ETV Bharat / bharat

ਪਤਨੀ ਨੂੰ ਮਾਰ ਕੇ ਥਾਣੇ ਪਹੁੰਚਿਆ ਸੇਵਾਮੁਕਤ ਫ਼ੌਜੀ, ਕਿਹਾ- 'ਮੈਂ ਆਪਣੀ ਪਤਨੀ ਦਾ... - ਸੇਵਾਮੁਕਤ ਫ਼ੌਜੀ ਗੁਰਮੇਲ ਸਿੰਘ

ਸਿਰਸਾ ਵਿਚ ਪਤਨੀ ਦਾ ਕਤਲ ਕਰ ਸੇਵਾ ਮੁਕਤ ਫੌਜੀ ਥਾਣੇ ਪਹੁੰਚ ਗਿਆ। ਥਾਣੇ ਜਾ ਫੌਜੀ ਨੇ ਕਿਹਾ ਕਿ 'ਮੈਂ ਆਪਣੀ ਪਤਨੀ ਦਾ ਕਤਲ ਕੀਤਾ ਹੈ।' ਪਹਿਲਾਂ ਤਾਂ ਇਹ ਮਜ਼ਾਕ ਸੀ, ਪਰ ਬਾਅਦ ਵਿੱਚ ਇਹ ਸੱਚ ਨਿਕਲਿਆ। ਥਾਣਾ ਬੜਾਗੁੜਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।

Retired soldier reached police station after killing wife in Sirsa
ਸੇਵਾਮੁਕਤ ਫ਼ੌਜੀ ਨੇ ਪਤਨੀ ਨੂੰ ਮਾਰ ਕੇ ਪਹੁੰਚਿਆ ਥਾਣੇ ਬੋਲਿਆ, 'ਮੈਂ ਆਪਣੀ ਪਤਨੀ ਦਾ ਕਤਲ ਕੀਤਾ ਹੈ'
author img

By

Published : May 18, 2022, 12:28 PM IST

ਸਿਰਸਾ: ਪਤਨੀ ਦੇ ਕਿਸੇ ਹੋਰ ਨਾਲ ਸਬੰਧ ਹੋਣ ਦੇ ਸ਼ੱਕ ਵਿੱਚ ਪਤੀ ਨੇ ਕੁਹਾੜੀ ਨਾਲ ਪਤਨੀ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਪਤੀ ਖ਼ੁਦ ਥਾਣਾ ਬੜਾਗੁੜਾ ਪਹੁੰਚਿਆ ਅਤੇ ਕਿਹਾ, 'ਮੈਂ ਆਪਣੀ ਪਤਨੀ ਦਾ ਕਤਲ ਕੀਤਾ ਹੈ।' ਪਹਿਲਾਂ ਤਾਂ ਇਹ ਮਜ਼ਾਕ ਸੀ, ਪਰ ਬਾਅਦ ਵਿੱਚ ਇਹ ਸੱਚ ਨਿਕਲਿਆ। ਥਾਣਾ ਬੜਾਗੁੜਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਮ੍ਰਿਤਕ ਔਰਤ ਦੇ ਰਿਸ਼ਤੇਦਾਰ ਵੀ ਥਾਣੇ 'ਚ ਇਕੱਠੇ ਹੋ ਗਏ ਅਤੇ ਕਾਫੀ ਹੰਗਾਮਾ ਹੋਇਆ।

ਸੇਵਾਮੁਕਤ ਫ਼ੌਜੀ ਗੁਰਮੇਲ ਸਿੰਘ ਨੂੰ ਆਪਣੀ ਪਤਨੀ ਦੇ ਚਾਲ-ਚਲਣ 'ਤੇ ਸ਼ੱਕ ਸੀ। ਜਿਸ ਕਾਰਨ ਉਸ ਨੇ ਸਵੇਰੇ ਆਪਣੀ ਪਤਨੀ ਦਾ ਕੁਹਾੜੀ ਨਾਲ ਕਤਲ ਕਰ (Retired soldier murdered wife in Sirsa) ਦਿੱਤਾ। ਹਮਲੇ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਪਿੰਡ ਬੜਾਗੁੜਾ ਦੇ ਰਹਿਣ ਵਾਲੇ ਸੇਵਾਮੁਕਤ ਫ਼ੌਜੀ ਗੁਰਮੇਲ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੇ ਇਸ ਔਰਤ ਨਾਲ ਦੂਜਾ ਵਿਆਹ ਕਰ ਲਿਆ। ਦੋਵਾਂ ਵਿਚਾਲੇ ਤਕਰਾਰ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਰੰਜਿਸ਼ ਤੋਂ ਪਰੇਸ਼ਾਨ ਗੁਰਮੇਲ ਨੇ ਮੰਗਲਵਾਰ ਤੜਕੇ ਆਪਣੀ ਪਤਨੀ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਕਤਲ ਕਰ ਦਿੱਤਾ।

ਸੇਵਾਮੁਕਤ ਫ਼ੌਜੀ ਨੇ ਪਤਨੀ ਨੂੰ ਮਾਰ ਕੇ ਪਹੁੰਚਿਆ ਥਾਣੇ ਬੋਲਿਆ, 'ਮੈਂ ਆਪਣੀ ਪਤਨੀ ਦਾ ਕਤਲ ਕੀਤਾ ਹੈ'

ਇਸ ਦੇ ਨਾਲ ਹੀ ਬੜਗੁੜਾ ਥਾਣਾ ਇੰਚਾਰਜ ਜੈ ਭਗਵਾਨ (Badgudha police station in-charge Jai Bhagwan) ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੜਗੁੜਾ 'ਚ ਸੇਵਾਮੁਕਤ ਸਿਪਾਹੀ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ। ਦੋਸ਼ੀ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ, ਇਸ ਲਈ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਵਿੱਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਸਰਹੱਦ ’ਤੇ ਕਿਸਾਨਾਂ ਦਾ ਧਰਨਾ ਜਾਰੀ, ਮੁੱਖਮੰਤਰੀ ਦੇ ਨਾਲ ਹੋਵੇਗੀ ਮੀਟਿੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.