ETV Bharat / bharat

ਸੰਕਸ਼ਟੀ ਚਤੁਰਥੀ: ਗਣੇਸ਼ ਜੀ ਨੂੰ ਇੰਝ ਕਰੋ ਖੁਸ਼, ਜਾਣੋ ਪੂਜਾ ਵਿਧੀ ਤੇ ਮਹੱਤਤਾ

ਅਸ਼ਵਿਨ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਚੌਥੀ ਤਾਰੀਕ ਨੂੰ ਸੰਕਸ਼ਟੀ ਚਤੁਰਥੀ ਮਨਾਈ ਜਾਂਦੀ ਹੈ। ਇਸ ਨੂੰ ਵਿਘਨਰਾਜ ਸੰਕਸ਼ਟੀ ਚਤੁਰਥੀ (Vighanraj Sankashti Chaturthi ) ਵੀ ਕਿਹਾ ਜਾਂਦਾ ਹੈ।

ਸੰਕਸ਼ਟੀ ਚਤੁਰਥੀ
ਸੰਕਸ਼ਟੀ ਚਤੁਰਥੀ
author img

By

Published : Sep 24, 2021, 9:34 AM IST

ਪਟਨਾ: ਹਿੰਦੂ ਧਰਮ ਵਿੱਚ ਭਗਵਾਨ ਗਣੇਸ਼ ਜੀ (Lord Ganesha) ਨੂੰ ਪਹਿਲਾਂ ਪੂਜੇ ਜਾਣ ਵਾਲੇ ਦੇਵਤਾ ਮੰਨਿਆ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦਾ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਅਸ਼ਵਨੀ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਸੰਕਸ਼ਟੀ ਚਤੁਰਥੀ (Sankashti Chaturdashi) ਕਿਹਾ ਜਾਂਦਾ ਹੈ।ਇਸ ਮਹੀਨੇ ਗਣੇਸ਼ ਜੀ ਦੀ ਪੂਜਾ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।ਆਓ ਜਾਣਦੇ ਹਾਂ ਪੂਜਾ ਦਾ ਸ਼ੁਭ ਮਹੂਰਤ, ਪੂਜਾ ਦੀ ਵਿਧੀ ਤੇ ਇਸ ਦੀ ਮਹੱਤਤਾ ਬਾਰੇ।

ਆਚਾਰੀਆ ਕਮਲ ਦੁਬੇ ਨੇ ਦੱਸਿਆ ਕਿ ਅਸ਼ਵਨੀ ਮਹੀਨੇ ਦੀ ਸੰਕ੍ਰਿਤੀ ਚਤੁਰਥੀ 24 ਸਤੰਬਰ, ਸ਼ੁੱਕਰਵਾਰ ਨੂੰ ਸਵੇਰੇ 8:29 ਵਜੇ ਹੋ ਰਹੀ ਹੈ। ਇਸ ਦੇ ਨਾਲ ਹੀ, ਇਹ ਸ਼ਨੀਵਾਰ, 25 ਸਤੰਬਰ ਨੂੰ ਸਵੇਰੇ 10:00 ਵਜੇ 36 ਮਿੰਟ ਤੇ ਖ਼ਤਮ ਹੋ ਰਿਹਾ ਹੈ। ਸੰਕਸ਼ਟ ਚਤੁਰਥੀ ਦਾ ਵਰਤ ਰੱਖਣ ਵਾਲੇ ਸਾਰੇ ਲੋਕਾਂ ਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਅਤੇ ਆਪਣੇ ਘਰ ਦੀ ਸਫਾਈ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ, ਰੋਜ਼ਾਨਾ ਦੇ ਕੰਮ ਖ਼ਤਮ ਹੋਣ ਤੋਂ ਬਾਅਦ, ਘਰ ਦੇ ਮੰਦਰ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਦੇ ਸਾਹਮਣੇ ਘਿਓ ਦਾ ਦੀਵਾ ਜਗਾਓ।

ਗਣੇਸ਼ ਜੀ ਨੂੰ ਇੰਝ ਕਰੋ ਖੁਸ਼

ਪੂਜਾ ਦੇ ਦੌਰਾਨ, ਭਗਵਾਨ ਗਣੇਸ਼ ਜੀ ਦੀਆਂ ਮਨਪੰਸਦ ਚੀਜ਼ਾਂ ਦੁਰਵਾ, ਮੋਦਕ ਆਦਿ ਚੜਾਓ ਅਤੇ ਪ੍ਰਾਰਥਨਾ ਕਰੋ, ਕਿ ਤੁਸੀਂ ਵਿਘਨਹਰਤਾ ਹੋ, ਸਾਰੇ ਸੰਕਟਾਂ ਨੂੰ ਦੂਰ ਕਰਨ ਵਾਲੇ ਹੋ ਤੇ ਸਾਡੇ ਪਰਿਵਾਰ 'ਤੇ ਜੋ ਕੋਈ ਵੀ ਸੰਕਟ ਹੋਵੇ ਉਸ ਨੂੰ ਦੂਰ ਕਰੋ। ਸਾਡੇ ਪਰਿਵਾਰ ਨੂੰ ਸੁਖ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਕਿਸਮਤ ਦੀ ਬਖਸ਼ਿਸ਼ ਹੋਵੇ। ਆਪਣੇ ਮਨ ਵਿੱਚ ਇਸ ਤਰ੍ਹਾਂ ਸੋਚਦੇ ਹੋਏ, ਸ਼ਰਧਾ ਭਾਵ ਨਾਲ ਭਗਵਾਨ ਗਣੇਸ਼ ਦੀ ਪੂਜਾ ਕਰੋ।

ਆਚਾਰੀਆ ਕਮਲ ਦੁਬੇ ਨੇ ਦੱਸਿਆ ਕਿ ਇਸ ਵਰਤ ਵਿੱਚ ਚੰਦਰ ਦਰਸ਼ਨ ਦਾ ਵਿਸ਼ੇਸ਼ ਮਹੱਤਵ ਹੈ। ਜਦੋਂ ਚੰਦਰਮਾ ਚੜ੍ਹਦਾ ਹੈ, ਤਾਂ ਵਿਅਕਤੀ ਨੂੰ ਚੰਦਰਮਾ ਦੇਵਤਾ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਤੇ ਉਸ ਨੂੰ ਅਰਘਿਆ ਦੇਣਾ ਚਾਹੀਦਾ ਹੈ। ਇਸ ਦੇ ਬਾਅਦ ਹੀ ਆਪਣਾ ਵਰਤ ਖੋਲ੍ਹੋ। ਇਸ ਵਰਤ ਨੂੰ ਮਨਾਉਣ ਵਾਲੇ ਲੋਕਾਂ ਨੂੰ ਭਗਵਾਨ ਗਣੇਸ਼ ਜੀ ਦੇ ਇਸ ਵਰਤ ਨਾਲ ਸਬੰਧ ਕਹਾਣੀ ਜ਼ਰੂਰ ਪੜ੍ਹਨੀ ਤੇ ਸੁਣਨੀ ਚਾਹੀਦੀ ਹੈ। ਪੁਰਾਣਾਂ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਵਿਅਕਤੀ ਇਸ ਵਰਤ ਦੀ ਕਹਾਣੀ ਪੜ੍ਹਦਾ ਜਾਂ ਸੁਣਦਾ ਹੈ, ਮਹਿਜ਼ ਉਸ ਨੂੰ ਹੀ ਇਸ ਵਰਤ ਦਾ ਪੂਰਾ ਫਲ ਮਿਲਦਾ ਹੈ।

ਗਣੇਸ਼ ਜੀ ਨੂੰ ਇੰਝ ਕਰੋ ਖੁਸ਼
ਗਣੇਸ਼ ਜੀ ਨੂੰ ਇੰਝ ਕਰੋ ਖੁਸ਼

ਸੰਕਸ਼ਟੀ ਚਤੁਰਥੀ ਦੀ ਕਥਾ

ਧਾਰਮਿਕ ਮਾਨਤਾ ਮੁਤਾਬਕ ਵਰਤ ਕਥਾ ਸੁਣੇ ਜਾਂ ਪੜ੍ਹੇ ਬਗੈਰ ਇਹ ਵਰਤ ਪੂਰਾ ਨਹੀਂ ਹੁੰਦਾ ਤੇ ਨਾਂ ਹੀ ਇਸ ਦਾ ਫਲ ਮਿਲਦਾ ਹੈ। ਪੌਰਾਣਿਕ ਕਥਾਵਾਂ ਦੇ ਮੁਤਾਬਕ ਭਗਵਾਨ ਵਿਸ਼ਨੂੰ ਜੀ ਦਾ ਵਿਆਹ ਮਾਂ ਲਕਸ਼ਮੀ ਜੀ ਨਾਲ ਤੈਅ ਹੋਇਆ। ਵਿਆਹ ਦਾ ਸੱਦਾ ਸਾਰੇ ਹੀ ਦੇਵੀ -ਦੇਵਤਿਆਂ ਨੂੰ ਦਿੱਤੇ ਜਾਂਦੇ ਹਨ, ਪਰ ਗਣੇਸ਼ ਨੂੰ ਸੱਦਾ ਨਹੀਂ ਦਿੱਤਾ ਗਿਆ। ਵਿਆਹ ਵਾਲੇ ਦਿਨ ਸਾਰੇ ਦੇਵਤਾ ਆਪਣੀਆਂ ਪਤਨੀਆਂ ਦੇ ਨਾਲ ਵਿਸ਼ਨੂੰ ਜੀ ਦੀ ਬਰਾਤ ਵਿੱਚ ਪਹੁੰਚੇ, ਪਰ ਗਣੇਸ਼ ਜੀ ਨੂੰ ਉਥੇ ਨਾਂ ਵੇਖ ਕੇ ਉਨ੍ਹਾਂ ਨੇ ਗਣੇਸ਼ ਜੀ ਦੇ ਨਾਂ ਆਉਣ ਦਾ ਕਾਰਨ ਪੁੱਛਿਆ।

ਦੇਵਤਿਆਂ ਵੱਲੋਂ ਪੁੱਛੇ ਜਾਣ 'ਤੇ ਭਗਵਾਨ ਵਿਸ਼ਨੂੰ ਜਵਾਬ ਦਿੱਤਾ ਕਿ ਉਨ੍ਹਾਂ ਨੇ ਭਗਵਾਨ ਗਣੇਸ਼ ਦੇ ਪਿਤਾ ਭੋਲੇਨਾਥ ਨੂੰ ਸੱਦਾ ਭੇਜਿਆ ਹੈ। ਜੇਕਰ ਗਣੇਸ਼ ਜੀ ਨੇ ਆਉਣਾ ਹੁੰਦਾ ਤਾਂ ਉਹ ਆਪਣੇ ਪਿਤਾ ਭਗਵਾਨ ਸ਼ਿਵ ਨਾਲ ਆਉਂਦੇ।ਉਨ੍ਹਾਂ ਨੂੰ ਵੱਖਰੇ ਤੌਰ 'ਤੇ ਸੱਦਾ ਦੇਣ ਦੀ ਲੋੜ ਨਹੀਂ ਹੈ। ਉਸੇ ਸਮੇਂ, ਜੇਕਰ ਗਣੇਸ਼ ਜੀ ਆਉਂਦੇ ਹਨ, ਤਾਂ ਉਨ੍ਹਾਂ ਨੂੰ ਦਿਨ ਭਰ ਖਾਣ ਲਈ ਅੱਧਾ ਮਨ ਮੂੰਗ, ਅੱਧਾ ਮਨ ਚਾਵਲ, ਅੱਧਾ ਮਨ ਘਿਓ ਅਤੇ ਅੱਧਾ ਮਨ ਲੱਡੂ ਦੀ ਜ਼ਰੂਰਤ ਪਵੇਗੀ। ਦੂਜਿਆਂ ਦੇ ਘਰ ਜਾ ਕੇ ਇੰਨਾ ਖਾਣਾ ਚੰਗੀ ਗੱਲ ਨਹੀਂ ਹੈ ਤੇ ਜੇਕਰ ਗਣੇਸ਼ ਜੀ ਨਹੀਂ ਆਉਂਦੇ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਕਿਸੇ ਨੇ ਵਿਸ਼ਨੂੰ ਨੂੰ ਸਲਾਹ ਦਿੱਤੀ ਕਿ ਜੇਕਰ ਗਣੇਸ਼ ਜੀ ਵਿਆਹ ਸਮਾਗਮ 'ਚ ਆਉਂਦੇ ਹਨ, ਤਾਂ ਉਨ੍ਹਾਂ ਦਰਬਾਨ ਬਣਾਉ ਅਤੇ ਉਸ ਨੂੰ ਘਰ ਦੇ ਬਾਹਰ ਬਿਠਾ ਦਿਓ।ਭਗਵਾਨ ਗਣੇਸ਼ ਜੀ ਬਾਰੇ ਕਿਹਾ ਗਿਆ ਉਹ ਚੂਹੇ 'ਤੇ ਬੈਠਦੇ ਨੇ ਅਤੇ ਬਹੁਤ ਹੌਲੀ ਹੌਲੀ ਤੁਰਦੇ ਹਨ, ਤਾਂ ਉਹ ਪਿੱਛੇ ਰਹਿ ਜਾਣਗੇ। ਇਸ ਲਈ ਘਰ ਦੇ ਬਾਹਰ ਦਰਬਾਨ ਵਾਂਗ ਬੈਠਣਾਉਣਾ ਹੀ ਸਹੀ ਹੋਵੇਗਾ। ਸਾਰਿਆਂ ਨੂੰ ਇਹ ਸੁਝਾਅ ਪਸੰਦ ਆਇਆ, ਭਗਵਾਨ ਵਿਸ਼ਨੂੰ ਨੂੰ ਵੀ ਇਹ ਸੁਝਾਅ ਪਸੰਦ ਆਇਆ।

ਭਗਵਾਨ ਗਣੇਸ਼ ਦਾ ਹੋਇਆ ਅਪਮਾਨ

ਜਦੋਂ ਭਗਵਾਨ ਗਣੇਸ਼ ਜੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਥੇ ਪੁਹੰਚੇ ਤਾਂ ਸਭ ਦੇ ਸੁਝਾਅ ਮੁਤਾਬਕ ਉਨ੍ਹਾਂ ਘਰ ਦੀ ਰਖਵਾਲੀ ਕਰਨ ਲਈ ਘਰ ਦੇ ਬਾਹਰ ਦਰਬਾਨ ਵਾਂਗ ਬਿਠਾ ਦਿੱਤਾ ਗਿਆ। ਉਦੋਂ ਹੀ ਨਾਰਦ ਜੀ ਆਏ ਤੇ ਉਨ੍ਹਾਂ ਨੇ ਗਣੇਸ਼ ਜੀ ਕੋਲੋਂ ਵਿਆਹ ਵਿੱਚ ਸ਼ਾਮਲ ਨਾਂ ਹੋਣ ਬਾਰੇ ਪੁੱਛਿਆ। ਗਣੇਸ਼ ਜੀ ਨੇ ਜਵਾਬ ਦਿੱਤਾ ਕਿ ਭਗਵਾਨ ਵਿਸ਼ਨੂੰ ਨੇ ਮੇਰਾ ਅਪਮਾਨ ਕੀਤਾ ਹੈ। ਨਾਰਦ ਜੀ ਨੇ ਗਣੇਸ਼ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਚੂਹਿਆਂ ਦੀ ਫੌਜ ਨੂੰ ਬਰਾਤ ਤੋਂ ਅੱਗੇ ਭੇਜ ਦੇਣ ਤਾਂ ਜੋ ਉਹ ਰਾਹ ਪੱਟ ਦੇਣ , ਇਸ ਨਾਲ ਵਾਹਨ ਮਿੱਟੀ 'ਚ ਫਸ ਜਾਣਗੇ। ਉਸ ਮਗਰੋਂ ਸਭ ਨੂੰ ਤੁਹਾਨੂੰ ਸਨਮਾਨ ਨਾਲ ਬੁਲਾਉਣਾ ਹੀ ਪਵੇਗਾ।

ਨਾਰਦ ਜੀ ਦੀ ਯੋਜਨਾ ਮੁਤਾਬਕ ਭਗਵਾਨ ਗਣੇਸ਼ ਦੀ ਚੂਹਿਆਂ ਦੀ ਫੌਜ ਨੇ ਰਾਹ ਪੱਟ ਦਿੱਤੇ ਭਗਵਾਨ ਵਿਸ਼ਨੂੰ ਦਾ ਰੱਥ ਧਰਤੀ ਦੇ ਅੰਦਰ ਫਸ ਗਿਆ। ਕਾਫੀ ਦੇਰ ਤੱਕ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਰੱਥ ਨਹੀਂ ਨਿਕਲ ਸਕਿਆ ਤਾਂ ਨਾਰਦ ਜੀ ਨੇ ਭਗਵਾਨ ਵਿਸ਼ਨੂੰ ਨੂੰ ਕਿਹਾ- ਤੁਸੀਂ ਭਗਵਾਨ ਗਣੇਸ਼ ਦਾ ਅਪਮਾਨ ਕੀਤਾ ਹੈ, ਜੇਕਰ ਤੁਸੀਂ ਉਨ੍ਹਾਂ ਨੂੰ ਮਨਾ ਕੇ ਸੱਦ ਲੈਂਦੇ ਹੋ ਤਾਂ ਤੁਹਾਡੇ ਸਾਰੇ ਕੰਮ ਸਿੱਧ ਹੋਣ ਜਾਣਗੇ ।

ਭਗਵਾਨ ਸ਼ਿਵ ਨੇ ਆਪਣੇ ਦੂਤ ਨੰਦੀ ਨੂੰ ਭੇਜਿਆ ਅਤੇ ਉਹ ਗਣੇਸ਼ ਜੀ ਨੂੰ ਲੈ ਆਇਆ। ਗਣੇਸ਼ ਜੀ ਦੀ ਪੂਜਾ ਸਤਿਕਾਰ ਨਾਲ ਕੀਤੀ ਗਈ। ਫਿਰ ਰਥ ਦੇ ਪਹੀਏ ਬਾਹਰ ਆਏ। ਪਹੀਏ ਹਟਾਉਣ ਤੋਂ ਬਾਅਦ, ਸਭ ਨੇ ਦੇਖਿਆ ਕਿ ਰੱਥ ਦੇ ਪਹੀਏ ਟੁੱਟੇ ਹੋਏ ਸਨ। ਹੁਣ ਉਨ੍ਹਾਂ ਨੂੰ ਕੌਣ ਠੀਕ ਕਰੇਗਾ? ਕੁੱਝ ਲੋਕ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਸ਼੍ਰੀ ਗਣੇਸ਼ਾਯ ਨਮ: ਕਹਿ ਕੇ ਭਗਵਾਨ ਗਣੇਸ਼ ਦੀ ਪੂਜਾ ਕੀਤੀ। ਸਾਰੇ ਪਹੀਏ ਠੀਕ ਕਰ ਦਿੱਤੇ ਗਏ ਅਤੇ ਦੇਵਤਿਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਕਿਸੇ ਵੀ ਕੰਮ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕਰਨ ਨਾਲ ਕੰਮ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।ਗਣੇਸ਼ ਜੀ ਦਾ ਨਾਮ ਲੈ ਕੇ, ਵਿਸ਼ਨੂੰ ਜੀ ਦੀ ਬਾਰਾਤ ਅੱਗੇ ਵਧੀ ਅਤੇ ਮਾਂ ਲਕਸ਼ਮੀ ਨਾਲ ਉਨ੍ਹਾਂ ਦਾ ਵਿਆਹ ਪੂਰਾ ਹੋ ਗਿਆ।

ਇਹ ਵੀ ਪੜ੍ਹੋ : ਗਣੇਸ਼ ਉਤਸਵ 'ਤੇ ਬਣਾਓ ਸਪੈਸ਼ਲ ਚਨਾ ਦਾਲ ਮੋਦਕ

ETV Bharat Logo

Copyright © 2024 Ushodaya Enterprises Pvt. Ltd., All Rights Reserved.