ਨਵੀਂ ਦਿੱਲੀ/ਗਾਜ਼ੀਆਬਾਦ: ਗਾਜ਼ੀਆਬਾਦ ਦੇ ਮੋਦੀਨਗਰ ਥਾਣਾ ਖੇਤਰ ਵਿੱਚ ਇੱਕ ਮਕਾਨ ਮਾਲਕ ਨੇ 60 ਲੱਖ ਰੁਪਏ (Landlord wanted to grab Rs 60 lakh) ਦਾ ਕਰਜ਼ਾ ਮੋੜਨ ਤੋਂ ਬਚਣ ਲਈ ਆਪਣੇ ਕਿਰਾਏਦਾਰ ਦਾ (Research scholar murdered in Ghaziabad) ਕਤਲ ਕਰ ਦਿੱਤਾ। ਪੁਲਿਸ ਅਨੁਸਾਰ ਕਤਲ ਤੋਂ ਬਾਅਦ ਮੁਲਜ਼ਮਾਂ ਨੇ ਲਾਸ਼ ਦੇ 4 ਟੁਕੜੇ ਕਰ ਕੇ ਗੰਗਾ ਨਹਿਰ ਵਿੱਚ ਸੁੱਟ ਦਿੱਤਾ। ਮ੍ਰਿਤਕ ਦੀ ਪਛਾਣ ਅੰਕਿਤ ਖੋਖਰ ਵਜੋਂ ਹੋਈ ਹੈ, ਜੋ ਪੀਐਚਡੀ ਦਾ ਵਿਦਿਆਰਥੀ ਸੀ। (killer cut dead body into 4 pieces after murder)
ਮਕਾਨ ਮਾਲਕ ਉਮੇਸ਼ ਸ਼ਰਮਾ ਅਤੇ ਉਸ ਦੇ 5 ਸਾਥੀਆਂ ਨੂੰ ਹਿਰਾਸਤ ਵਿੱਚ ਲਿਆ:- ਗਾਜ਼ੀਆਬਾਦ ਪੁਲਿਸ ਅਨੁਸਾਰ 6 ਅਕਤੂਬਰ ਨੂੰ ਮੋਦੀ ਨਗਰ ਦੇ ਰਹਿਣ ਵਾਲੇ ਅੰਕਿਤ ਖੋਖਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮਕਾਨ ਮਾਲਕ ਉਮੇਸ਼ ਸ਼ਰਮਾ ਅਤੇ ਉਸ ਦੇ 5 ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਅੰਕਿਤ ਲਖਨਊ ਦੀ ਬੀ.ਆਰ ਅੰਬੇਡਕਰ ਯੂਨੀਵਰਸਿਟੀ ਤੋਂ ਪੀ.ਐਚ.ਡੀ ਕਰ ਰਿਹਾ ਸੀ ਅਤੇ ਕੁਝ ਸਮਾਂ ਪਹਿਲਾਂ ਮੋਦੀਨਗਰ ਰਹਿਣ ਆਇਆ ਸੀ, ਜਿੱਥੇ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਮਕਾਨ ਮਾਲਕ ਨੇ ਕਰਜ਼ਾ ਨਾ ਮੋੜਨ ਕਰਕੇ ਅੰਕਿਤ ਦਾ ਕਤਲ ਕੀਤਾ:- ਅੰਕਿਤ ਦੇ ਪਰਿਵਾਰ ਨੇ ਮੋਦੀਨਗਰ 'ਚ ਜ਼ਮੀਨ ਵੇਚੀ ਸੀ, ਜਿਸ ਦੀ ਰਕਮ ਉਨ੍ਹਾਂ ਦੇ ਖਾਤੇ 'ਚ ਆਈ ਸੀ। ਉਕਤ ਰਕਮ 'ਚੋਂ ਮਕਾਨ ਮਾਲਕ ਨੇ ਉਸ ਕੋਲੋਂ 60 ਲੱਖ ਰੁਪਏ ਦਾ ਕਰਜ਼ਾ ਮੰਗਿਆ ਸੀ, ਉਸ ਨੇ ਦੇ ਦਿੱਤਾ ਸੀ। ਦੋਸ਼ ਹੈ ਕਿ ਉਸ ਨੇ ਕਰਜ਼ਾ ਨਾ ਮੋੜਨਾ ਸੀ, ਇਸ ਲਈ ਉਸ ਨੇ 6 ਅਕਤੂਬਰ ਨੂੰ ਕਤਲ ਨੂੰ ਅੰਜ਼ਾਮ ਦਿੱਤਾ। ਅੰਕਿਤ ਮੂਲ ਰੂਪ 'ਚ ਬਾਗਪਤ ਦਾ ਰਹਿਣ ਵਾਲਾ ਸੀ ਅਤੇ ਕੁਝ ਸਮਾਂ ਪਹਿਲਾਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ, ਜਿਸ ਕਾਰਨ ਮਕਾਨ ਮਾਲਕ ਨੂੰ ਲੱਗਦਾ ਸੀ ਕਿ ਕੋਈ ਉਸ ਨੂੰ ਲੱਭਣ ਨਹੀਂ ਆਵੇਗਾ।
ਇਸ ਤਰ੍ਹਾਂ ਸਾਹਮਣੇ ਆਇਆ ਮਾਮਲਾ:- 6 ਅਕਤੂਬਰ ਤੋਂ ਅੰਕਿਤ ਦਾ ਕੋਈ ਪਤਾ ਨਹੀਂ ਲੱਗਾ, ਉਸ ਦੇ ਦੋਸਤ ਨੇ ਲਗਾਤਾਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਫੋਨ ਨਹੀਂ ਚੁੱਕ ਰਿਹਾ ਸੀ, ਚੈਟ ਮੈਸੇਜ ਵੀ ਕੀਤੇ ਗਏ ਪਰ ਕੋਈ ਜਵਾਬ ਨਹੀਂ ਆਇਆ। ਹਾਲਾਂਕਿ ਇਸ ਦੌਰਾਨ ਮਕਾਨ ਮਾਲਕ ਨੇ ਅੰਕਿਤ ਦੇ ਫੋਨ ਦੀ ਵਰਤੋਂ ਕੀਤੀ ਅਤੇ ਚੈਟ ਦਾ ਜਵਾਬ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਪਰ ਲਿਖਤ ਵਿੱਚ ਸਪੈਲਿੰਗ ਦੀ ਗਲਤੀ ਕਾਰਨ ਅੰਕਿਤ ਦੇ ਦੋਸਤ ਨੂੰ ਸ਼ੱਕ ਹੋਇਆ ਅਤੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ।
ਅੰਕਿਤ ਦੇ ਲਾਪਤਾ ਹੋਣ ਦਾ ਮਾਮਲਾ 12 ਦਸੰਬਰ ਨੂੰ ਦਰਜ ਹੋਇਆ:- 12 ਦਸੰਬਰ ਨੂੰ ਅੰਕਿਤ ਦੇ ਲਾਪਤਾ ਹੋਣ ਦਾ ਮਾਮਲਾ ਮੋਦੀਨਗਰ ਥਾਣੇ 'ਚ ਦਰਜ ਕੀਤਾ ਗਿਆ ਸੀ। ਜਦੋਂ ਉਸ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਤਾਂ ਵੱਡੀ ਰਕਮ ਟਰਾਂਸਫਰ ਹੋਈ। ਇਸ ਦੌਰਾਨ ਮਕਾਨ ਮਾਲਕ ਲਗਾਤਾਰ ਉਸ ਦਾ ਫੋਨ ਵੀ ਵਰਤ ਰਿਹਾ ਸੀ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਸਕੇ, ਪਰ ਉਸ ਨੇ ਫੋਨ ਰਿਸੀਵ ਨਹੀਂ ਕੀਤਾ। ਉਸ ਦਾ ਮਕਸਦ ਸੀ ਕਿ ਉਹ ਅੰਕਿਤ ਦੇ ਦੋਸਤਾਂ ਨੂੰ ਗੁੰਮਰਾਹ ਕਰ ਸਕੇ।
ਮਕਾਨ ਮਾਲਕ ਨੇ ਅੰਕਿਤ ਦੇ ਬੈਂਕ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਕੱਢਵਾ ਲਈ:- ਇਸੇ ਦੌਰਾਨ ਮੁਲਜ਼ਮ ਮਕਾਨ ਮਾਲਕ ਨੇ ਅੰਕਿਤ ਦੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਉਸ ਦੇ ਬੈਂਕ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਕੱਢਵਾ ਲਈ ਸੀ। ਪੁਲਿਸ ਨੇ ਇਹ ਸਾਰੀਆਂ ਕੜੀਆਂ ਜੋੜ ਕੇ ਉਮੇਸ਼ ਅਤੇ ਉਸ ਦੇ 5 ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਇਸ ਮਾਮਲੇ ਵਿੱਚ ਵੀ ਪੁਲਿਸ ਦੇ ਸਾਹਮਣੇ ਚੁਣੌਤੀ ਇਹ ਹੈ ਕਿ ਹੁਣ ਤੱਕ ਪੁਲਿਸ ਨੂੰ ਲਾਸ਼ ਦਾ ਇਕ ਵੀ ਟੁਕੜਾ ਨਹੀਂ ਮਿਲਿਆ ਹੈ, ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਸਟੈਨ ਸਵਾਮੀ ਦੇ ਕੰਪਿਊਟਰ 'ਤੇ ਡਿਜੀਟਲ ਸਬੂਤ 'ਪਲਾਂਟ' ਕੀਤੇ ਗਏ ਸਨ: ਯੂਐਸ ਫੋਰੈਂਸਿਕ ਫਰਮ ਦਾ ਦਾਅਵਾ