀਰਵਾਰ ਨੂੰ ਖੁੱਲ੍ਹਦੇ ਹੀ ਸ਼ੇਅਰ ਬਾਜ਼ਾਰ ਹਿੱਲ ਗਿਆ। ਸੈਂਸੈਕਸ ਨੇ 18 ਸੌ ਤੋਂ ਜ਼ਿਆਦਾ ਅੰਕਾਂ ਦੀ ਭਾਰੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਕੀਤਾ।

ਖੁੱਲ੍ਹਦੇ ਹੀ ਇੰਨੀ ਵੱਡੀ ਆਈ ਗਿਰਾਵਟ

ਪ੍ਰੀ-ਓਪਨ ਸੈਸ਼ਨ 'ਚ ਬਾਜ਼ਾਰ ਦੱਸ ਰਿਹਾ ਸੀ ਕਿ ਅੱਜ ਜ਼ਬਰਦਸਤ ਬਿਕਵਾਲੀ ਹੋਣ ਵਾਲੀ ਹੈ। ਬੀਐਸਈ ਸੈਂਸੈਕਸ ਪ੍ਰੀ-ਓਪਨ ਸੈਸ਼ਨ 'ਚ 1,800 ਅੰਕ ਜਾਂ 3.15 ਫੀਸਦੀ ਤੋਂ ਜ਼ਿਆਦਾ ਹੇਠਾਂ ਆ ਗਿਆ ਸੀ। ਐਨਐਸਈ ਨਿਫਟੀ ਵੀ 500 ਤੋਂ ਵੱਧ ਅੰਕਾਂ ਦੇ ਨੁਕਸਾਨ ਵਿੱਚ ਸੀ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 18 ਸੌ ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ 'ਚ ਰਿਹਾ। ਸਵੇਰੇ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਸੈਂਸੈਕਸ 55,750 ਅੰਕਾਂ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਨਿਫਟੀ 350 ਤੋਂ ਜ਼ਿਆਦਾ ਅੰਕ ਡਿੱਗ ਕੇ 16,700 ਦੇ ਹੇਠਾਂ ਆ ਗਿਆ ਸੀ।

ਲਗਾਤਾਰ ਡਿੱਗ ਰਿਹਾ ਬਾਜ਼ਾਰ

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਨੇ ਚੰਗੀ ਸ਼ੁਰੂਆਤ ਤਾਂ ਕੀਤੀ ਸੀ ਪਰ ਸ਼ਾਮ ਦੇ ਅੰਤ ਤੱਕ ਸਭ ਰਫਤਾਰ ਖਤਮ ਹੋ ਗਈ। ਦਿਨ ਦੇ ਕਾਰੋਬਾਰ ਦੀ ਸਮਾਪਤੀ ਤੋਂ ਬਾਅਦ, ਸੈਂਸੈਕਸ ਅਤੇ ਨਿਫਟੀ ਦੋਵੇਂ ਹੀ ਨੁਕਸਾਨ ਵਿੱਚ ਰਹੇ ਸੀ। ਕਾਰੋਬਾਰ ਖਤਮ ਹੋਣ 'ਤੇ ਸੈਂਸੈਕਸ 68.62 ਅੰਕ (0.12 ਫੀਸਦੀ) ਡਿੱਗ ਕੇ 57,232.06 ਅੰਕ 'ਤੇ ਸੀ। ਐਨਐਸਈ ਨਿਫਟੀ ਵੀ 28.95 ਅੰਕ (0.17 ਫੀਸਦੀ) ਦੇ ਨੁਕਸਾਨ ਨਾਲ 17,063.25 'ਤੇ ਰਿਹਾ ਸੀ। ਇਸ ਤਰ੍ਹਾਂ ਬਾਜ਼ਾਰ ਲਗਾਤਾਰ ਛੇਵੇਂ ਦਿਨ ਬੰਦ ਹੋਇਆ ਸੀ।

ਪੁਤਿਨ ਨੇ ਕਰ ਦਿੱਤਾ ਜੰਗ ਦਾ ਐਲਾਨ

ਆਲਮੀ ਬਾਜ਼ਾਰ 'ਤੇ ਯੂਕਰੇਨ ਸੰਕਟ ਦਾ ਦਬਾਅ ਬਣਿਆ ਹੋਇਆ ਹੈ। ਤੇਜ਼ੀ ਨਾਲ ਬਦਲਦੇ ਵਿਕਾਸ ਕਾਰਨ ਨਿਵੇਸ਼ਕ ਘਬਰਾਏ ਹੋਏ ਹਨ। ਲਗਾਤਾਰ ਡਰ ਸੀ ਕਿ ਰੂਸ ਕਿਸੇ ਵੀ ਸਮੇਂ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ। ਪੁਤਿਨ ਦੇ ਅੱਜ ਦੇ ਐਲਾਨ ਦੇ ਨਾਲ ਹੀ ਕਿਆਸਅਰਾਈਆਂ 'ਤੇ ਰੋਕ ਲੱਗ ਗਈ। ਹੁਣ ਸੰਭਾਵਨਾ ਹੈ ਕਿ ਪੂਰਬੀ ਯੂਰਪ ਵਿੱਚ ਇਹ ਜੰਗ ਤੀਜੇ ਵਿਸ਼ਵ ਯੁੱਧ ਦਾ ਰੂਪ ਨਾ ਲੈ ਲਵੇ।

ਗੋਲਬਲ ਬਾਜ਼ਾਰ ਦਾ ਵਿਗੜਿਆ ਹਾਲ

ਬੁੱਧਵਾਰ ਨੂੰ, ਯੂਕਰੇਨ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਅਮਰੀਕੀ ਬਾਜ਼ਾਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ। ਬੁੱਧਵਾਰ ਨੂੰ, ਡਾਓ ਜੋਂਸ ਉਦਯੋਗਿਕ ਔਸਤ 1.38 ਫੀਸਦ, ਐਸਐਂਡਪੀ 500 1.84 ਫੀਸਦੀ ਅਤੇ ਨੈਸਡੈਕ ਕੰਪੋਜ਼ਿਟ 2.57 ਫੀਸਦੀ ਹੇਠਾਂ ਸੀ। ਵੀਰਵਾਰ ਨੂੰ ਲਗਭਗ ਸਾਰੇ ਏਸ਼ੀਆਈ ਬਾਜ਼ਾਰ ਘਾਟੇ 'ਚ ਹਨ। ਚੀਨ ਦਾ ਸ਼ੰਘਾਈ ਕੰਪੋਜ਼ਿਟ ਲਗਭਗ ਸਥਿਰ ਹੈ, ਪਰ ਜਾਪਾਨ ਦਾ ਨਿੱਕੇਈ ਜਾਂ ਦੱਖਣੀ ਕੋਰੀਆ ਦਾ ਕੋਸਪੀ, ਸਭ ਵੱਡੀ ਗਿਰਾਵਟ ਵਿੱਚ ਹਨ।

ਇਹ ਵੀ ਪੜੋ: ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ? ਪੜ੍ਹੋ ਇਹ ਜ਼ਰੂਰੀ ਗੱਲਾਂ ...

ETV Bharat Logo

Copyright © 2024 Ushodaya Enterprises Pvt. Ltd., All Rights Reserved.