ETV Bharat / bharat

ਸਾਲੇ ਦੇ ਵਿਆਹ 'ਚ ਜੀਜੇ ਦੀ ਜਿੱਦ ਪਈ ਭਾਰੀ, ਬਿਨ੍ਹਾਂ ਦੁਲਹਨ ਬੇਰੰਗ ਵਾਪਿਸ ਮੁੜੀ ਬਾਰਾਤ... ਪਿਤਾ ਨੇ ਝੱਟ ਦੂਜੇ ਲੜਕੇ ਨਾਲ ਕਰਵਾ ਦਿੱਤਾ ਵਿਆਹ

author img

By

Published : May 17, 2022, 5:35 PM IST

ਸਾਲੇ ਦੇ ਵਿਆਹ ਵਿੱਚ ਜੀਜਾ ਨਾ ਨੱਚੇ, ਇਹ ਤਾਂ ਹੋ ਨਹੀਂ ਸਕਦਾ ਪਰ ਰਾਜਸਥਾਨ ਦੇ ਚੁਰੂ (Wedding procession returned without bride in Churu) ਵਿੱਚ ਸਾਲੇ ਦੀ ਵਿਆਹ ਵਿੱਚ ਜੀਜਾ ਇੰਨ੍ਹਾਂ ਨੱਚਿਆ ਕਿ ਅਖੀਰ ਵਿੱਚ ਲਾੜੇ ਨੂੰ ਬਿਨ੍ਹਾਂ ਲਾੜੀ ਦੇ ਹੀ ਵਾਪਿਸ ਮੁੜਨਾ ਪਿਆ।

ਸਾਲੇ ਦੇ ਵਿਆਹ 'ਚ ਜੀਜੇ ਦੀ ਜਿੱਦ ਪਈ ਭਾਰੀ
ਸਾਲੇ ਦੇ ਵਿਆਹ 'ਚ ਜੀਜੇ ਦੀ ਜਿੱਦ ਪਈ ਭਾਰੀ

ਰਾਜਸਥਾਨ/ਚੁਰੂ: ਚੁਰੂ ਵਿੱਚ ਬਾਰਾਤ ਲੇਟ ਪਹੁੰਚਣ 'ਤੇ ਲਾੜੀ ਦਾ ਵਿਆਹ ਕਿਤੇ ਹੋਰ ਕਰਵਾ ਦਿੱਤਾ। ਬਰਾਤੀਆਂ ਦੀ ਕਰਤੂਤ ਦੇਖ ਕੇ ਲਾੜੀ ਨੇ ਪੂਰੀ ਬਾਰਾਤ ਨੂੰ ਵਾਪਿਸ ਮੋੜ ਦਿੱਤਾ। ਲੜਕੇ ਵਾਲਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਮਾਮਲਾ ਜ਼ਿਲ੍ਹੇ ਦੇ ਰਾਜਗੜ੍ਹ ਤਹਿਸੀਲ ਦੇ ਪਿੰਡ ਚੇਲਾਨਾ ਦਾ ਹੈ। 15 ਮਈ ਨੂੰ ਹਰਿਆਣਾ ਦੇ ਸਿਵਾਨੀ ਵਾਰਡ ਨੰਬਰ 10 ਦਾ ਰਹਿਣ ਵਾਲੇ ਅਨਿਲ ਪੁੱਤਰ ਮਹਾਵੀਰ ਜਾਟ ਬਰਾਤ (Wedding procession returned without bride in Churu) ਲੈ ਕੇ ਰਾਜਗੜ੍ਹ ਦੇ ਚੇਲਾਨਾ ਬਾਸ ਪਹੁੰਚਿਆ ਸੀ।

ਬਰਾਤ ਜਿਵੇਂ ਹੀ ਲਾੜੀ ਦੇ ਘਰ ਪਹੁੰਚੀ ਤਾਂ 150 ਤੋਂ ਵੱਧ ਬਾਰਾਤੀਆਂ ਨੇ ਸੰਗੀਤ ਅਤੇ ਡੀਜੇ ਦੀਆਂ ਧੁਨਾਂ 'ਤੇ ਨੱਚਣਾ ਸ਼ੁਰੂ ਕਰ ਦਿੱਤਾ। ਰਾਤ 9 ਵਜੇ ਦੇ ਕਰੀਬ ਬਰਾਤ ਲਾੜੀ ਦੇ ਘਰ ਲਈ ਰਵਾਨਾ ਹੋਈ ਸੀ। ਪਰ ਸ਼ਰਾਬੀ ਲੋਕ ਡੀਜੇ ਦੀਆਂ ਧੁਨਾਂ ਤੇ ਸ਼ਰਾਬੀ ਹੋ ਕੇ ਇੰਨੇ ਮਸਤ ਸਨ ਕਿ ਰਾਤ ਦੇ 1 ਵਜੇ ਤੱਕ ਨੱਚਦੇ ਰਹੇ, ਲਾੜੇ ਅਤੇ ਉਸ ਦੇ ਦੋਸਤਾਂ ਨੇ ਅਜਿਹਾ ਹੁੜਦੰਗ ਮਚਾਇਆ ਕਿ ਲਾੜੀ ਪੱਖ ਦੇ ਲੋਕ ਪਰੇਸ਼ਾਨ ਹੋ ਗਏ। ਜਦੋਂ ਰਾਤ 2 ਵਜੇ ਤੱਕ ਬਰਾਤ ਘਰ ਨਾ ਪਹੁੰਚੀ ਤਾਂ ਲਾੜੀ ਪੱਖ ਦੇ ਲੋਕ ਨਰਾਜ਼ ਹੋ ਗਏ।

ਸਾਲੇ ਦੇ ਵਿਆਹ 'ਚ ਜੀਜੇ ਦੀ ਜਿੱਦ ਪਈ ਭਾਰੀ
ਸਾਲੇ ਦੇ ਵਿਆਹ 'ਚ ਜੀਜੇ ਦੀ ਜਿੱਦ ਪਈ ਭਾਰੀ

ਬੇਰੰਗ ਮੁੜੀ ਬਰਾਤ: ਜਦੋਂ ਲਾੜੀ ਪੱਖ ਨੇ ਬਰਾਤੀਆਂ ਦੇ ਹੁੜਦੰਗ ਨੂੰ ਬੰਦ ਕਰਨ ਲਈ ਕਿਹਾ ਤਾਂ ਲੜਕੇ ਦੇ ਜੀਜਾ ਜੀ ਦੀ ਉਨ੍ਹਾਂ ਨਾਲ ਝੜਪ ਹੋ ਗਈ। ਸਾਲੇ ਦੇ ਵਿਆਹ ਵਿੱਚ ਨੱਚਣ ਦਾ ਕਹਿ ਕੇ ਉਹ ਫਿਰ ਤੋਂ ਹੁੜਦੰਗ ਮਚਾਉਣ ਲੱਗ ਗਏ।

ਵਿਆਹ ਦੇ ਸਮੇਂ ਵਿੱਚ 1:15 ਦਾ ਸਮਾਂ ਸੀ, ਜੋ ਲੰਘ ਚੁੱਕਿਆ ਸੀ। ਇਸ ਤੋਂ ਬਾਅਦ ਲਾੜੀ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਕਿਸੇ ਹੋਰ ਲੜਕੇ ਨਾਲ ਕਰਵਾਉਣ ਦਾ ਫੈਸਲਾ ਕੀਤਾ। ਰਾਤ ਨੂੰ ਇਸੇ ਮੰਡਪ ਵਿੱਚ ਲਾੜੀ ਦੇ ਰਿਸ਼ਤੇਦਾਰਾਂ ਨੇ ਲਾੜੀ ਦਾ ਵਿਆਹ ਦੂਜੇ ਲੜਕੇ ਨਾਲ ਕਰਵਾ ਦਿੱਤਾ। ਜਦੋਂ ਬਰਾਤੀ ਰਾਤ ਨੂੰ 2 ਵਜੇ ਬਰਾਤ ਲੈ ਕੇ ਪਹੁੰਚੇ ਤਾਂ ਲਾੜੀ ਦਾ ਪਹਿਲਾਂ ਹੀ ਕਿਸੇ ਹੋਰ ਨਾਲ ਵਿਆਹ ਹੋ ਚੁੱਕਾ ਸੀ। ਇਸ ਤੋਂ ਬਾਅਦ ਲਾੜੇ ਨੂੰ ਬਿਨ੍ਹਾਂ ਲਾੜੀ ਤੋਂ ਵਾਪਿਸ ਪਰਤਣਾ ਪਿਆ।

ਸੋਮਵਾਰ ਨੂੰ ਲਾੜੇ ਸੁਨੀਲ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਰਾਜਗੜ੍ਹ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ। ਲੜਕੀ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸੱਤ ਫੇਰਿਆਂ ਦੀ ਰਸਮ 'ਚ ਹੀ ਇੰਨੀ ਲਾਪਰਵਾਹੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਇਹ ਲੋਕ ਕਿਹੜਾ ਰਿਸ਼ਤਾ ਨਿਭਾ ਸਕਣਗੇ। ਹਾਲਾਂਕਿ ਪੁਲਿਸ ਨੇ ਦੋਵਾਂ ਧਿਰਾਂ ਨੂੰ ਮਨਾ ਲਿਆ। ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੂੰ ਲਿਖਤੀ ਤੌਰ 'ਤੇ ਵਿਆਹ ਕੈਂਸਲ ਕਰਵਾਉਣ ਲਈ ਲਿਖਿਆ।

ਇਹ ਵੀ ਪੜ੍ਹੋ: ਚੂਹਿਆਂ ਨੇ ਕੁਤਰੀਆਂ ਮਹਿਲਾਂ ਦੀਆਂ ਪਲਕਾਂ, ਕੋਟਾ ਦੇ ਸਰਕਾਰੀ ਹਸਪਤਾਲ ਦੇ ਆਈਸੀਯੂ 'ਚ ਦਾਖ਼ਲ ਅਧਰੰਗ ਪੀੜਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.