ਨਵੀਂ ਦਿੱਲੀ: ਸੰਸਦ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੋਕ ਸਭਾ ਦੀ ਕਾਰਵਾਈ ਦੌਰਾਨ ਇੱਕ ਨੌਜਵਾਨ ਸਦਨ ਵਿੱਚ ਦਾਖ਼ਲ ਹੋ ਗਿਆ। ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰਵਾਈ ਦੌਰਾਨ ਦਾਖਲ ਹੋਏ ਦੋ ਵਿਅਕਤੀਆਂ ਵਿੱਚੋਂ ਇੱਕ ਦਾ ਨਾਮ ਸਾਗਰ ਹੈ। ਦੋਵੇਂ ਸੰਸਦ ਮੈਂਬਰ ਦੇ ਨਾਂ 'ਤੇ ਲੋਕ ਸਭਾ ਵਿਜ਼ੀਟਰ ਪਾਸ 'ਤੇ ਆਏ ਸਨ। ਸੰਸਦ ਮੈਂਬਰ ਦਾਨਿਸ਼ ਅਲੀ ਨੇ ਦੱਸਿਆ ਕਿ ਦੋਵੇਂ ਲੋਕ ਮੈਸੂਰ ਤੋਂ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੇ ਨਾਂ 'ਤੇ ਲੋਕ ਸਭਾ ਵਿਜ਼ੀਟਰ ਪਾਸ ਤੋਂ ਆਏ ਸਨ।
-
#WATCH | An unidentified man jumps from the visitor's gallery of Lok Sabha after which there was a slight commotion and the House was adjourned. pic.twitter.com/Fas1LQyaO4
— ANI (@ANI) December 13, 2023 " class="align-text-top noRightClick twitterSection" data="
">#WATCH | An unidentified man jumps from the visitor's gallery of Lok Sabha after which there was a slight commotion and the House was adjourned. pic.twitter.com/Fas1LQyaO4
— ANI (@ANI) December 13, 2023#WATCH | An unidentified man jumps from the visitor's gallery of Lok Sabha after which there was a slight commotion and the House was adjourned. pic.twitter.com/Fas1LQyaO4
— ANI (@ANI) December 13, 2023
ਇਸ ਤੋਂ ਪਹਿਲਾਂ, ਦਿੱਲੀ ਪੁਲਿਸ ਨੇ ਟਰਾਂਸਪੋਰਟ ਭਵਨ ਦੇ ਸਾਹਮਣੇ ਰੰਗਾਂ ਦੇ ਧੂੰਏਂ ਨਾਲ ਪ੍ਰਦਰਸ਼ਨ ਕਰ ਰਹੇ ਦੋ ਪ੍ਰਦਰਸ਼ਨਕਾਰੀਆਂ, ਇੱਕ ਪੁਰਸ਼ ਅਤੇ ਇੱਕ ਔਰਤ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਇਹ ਘਟਨਾ ਸੰਸਦ ਦੇ ਬਾਹਰ ਵਾਪਰੀ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਦਿੱਲੀ ਪੁਲਿਸ ਦੇ ਸੂਤਰ ਅਨੁਸਾਰ ਘਟਨਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਸੁਰੱਖਿਆ ਉਲੰਘਣ ਕਰਨ ਵਿੱਚ ਕਿਸ ਨੇ ਮਦਦ ਕੀਤੀ ਆਦਿ ਸਬੰਧਤ ਸ਼ੁਰੂਆਤੀ ਪੁੱਛਗਿੱਛ ਜਾਰੀ ਹੈ। ਅੰਦਰ ਛਾਲ ਮਾਰਨ ਵਾਲਿਆਂ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਹ ਪਤਾ ਲਗਾਇਆ ਜਾ ਰਿਹਾ ਹੈ। ਮਲਟੀ-ਏਜੰਸੀ ਤੋਂ ਪੁੱਛਗਿੱਛ ਦੀ ਵੀ ਸੰਭਾਵਨਾ ਹੈ।
-
Incident is being verified. Initial questioning related to security breach and who gave access. Finding out if any connection with those who jumped inside. Multi-agency questioning also likely: Delhi Police sources https://t.co/WTaMsDnfSe
— ANI (@ANI) December 13, 2023 " class="align-text-top noRightClick twitterSection" data="
">Incident is being verified. Initial questioning related to security breach and who gave access. Finding out if any connection with those who jumped inside. Multi-agency questioning also likely: Delhi Police sources https://t.co/WTaMsDnfSe
— ANI (@ANI) December 13, 2023Incident is being verified. Initial questioning related to security breach and who gave access. Finding out if any connection with those who jumped inside. Multi-agency questioning also likely: Delhi Police sources https://t.co/WTaMsDnfSe
— ANI (@ANI) December 13, 2023
ਉੱਥੇ ਹੀ, ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ, ਦੋ ਨੌਜਵਾਨਾਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਨੇ ਕੋਈ ਚੀਜ਼ ਸੁੱਟ ਦਿੱਤੀ, ਜਿਸ ਕਾਰਨ ਗੈਸ ਨਿਕਲ ਰਹੀ ਸੀ। ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਸੁਰੱਖਿਆ ਕਰਮਚਾਰੀ ਉਸ ਨੂੰ ਬਾਹਰ ਲੈ ਗਏ। ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਹ ਯਕੀਨੀ ਤੌਰ 'ਤੇ ਸੁਰੱਖਿਆ ਦੀ ਉਲੰਘਣਾ ਹੈ ਕਿਉਂਕਿ ਅੱਜ ਅਸੀਂ 2001 ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੀ ਬਰਸੀ ਮਨਾ ਰਹੇ ਹਾਂ।
-
#WATCH | Security breach in Lok Sabha | Congress MP Karti Chidambaram says "Suddenly two young men around 20 years old jumped into the House from the visitor's gallery and had canisters in their hand. These canisters were emitting yellow smoke. One of them was attempting to run… pic.twitter.com/RhZlecrzxo
— ANI (@ANI) December 13, 2023 " class="align-text-top noRightClick twitterSection" data="
">#WATCH | Security breach in Lok Sabha | Congress MP Karti Chidambaram says "Suddenly two young men around 20 years old jumped into the House from the visitor's gallery and had canisters in their hand. These canisters were emitting yellow smoke. One of them was attempting to run… pic.twitter.com/RhZlecrzxo
— ANI (@ANI) December 13, 2023#WATCH | Security breach in Lok Sabha | Congress MP Karti Chidambaram says "Suddenly two young men around 20 years old jumped into the House from the visitor's gallery and had canisters in their hand. These canisters were emitting yellow smoke. One of them was attempting to run… pic.twitter.com/RhZlecrzxo
— ANI (@ANI) December 13, 2023
ਅੱਜ ਦੇ ਦਿਨ 2001 'ਚ ਹੋਇਆ ਸੀ ਸੰਸਦ 'ਤੇ ਹਮਲਾ: ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਇਸ ਮਾਮਲੇ ਉੱਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ, "ਅਚਾਨਕ ਲਗਭਗ 20 ਸਾਲ ਦੇ ਦੋ ਨੌਜਵਾਨ ਵਿਜ਼ੀਟਰ ਗੈਲਰੀ ਤੋਂ ਸਦਨ ਵਿੱਚ ਕੁੱਦ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਡੱਬੇ ਸਨ। ਇਨ੍ਹਾਂ ਡੱਬਿਆਂ ਵਿੱਚੋਂ ਪੀਲਾ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਵਿੱਚੋਂ ਇੱਕ ਨੇ ਸਪੀਕਰ ਦੀ ਕੁਰਸੀ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਕੁਝ ਨਾਅਰੇ ਲਾਏ। ਧੂੰਆਂ ਜ਼ਹਿਰੀਲਾ ਹੋ ਸਕਦਾ ਸੀ। ਇਹ ਸੁਰੱਖਿਆ ਦੀ ਇੱਕ ਗੰਭੀਰ ਉਲੰਘਣਾ ਹੈ, ਖਾਸ ਤੌਰ 'ਤੇ 13 ਦਸੰਬਰ ਨੂੰ, ਜਿਸ ਦਿਨ 2001 ਵਿੱਚ ਸੰਸਦ 'ਤੇ ਹਮਲਾ ਹੋਇਆ ਸੀ।"