ETV Bharat / bharat

Sawan Vinayak Chaturthi 2023: 20 ਅਗਸਤ ਨੂੰ ਮਨਾਈ ਜਾਵੇਗੀ ਸਾਵਨ ਵਿਨਾਇਕ ਚਤੁਰਥੀ, ਵਰਤ ਵਿੱਚ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ - ਸਾਵਨ ਵਿਨਾਇਕ ਚਤੁਰਥੀ ਦਾ ਸ਼ੁੱਭ ਮੁਹੂਰਤ

ਆਉਣ ਵਾਲੀ 20 ਅਗਸਤ ਨੂੰ ਸਾਵਨ ਵਿਨਾਇਕ ਚਤੁਰਥੀ ਮਨਾਈ ਜਾਵੇਗੀ। ਇਸ ਦਿਨ ਵਰਤ ਰੱਖਣ ਨਾਲ ਵਿਅਕਤੀ ਦੇ ਜੀਵਨ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਦਾ ਨਿਵਾਸ ਹੁੰਦਾ ਹੈ।

Sawan Vinayak Chaturthi 2023
Sawan Vinayak Chaturthi 2023
author img

By

Published : Aug 18, 2023, 11:40 AM IST

ਨਵੀਂ ਦਿੱਲੀ: ਹਿੰਦੂ ਧਰਮ 'ਚ ਚਤੁਰਥੀ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਸ਼ੁਕਲ ਪੱਖ ਵਿੱਚ ਪੈਣ ਵਾਲੀ ਚਤੁਰਥੀ ਨੂੰ ਵਿਨਾਇਕ ਚਤੁਰਥੀ ਕਹਿੰਦੇ ਹਨ। ਸਾਵਨ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਐਤਵਾਰ 20 ਅਗਸਤ ਨੂੰ ਆ ਰਹੀ ਹੈ। ਇਹ ਸਾਵਨ ਦੀ ਆਖਰੀ ਗਣੇਸ਼ ਚਤੁਰਥੀ ਹੈ।

ਮਹੱਤਵ: ਅਧਿਆਤਮਿਕ ਗੁਰੂ ਅਤੇ ਜੋਤਸ਼ੀ ਸ਼ਿਵਕੁਮਾਰ ਸ਼ਰਮਾ ਦੇ ਅਨੁਸਾਰ, ਵਿਨਾਇਕ ਚਤੁਰਥੀ ਨੂੰ ਵਰਦ ਚਤੁਰਥੀ ਵੀ ਕਿਹਾ ਜਾਂਦਾ ਹੈ। ਭਗਵਾਨ ਗਣੇਸ਼ ਵਰਦਾਨ ਦੇਣ ਵਾਲੇ ਹਨ। ਉਨ੍ਹਾਂ ਨੇ ਦੇਵਤਿਆਂ ਨੂੰ ਵੀ ਵਰਦਾਨ ਦਿੱਤਾ ਸੀ। ਵਿਨਾਇਕ ਚਤੁਰਥੀ 'ਤੇ ਸੱਚੇ ਮਨ ਨਾਲ ਭਗਵਾਨ ਗਣੇਸ਼ ਦੀ ਪੂਜਾ ਕਰਨ ਅਤੇ ਵਰਤ ਰੱਖਣ, ਮੋਦਕ ਦਾ ਭੋਗ ਲਗਾਉਣ ਨਾਲ ਚੰਗੇ ਕਰਮਾ ਦਾ ਵਰਦਾਨ ਮਿਲਦਾ ਹੈ। ਜੀਵਨ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਦਾ ਨਿਵਾਸ ਹੁੰਦਾ ਹੈ।

ਪੂਜਾ ਵਿਧੀ: ਜੋਤਸ਼ੀ ਸ਼ਿਵਕੁਮਾਰ ਸ਼ਰਮਾ ਦੇ ਅਨੁਸਾਰ, ਰਿਧੀ ਅਤੇ ਸਿੱਧੀ ਭਗਵਾਨ ਗਣੇਸ਼ ਦੀਆਂ ਪਤਨੀਆਂ ਹਨ। ਸ਼ੁਭ ਅਤੇ ਲਾਭ ਭਗਵਾਨ ਗਣੇਸ਼ ਦੇ ਪੁੱਤਰ ਹਨ। ਜਿੱਥੇ ਰਿਧੀ-ਸਿੱਧੀ ਅਤੇ ਸ਼ੁਭ-ਲਾਭ ਹੁੰਦੇ ਹਨ, ਉੱਥੇ ਭਗਵਾਨ ਗਣੇਸ਼ ਦਾ ਨਿਵਾਸ ਹੁੰਦਾ ਹੈ। ਸਾਵਨ ਵਿਨਾਇਕ ਚਤੁਰਥੀ ਦੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰੋ ਅਤੇ ਸਾਫ਼ ਸੁਥਰੇ ਕੱਪੜੇ ਪਾਓ। ਇਸ਼ਨਾਨ ਦੌਰਾਨ ਗੰਗਾ ਜਲ ਦਾ ਇਸਤੇਮਾਲ ਕਰੋ। ਪੂਜਾ ਤੋਂ ਪਹਿਲਾ ਮੰਦਰ ਦੀ ਸਫਾਈ ਕਰੋ। ਮੰਦਰ 'ਚ ਦੀਵਾ ਜਲਾਓ ਅਤੇ ਵਰਤ ਦਾ ਸਕੰਲਪ ਲਓ। ਭਗਵਾਨ ਗਣੇਸ਼ ਦੀ ਤਸਵੀਰ ਨੂੰ ਪੰਚਾਮ੍ਰਿਤ ਨਾਲ ਇਸ਼ਨਾਨ ਕਰਵਾਓ। ਭਗਵਾਨ ਗਣੇਸ਼ ਦੀ ਪੂਜਾ ਅਤੇ ਇਸ ਦੌਰਾਨ ਓਮ ਗਣੇਸ਼ਯ ਨਮਹ ਜਾਂ ਓਮ ਗਮ ਗਣਪਤਿਯੇ ਨਮਹ ਮੰਤਰ ਦਾ ਜਾਪ ਕਰੋ। ਭਗਵਾਨ ਗਣੇਸ਼ ਦੀ ਆਰਤੀ ਕਰੋ। ਗਣੇਸ਼ ਚਾਲੀਸਾ ਦਾ ਪਾਠ ਕਰੋ।

ਸਾਵਨ ਵਿਨਾਇਕ ਚਤੁਰਥੀ ਦਾ ਸ਼ੁੱਭ ਮੁਹੂਰਤ:

  • ਸਾਵਨ ਵਿਨਾਇਕ ਚਤੁਰਥੀ ਦੀ ਸ਼ੁਰੂਆਤ: 19 ਅਗਸਤ, ਰਾਤ 10:19 ਮਿੰਟ ਤੋਂ ਸ਼ੁਰੂ ਹੋਵੇਗੀ।
  • ਸਾਵਨ ਵਿਨਾਇਕ ਚਤੁਰਥੀ ਖਤਮ: 21 ਅਗਸਤ, ਰਾਤ 12:21 ਮਿੰਟ 'ਤੇ ਖਤਮ ਹੋਵੇਗੀ।
  • ਸਾਵਨ ਵਿਨਾਇਕ ਚਤੁਰਥੀ ਦਾ ਵਰਤ 20 ਅਗਸਤ ਨੂੰ ਰੱਖਿਆ ਜਾਵੇਗਾ।
  • ਪੂਜਾ ਦਾ ਸ਼ੁੱਭ ਮੁਹੂਰਤ ਐਤਵਾਰ 20 ਅਗਸਤ ਨੂੰ ਸਵੇਰੇ 11:26 ਤੋਂ ਦੁਪਹਿਰ 1:58 ਤੱਕ ਹੈ।

ਇਨ੍ਹਾਂ ਗੱਲਾ ਦਾ ਰੱਖੋ ਧਿਆਨ:

  1. ਸਾਵਨ ਵਿਨਾਇਕ ਚਤੁਰਥੀ 'ਤੇ ਪੂਜਾ ਦੌਰਾਨ ਭਗਵਾਨ ਗਣੇਸ਼ ਦੇ ਖੰਡਿਤ ਚਿੱਤਰ ਦੀ ਪੂਜਾ ਨਹੀਂ ਕਰਨੀ ਚਾਹੀਦੀ।
  2. ਮੰਦਰ 'ਚ ਭਗਵਾਨ ਗਣੇਸ਼ ਦੀਆਂ ਦੋ ਤਸਵੀਰਾਂ ਦੀ ਇੱਕਠੇ ਪੂਜਾ ਕਰਨ ਦੀ ਮਨਾਈ ਹੈ।
  3. ਸਾਵਨ ਵਿਨਾਇਕ ਚਤੁਰਥੀ 'ਤੇ ਗਣੇਸ਼ ਦੀ ਸਵਾਰੀ ਚੂਹਿਆਂ ਨੂੰ ਤੰਗ ਨਾ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.