ETV Bharat / bharat

ਭਾਰਤ ਲਿਆਂਦੇ ਜਾ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ

ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤ ਲਿਆਂਦੇ ਜਾ ਰਹੇ ਹਨ। ਇਹ ਤਿੰਨ ਸਰੂਪ ਉਥੋਂ ਦੀ ਸਿੱਖ ਸੰਗਤ ਭਾਰਤ ਲਿਆ ਰਹੀ ਹੈ। ਜਿੱਥੇ ਤਾਲਿਬਾਨ ਵੱਲੋਂ ਕਾਬੁਲ ‘ਤੇ ਕਬਜੇ ਉਪਰੰਤ ਉਥੇ ਵੱਡੀ ਗਿਣਤੀ ਲੋਕਾਂ ਵਿੱਚ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਲਈ ਹਫ਼ੜਾ-ਦਫ਼ੜੀ ਮਚੀ ਹੋਈ ਹੈ, ਉਥੇ ਸਿੱਖ ਸੰਗਤ ਤੇ ਇਥੋਂ ਤੱਕ ਕਿ ਹਿੰਦੂ ਧਰਮ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੰਭਾਲਣ ਵਿੱਚ ਲੱਗੀ ਹੋਈ ਹੈ।

ਭਾਰਤ ਲਿਆਂਦੇ ਜਾ ਰਹੇ ਹਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ

author img

By

Published : Aug 23, 2021, 1:46 PM IST

Updated : Aug 23, 2021, 3:03 PM IST

ਕਾਬੁਲ: ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਰਤ ਲਿਆਂਦੇ ਜਾ ਰਹੇ ਹਨ। ਇਹ ਤਿੰਨ ਸਰੂਪ ਉਥੋਂ ਦੀ ਸਿੱਖ ਸੰਗਤ ਭਾਰਤ ਲਿਆ ਰਹੀ ਹੈ। ਜਿੱਥੇ ਤਾਲਿਬਾਨ ਵੱਲੋਂ ਕਾਬੁਲ ‘ਤੇ ਕਬਜੇ ਉਪਰੰਤ ਉਥੇ ਵੱਡੀ ਗਿਣਤੀ ਲੋਕਾਂ ਵਿੱਚ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਲਈ ਹਫ਼ੜਾ-ਦਫ਼ੜੀ ਮਚੀ ਹੋਈ ਹੈ, ਉਥੇ ਸਿੱਖ ਸੰਗਤ ਤੇ ਇਥੋਂ ਤੱਕ ਕਿ ਹਿੰਦੂ ਧਰਮ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੰਭਾਲਣ ਵਿੱਚ ਲੱਗੀ ਹੋਈ ਹੈ ਤੇ ਸ਼ਬਦ ਗੁਰੂ ਦਾ ਅਦਬ ਕਰਦਿਆਂ ਕਾਬੁਲ ਦੀ ਸੰਗਤ ਕਾਬੁਲ ਵਿਖੇ ਕਰਜਈ ਹਵਾਈ ਅੱਡੇ ‘ਤੇ ਪੁੱਜੀ ਅਤੇ ਉਥੋਂ ਉਨ੍ਹਾਂ ਨੂੰ ਭਾਰਤੀ ਹਵਾਈ ਫੌਜ ਦੇ ਏਅਰ ਕਰਾਫਟ ਵਿੱਚ ਤਿੰਨ ਸਰੂਪ ਬਕਾਇਦਾ ਸਿੱਖ ਰਵਾਇਤ ਨਾਲ ਭਾਰਤ ਲਿਆਉਣ ਲਈ ਸ਼ਿਫਟ ਕੀਤਾ ਗਿਆ ਹੈ।

ਭਾਰਤ ਲਿਆਂਦੇ ਜਾ ਰਹੇ ਹਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ

ਇਹ ਵੀ ਪੜ੍ਹੋ:ਤਾਲਿਬਾਨੀ ਆਖਰੀ ਕਿਲ੍ਹੇ ਨੂੰ ਜਿੱਤਣ ਲਈ ਨਿਕਲੇ, ਪੰਜਸ਼ੀਰ ਦੇ ਸ਼ੇਰਾਂ ਨੇ ਸੰਭਾਲਿਆ ਮੋਰਚਾ

ਤਿੰਨ ਸ਼ਰਧਾਲੂ ਲਿਆ ਰਹੇ ਨੇ ਸਰੂਪ

ਖਬਰ ਏਜੰਸੀ ਏਆਨਆਈ ਵੱਲੋਂ ਜਾਰੀ ਜਾਣਕਾਰੀ ਤੇ ਨਸ਼ਰ ਕੀਤੀਆਂ ਤਸਵੀਰਾਂ ਬਿਆਨ ਕਰਦਿਆਂ ਹਨ ਕਿ ਕਿਵੇਂ ਤਿੰਨ ਸਿੱਖ ਸ਼ਰਧਾਲੂ ਕਾਬੁਲ ਏਅਰਪੋਰਟ ‘ਤੇ ਪੂਰੀਆਂ ਰਵਾਇਤਾਂ ਨਾਲ ਸਰੂਪ ਲੈ ਕੇ ਜਹਾਜ ਵੱਲ ਜਾ ਰਹੇ ਹਨ। ਜਹਾਜ ਵਿੱਚ ਵੀ ਬਕਾਇਦਾ ਸਰੂਪਾਂ ਨੂੰ ਪੂਰੀ ਰਵਾਇਤ ਨਾਲ ਸੁਸ਼ੋਭਤ ਕੀਤਾ ਗਿਆ ਹੈ। ਇਹ ਸਰੂਪ ਕਾਬੁਲ ਵਿੱਚ ਫਸੇ 46 ਭਾਰਤੀਆਂ ਦੇ ਜਥੇ ਦੇ ਨਾਲ ਸਿੱਖ ਸੰਗਤ ਵੱਲੋਂ ਲਿਆਂਦੇ ਜਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਉਣ ਵੇਲੇ ਦੀ ਇੱਕ ਵੀਡੀਓ ਵੀ ਏਐਨਆਈ ਨੇ ਸ਼ੇਅਰ ਕੀਤੀ ਹੈ, ਜਿਹੜੀ ਕਿ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਦੋਕ ਨੇ ਮੁਹੱਈਆ ਕਰਵਾਈ ਹੈ।

ਤਿੰਨ ਸ਼ਰਧਾਲੂ ਲਿਆ ਰਹੇ ਨੇ ਸਰੂਪ
ਤਿੰਨ ਸ਼ਰਧਾਲੂ ਲਿਆ ਰਹੇ ਨੇ ਸਰੂਪ

ਆਈਏਐਫ ਦੇ ਜਹਾਜ ਲਿਆ ਰਿਹਾ ਭਾਰਤੀਆਂ ਨੂੰ

ਜਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦੇ ਏਅਰ ਕਰਾਫਟ ਵਿੱਚ ਕਾਬੁਲ ਤੇ ਅਫਗਾਨਿਸਤਾਨ ਦੇ ਹੋਰ ਹਿੱਸਿਆਂ ‘ਚੋਂ ਭਾਰਤੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਭਾਰਤ ਲਿਆਉਣ ਵਿੱਚ ਲੱਗੇ ਹੋਏ ਹਨ ਤੇ ਭਾਰਤ ਸਰਕਾਰ ਉਥੋਂ ਭਾਰਤੀਆਂ ਨੂੰ ਕੱਢਣ ਦੇ ਭਰਪੂਰ ਉਪਰਾਲੇ ਕਰ ਰਹੀ ਹੈ। ਇਸੇ ਦੌਰਾਨ ਹੁਣ ਉਥੋਂ ਦੀ ਸੰਗਤ ਆਪਣੀਆਂ ਧਾਰਮਿਕ ਨਿਸ਼ਾਨੀਆਂ ਦੀ ਸੰਭਾਲ ਲਈ ਵੀ ਤਤਪਰ ਹੁੰਦੀਆਂ ਨਜਰ ਆ ਰਹੀਆਂ ਹਨ।

Last Updated : Aug 23, 2021, 3:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.