ਨਵੀਂ ਦਿੱਲੀ: ਪੀਐਮ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ (Three Farm Laws Repeal) ਲੈਣ ਦੇ ਐਲਾਨ ਤੋਂ ਬਾਅਦ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਖਤਮ ਹੋ ਗਈ ਹੈ। ਸਿੰਘੂ ਬਾਰਡਰ 'ਤੇ ਹੋਣ ਵਾਲੀ ਇਸ ਮੀਟਿੰਗ 'ਚ ਰਾਕੇਸ਼ ਟਿਕੈਤ ਤੋਂ ਇਲਾਵਾ ਸਾਰੇ ਸੀਨੀਅਰ ਕਿਸਾਨ ਆਗੂ ((Farmers Meeting at Singhu Border) ਸ਼ਾਮਲ ਹੋਏ।
ਇਹ ਵੀ ਪੜੋ: ਖੇਤੀ ਕਾਨੂੰਨ, ਕਿਸਾਨੀ ਅੰਦੋਲਨ ਅਤੇ ਸਿਆਸਤ
ਇਸ ਬੈਠਕ ਚ ਕਿਸਾਨ ਨੇਤਾਵਾਂ ਨੇ ਫੈਸਲਾ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਜਾਰੀ ਰਹਿਣਗੇ। 22 ਨੂੰ ਲਖਨਉ ਚ ਕਿਸਾਨ ਪੰਚਾਇਤ, 26 ਨੂੰ ਸਾਰੀਆਂ ਸਰਹੱਦਾਂ ’ਤੇ ਸਭਾ ਅਤੇ 29 ਨੂੰ ਸੰਸਦ ਤੱਕ ਮਾਰਚ ਹੋਵੇਗਾ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਬਾਰੇ ਚਰਚਾ ਕੀਤੀ ਹੈ। ਇਸ ਤੋਂ ਬਾਅਦ ਕੁਝ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹਿਣਗੇ। 22 ਨੂੰ ਲਖਨਊ ਚ ਕਿਸਾਨ ਪੰਚਾਇਤ, 26 ਨੂੰ ਸਾਰੀਆਂ ਸਰਹੱਦਾਂ ਤੇ ਇੱਕਠ ਅਤੇ 29 ਨੂੰ ਸੰਸਦ ਵੱਲ ਮਾਰਚ ਕੀਤਾ ਜਾਵੇਗਾ।
-
We discussed repeal of farm laws. After this, some decisions were taken.SKM's predecided programs will continue as it is - Kisan panchayat in Lucknow on 22nd, gatherings at all borders on 26th and march to Parliament on 29th: Farmer leader Balbir Singh Rajewal at Singhu border pic.twitter.com/KqeUY2Nzi7
— ANI (@ANI) November 21, 2021 " class="align-text-top noRightClick twitterSection" data="
">We discussed repeal of farm laws. After this, some decisions were taken.SKM's predecided programs will continue as it is - Kisan panchayat in Lucknow on 22nd, gatherings at all borders on 26th and march to Parliament on 29th: Farmer leader Balbir Singh Rajewal at Singhu border pic.twitter.com/KqeUY2Nzi7
— ANI (@ANI) November 21, 2021We discussed repeal of farm laws. After this, some decisions were taken.SKM's predecided programs will continue as it is - Kisan panchayat in Lucknow on 22nd, gatherings at all borders on 26th and march to Parliament on 29th: Farmer leader Balbir Singh Rajewal at Singhu border pic.twitter.com/KqeUY2Nzi7
— ANI (@ANI) November 21, 2021
ਕਾਬਿਲੇਗੌਰ ਹੈ ਕਿ ਪੀਐੱਮ ਮੋਦੀ ਨੇ ਸ਼ੁਕਰਵਾਰ ਨੂੰ ਦੇਸ਼ ਦੇ ਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਮੈ ਅੱਜ ਦੇਸ਼ਵਾਸੀਆਂ ਤੋਂ ਮੁਆਫੀ ਮੰਗਦੇ ਹੋਏ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਤਪੱਸਿਆ ਚ ਕੋਈ ਕਮੀ ਰਹਿ ਗਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੁਝ ਕਿਸਾਨ ਭਰਾਵਾਂ ਨੂੰ ਸਮਝਾ ਨਹੀਂ ਪਾਏ। ਅੱਜ ਗੁਰੂਨਾਨਕ ਦੇਵ ਦਾ ਪਵਿੱਤਰ ਦਿਨ ਹੈ। ਇਹ ਸਮਾਂ ਕਿਸੇ ’ਤੇ ਇਲਜਾਮ ਦੇਣ ਦਾ ਸਮਾਂ ਨਹੀਂ ਹੈ। ਅੱਜ ਪੂਰੇ ਦੇਸ਼ ਨੂੰ ਇਹ ਦੱਸਣ ਆਇਆ ਹਾਂ ਕਿ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ (Farm Laws To Be Cancelled) ਕੀਤਾ ਹੈ। ਜਿਸ ਤੋਂ ਬਾਅਦ ਕਿਸਾਨ ਇਸ ਬੈਠਕ ਚ ਅਹਿਮ ਮੁੱਦਿਆਂ ’ਤੇ ਚਰਚਾ ਕਰ ਅੱਗੇ ਦੀ ਰਣਨੀਤੀ ਬਣਾਉਣਗੇ।