ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਲਜਾਮ ਲਗਾਇਆ ਹੈ ਕਿ ਸੰਸਦ ਹੋਵੇ, ਨਿਆਂਪਾਲਿਕਾ ਹੋ ਜਾਂ ਮੀਡੀਆ ਹੋਵੇ ਮੌਜੂਦਾ ਸਰਕਾਰ ਦੁਆਰਾ ਸੰਸਥਾਵਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ। ਰਾਹੁਲ ਵੋਟ ਡੇਮੋਕ੍ਰੇਸੀ ਐਂਡ ਡਾਇਲੋਂਡ ’ਤੇ ਬ੍ਰਾਉਨ ਯੂਨੀਵਰਸਿਟੀ ਦੇ ਪ੍ਰੋਫੈਸਰ ਆਸ਼ੂਤੋਸ਼ ਵਰਸ਼ਨੇ ਦੇ ਨਾਲ ਗੱਲਬਾਤ ਕਰ ਰਿਹਾ ਸੀ।
ਉਨ੍ਹਾਂ ਨੇ ਕਿਹਾ ਕਿ ਚੋਣ ਸਿਰਫ ਮਤਦਾਨ ਕਰਨਾ ਨਹੀਂ ਹੈ ਰਾਹੁਲ ਨੇ ਕਿਹਾ ਕਿ ਚੋਣ ਤਾਂ ਇਰਾਕ ਕੇ ਸੱਦਾਮ ਹੁਸੈਨ ਅਤੇ ਲੀਬੀਆ ਦੇ ਮਅਮਰ ਗੱਦਾਫੀ ਵੀ ਜਿੱਤਦੇ ਸੀ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਸੀ ਕਿ ਇਰਾਕ ਅਤੇ ਲੀਬੀਆ ਚ ਮਤਦਾਨ ਨਹੀਂ ਹੋਏ ਪਰ ਵੋਟ ਦੀ ਸੁਰੱਖਿਆ ਢਾਂਚਿਆ ਦਾ ਕੋਈ ਸੰਸਥਾਗਤ ਢਾਂਚਾ ਨਹੀਂ ਸੀ।
ਰਾਹੁਲ ਨੇ ਕਿਹਾ ਕਿ ਚੋਣ ਉਸ ਪ੍ਰੀਕ੍ਰਿਆ ਦਾ ਨਾਂ ਨਹੀਂ ਹੈ ਜਦੋ ਲੋਕ ਜਾਂਦੇ ਹਨ ਅਤੇ ਇੱਕ ਵੋਟਿੰਗ ਮਸ਼ੀਨ ’ਤੇ ਬਟਨ ਦਬਾ ਦਿੰਦੇ ਹਨ ਚੋਣ ਇਕ ਨੈਰੇਟਿਵ ਦੇ ਬਾਰੇ ਹੈ।
ਇਹ ਵੀ ਪੜੋ: ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਵਿਦੇਸ਼ ਯਾਤਰਾ ਤੇ ਬੰਗਲਾਦੇਸ਼ ਜਾਣਗੇ ਪ੍ਰਧਾਨ ਮੰਤਰੀ ਮੋਦੀ
ਬਕੌਲ ਰਾਹੁਲ ਗਾਂਦੀ ਚੋਣ ਉਨ੍ਹਾਂ ਸੰਸਥਾਨਾਂ ਦੇ ਬਾਰੇ ਚ ਹੈ ਜੋ ਇਹ ਯਕੀਨੀ ਕਰਦੇ ਹਨ ਕਿ ਦੇਸ਼ ਦੀ ਰੂਪਰੇਖਾ ਠੀਕ ਹੈ। ਚੋਣ ਨਿਆਂਪਾਲਿਕਾ ਦੇ ਨਿਰਪੱਖ ਹੋਣ ਦੇ ਬਾਰੇ ਚ ਹੈ।
ਰਾਹੁਲ ਨੇ ਕਿਹਾ ਕਿ ਚੋਣ ਉਸ ਪ੍ਰੀਕ੍ਰਿਆ ਦੇ ਬਾਰੇ ਚ ਹੈ ਜਿੱਥੇ ਦੇਸ਼ ਦੀ ਸੰਸਦ ਚ ਬਹਿਸ ਹੁੰਦੀ ਹੋਵੇ ਤੁਹਾਡੇ ਮਤ ਦੀ ਕੀਮਤ ਉਸੇ ਸਮੇਂ ਵਸੂਲ ਹੋਵੇਗੀ ਜਦੋ ਤੁਹਾਨੂੰ ਇਹ ਚੀਜ਼ਾਂ ਮਿਲਣਗੀਆ।