ETV Bharat / bharat

Russia Ukraine War: ਮੈਕਡੋਨਲਡਜ਼, ਸਟਾਰਬਕਸ, ਕੋਕ, ਪੈਪਸੀ ਨੇ ਰੂਸ ’ਚ ਕਾਰੋਬਾਰ ਕੀਤਾ ਬੰਦ

author img

By

Published : Mar 9, 2022, 11:22 AM IST

ਹਾਲ ਹੀ ਵਿੱਚ ਕਈ ਗਲੋਬਲ ਬ੍ਰਾਂਡਾਂ ਜਿਵੇਂ ਕਿ ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ, ਪੈਪਸੀਕੋ ਨੇ ਘੋਸ਼ਣਾ ਕੀਤੀ ਹੈ ਕਿ ਉਹ ਯੂਕਰੇਨ ਦੇ ਹਮਲੇ ਦੇ ਜਵਾਬ ਵਿੱਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਰਹੇ ਹਨ। ਇੱਥੇ ਜਨਰਲ ਇਲੈਕਟ੍ਰਿਕ ਨੇ ਵੀ ਇੱਕ ਟਵੀਟ ਵਿੱਚ ਦੱਸਿਆ ਕਿ ਉਹ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅੰਸ਼ਕ ਤੌਰ 'ਤੇ ਮੁਅੱਤਲ ਕਰ ਰਿਹਾ ਹੈ। ਹਾਲਾਂਕਿ, ਕੰਪਨੀ ਨੇ ਕਿਹਾ ਕਿ ਰੂਸ ਵਿੱਚ ਮੌਜੂਦਾ ਬਿਜਲੀ ਸੇਵਾਵਾਂ ਲਈ ਜ਼ਰੂਰੀ ਸਮਾਨ ਅਤੇ ਮੈਡੀਕਲ ਉਪਕਰਨ ਸੇਵਾਵਾਂ ਜਾਰੀ ਰਹਿਣਗੀਆਂ।

ਸ ਨੂੰ ਅੰਤਰਰਾਸ਼ਟਰੀ ਆਲੋਚਨਾ
ਸ ਨੂੰ ਅੰਤਰਰਾਸ਼ਟਰੀ ਆਲੋਚਨਾ

ਡੇਟ੍ਰੋਇਟ (ਅਮਰੀਕਾ): ਮੈਕਡੋਨਲਡਜ਼, ਸਟਾਰਬਕਸ, ਕੋਕਾ-ਕੋਲਾ, ਪੈਪਸੀਕੋ ਅਤੇ ਜਨਰਲ ਇਲੈਕਟ੍ਰਿਕ ਵਰਗੇ ਕਈ ਗਲੋਬਲ ਬ੍ਰਾਂਡਾਂ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਦੇ ਹਮਲੇ ਦੇ ਜਵਾਬ ਵਿੱਚ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਰਹੇ ਹਨ। ਮੈਕਡੋਨਲਡ ਦੇ ਪ੍ਰਧਾਨ ਅਤੇ ਸੀਈਓ ਕ੍ਰਿਸ ਕੇਮਪਚਿੰਸਕੀ ਨੇ ਕਰਮਚਾਰੀਆਂ ਨੂੰ ਲਿਖੇ ਪੱਤਰ ਵਿੱਚ ਕਿਹਾ, "ਸਾਡੇ ਸਿਧਾਂਤਾਂ ਦੇ ਅਨੁਸਾਰ, ਅਸੀਂ ਯੂਕਰੇਨ ਵਿੱਚ ਲੋਕਾਂ ਨੂੰ ਹੋ ਰਹੇ ਬੇਲੋੜੇ ਦੁੱਖਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।"

ਸ਼ਿਕਾਗੋ ਸਥਿਤ ਬਰਗਰ ਕੰਪਨੀ ਨੇ ਕਿਹਾ ਕਿ, "ਕੰਪਨੀ ਰੂਸ ਵਿੱਚ ਅਸਥਾਈ ਤੌਰ 'ਤੇ 850 ਸਟੋਰਾਂ ਨੂੰ ਬੰਦ ਕਰੇਗੀ, ਪਰ ਆਪਣੇ 62,000 ਕਰਮਚਾਰੀਆਂ ਨੂੰ ਭੁਗਤਾਨ ਕਰਨਾ ਜਾਰੀ ਰੱਖੇਗੀ ਜਿਨ੍ਹਾਂ ਨੇ ਮੈਕਡੋਨਲਡਜ਼ ਬ੍ਰਾਂਡ ਲਈ ਆਪਣਾ ਖੂਨ ਅਤੇ ਪਸੀਨਾ ਲਗਾਇਆ ਹੈ।" ਕੇਮਪਚਿੰਸਕੀ ਨੇ ਇਹ ਵੀ ਕਿਹਾ ਕਿ, 'ਸਾਡੇ ਵਰਗੇ ਗਲੋਬਲ ਬ੍ਰਾਂਡ ਲਈ ਸਥਿਤੀ ਬਹੁਤ ਚੁਣੌਤੀਪੂਰਨ ਹੈ ਅਤੇ ਚੀਜ਼ਾਂ 'ਤੇ ਵਿਚਾਰ ਕਰਨਾ ਜ਼ਰੂਰੀ ਹੈ।

ਸਟਾਰਬਕਸ ਨੇ ਪਿਛਲੇ ਸ਼ੁੱਕਰਵਾਰ ਨੂੰ ਇਹ ਵੀ ਕਿਹਾ ਸੀ ਕਿ ਉਹ ਆਪਣੇ 130 ਰੂਸੀ ਸਟੋਰਾਂ ਤੋਂ ਮੁਨਾਫੇ ਯੂਕਰੇਨ ਵਿੱਚ ਮਾਨਵਤਾਵਾਦੀ ਰਾਹਤ ਯਤਨਾਂ ਲਈ ਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਮਸ਼ਹੂਰ ਪੀਣ ਵਾਲੇ ਬ੍ਰਾਂਡ ਕੋਕਾ-ਕੋਲਾ ਨੇ ਵੀ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।

ਹਾਲਾਂਕਿ ਕੰਪਨੀ ਨੇ ਇਸ ਸਬੰਧ 'ਚ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਕੋਕ ਦੀ ਸਾਂਝੀਦਾਰ, ਸਵਿਟਜ਼ਰਲੈਂਡ-ਅਧਾਰਤ ਕੋਕਾ-ਕੋਲਾ ਹੈਲੇਨਿਕ ਬੋਟਲਿੰਗ ਕੰਪਨੀ, ਦੇ ਰੂਸ ਵਿੱਚ 10 ਬੋਟਲਿੰਗ ਪਲਾਂਟ ਹਨ, ਜੋ ਇਸਦਾ ਸਭ ਤੋਂ ਵੱਡਾ ਬਾਜ਼ਾਰ ਹੈ। ਕੋਕਾ-ਕੋਲਾ ਹੈਲੇਨਿਕ ਬੋਟਲਿੰਗ ਕੰਪਨੀ ਵਿੱਚ ਕੋਕ 21 ਫੀਸਦ ਹਿੱਸੇਦਾਰੀ ਹੈ।

ਇਸ ਦੇ ਨਾਲ ਹੀ ਪੈਪਸੀਕੋ ਅਤੇ ਜਨਰਲ ਇਲੈਕਟ੍ਰਿਕ ਨੇ ਵੀ ਰੂਸ 'ਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਪੈਪਸੀਕੋ ਨੇ ਕਿਹਾ ਕਿ ਉਹ ਰੂਸ ਵਿੱਚ ਆਪਣੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਬੰਦ ਕਰ ਦੇਵੇਗੀ। ਇਸ ਦੇ ਨਾਲ, ਇਹ ਉੱਥੇ ਹਰ ਤਰ੍ਹਾਂ ਦੇ ਪੂੰਜੀ ਨਿਵੇਸ਼ ਅਤੇ ਪ੍ਰਚਾਰ ਸੰਬੰਧੀ ਗਤੀਵਿਧੀਆਂ ਨੂੰ ਵੀ ਮੁਅੱਤਲ ਕਰ ਦੇਵੇਗਾ।

ਹਾਲਾਂਕਿ, ਕੰਪਨੀ ਨੇ ਕਿਹਾ ਕਿ ਉਹ ਆਪਣੇ 20,000 ਰੂਸੀ ਕਰਮਚਾਰੀਆਂ ਅਤੇ 40,000 ਰੂਸੀ ਖੇਤੀਬਾੜੀ ਕਰਮਚਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖਣ ਲਈ ਦੁੱਧ, ਬੇਬੀ ਫਾਰਮੂਲਾ ਅਤੇ ਬੇਬੀ ਫੂਡ ਦਾ ਉਤਪਾਦਨ ਜਾਰੀ ਰੱਖੇਗੀ।

ਇੱਥੇ ਜਨਰਲ ਇਲੈਕਟ੍ਰਿਕ ਨੇ ਵੀ ਇੱਕ ਟਵੀਟ ਵਿੱਚ ਦੱਸਿਆ ਕਿ ਉਹ ਰੂਸ ਵਿੱਚ ਆਪਣੇ ਕਾਰੋਬਾਰ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਰਿਹਾ ਹੈ। ਕੰਪਨੀ ਨੇ ਕਿਹਾ ਕਿ ਰੂਸ ਵਿੱਚ ਮੌਜੂਦਾ ਬਿਜਲੀ ਸੇਵਾਵਾਂ ਲਈ ਜ਼ਰੂਰੀ ਵਸਤਾਂ ਅਤੇ ਮੈਡੀਕਲ ਉਪਕਰਨ ਨਾਲ ਸਬੰਧਤ ਸੇਵਾਵਾਂ ਜਾਰੀ ਰਹਿਣਗੀਆਂ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਕੇਐਫਸੀ ਅਤੇ ਪੀਜ਼ਾ ਹੱਟ ਦੀ ਮੂਲ ਕੰਪਨੀ ਯਮ ਬ੍ਰਾਂਡਸ ਨੇ ਮੰਗਲਵਾਰ ਦੇਰ ਰਾਤ ਕਿਹਾ ਕਿ ਉਸਨੇ ਰੂਸ ਵਿੱਚ ਕੰਪਨੀ ਦੀ ਮਲਕੀਅਤ ਵਾਲੇ 70 ਕੇਐਫਸੀ ਰੈਸਟੋਰੈਂਟਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦੀ ਯੋਜਨਾ ਬਣਾਈ ਹੈ।

ਨਾਲ ਹੀ ਉਹ ਰੂਸ ਵਿੱਚ ਸਾਰੇ 50 ਪੀਜ਼ਾ ਹੱਟ ਰੈਸਟੋਰੈਂਟਾਂ ਨੂੰ ਬੰਦ ਕਰਨ ਲਈ ਇੱਕ ਫਰੈਂਚਾਈਜ਼ੀ ਨਾਲ ਗੱਲਬਾਤ ਕਰ ਰਿਹਾ ਹੈ। ਇਸ ਦੇ ਨਾਲ ਹੀ ਬਰਗਰ ਕਿੰਗ ਨੇ ਕਿਹਾ ਕਿ ਉਹ ਰਾਹਤ ਕਾਰਜਾਂ ਨੂੰ ਰੂਸ ਵਿੱਚ ਆਪਣੇ 800 ਸਟੋਰਾਂ ਤੋਂ ਮੁਨਾਫ਼ਾ ਦੇ ਰਿਹਾ ਹੈ। ਇਸ ਦੇ ਨਾਲ ਹੀ ਮਸ਼ਹੂਰ ਅਮਰੀਕੀ ਕੰਪਨੀ ਐਮਾਜ਼ਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕਲਾਊਡ ਕੰਪਿਊਟਿੰਗ ਨੈੱਟਵਰਕ ਅਤੇ ਐਮਾਜ਼ਾਨ ਵੈੱਬ ਸਰਵਿਸਿਜ਼ 'ਤੇ ਰੂਸ ਅਤੇ ਬੇਲਾਰੂਸ 'ਚ ਨਵੇਂ ਖਾਤੇ ਨਹੀਂ ਬਣਾ ਸਕੇਗੀ।

ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕਰੇਨ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਲਗਾਤਾਰ 14 ਦਿਨਾਂ ਤੱਕ ਜੰਗ ਜਾਰੀ ਹੈ। ਹਮਲੇ ਦੇ ਬਾਅਦ ਤੋਂ ਰੂਸ ਨੂੰ ਅੰਤਰਰਾਸ਼ਟਰੀ ਆਲੋਚਨਾ ਅਤੇ ਕਈ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ: ਨਹੀਂ ਝੁਕੇਗਾ ਯੂਕਰੇਨ: ਜ਼ੇਲੇਂਸਕੀ ਨੇ ਕਿਹਾ- ਰੂਸ ਨੂੰ ਅੱਤਵਾਦੀ ਦੇਸ਼ ਐਲਾਨਿਆ ਜਾਵੇ

ETV Bharat Logo

Copyright © 2024 Ushodaya Enterprises Pvt. Ltd., All Rights Reserved.