ETV Bharat / bharat

RESCUE OPERATION: ਉੱਤਰਕਾਸ਼ੀ ਸੁਰੰਗ 'ਚ ਬਚਾਅ ਕਾਰਜ ਅੰਤਿਮ ਪੜਾਅ 'ਤੇ ਪਹੁੰਚਿਆ,12 ਦਿਨਾਂ ਤੋਂ ਸੁਰੰਗ ਵਿੱਚ ਫਸੇ ਮਜ਼ਦੂਰ ਕਿਸੇ ਵੀ ਸਮੇਂ ਆ ਸਕਦੇ ਨੇ ਬਾਹਰ - ਪਾਈਪਾਂ ਰਾਹੀਂ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ

ਉੱਤਰਾਖੰਡ ਦੇ ਉੱਤਰਕਾਸ਼ੀ ਸੁਰੰਗ ਹਾਦਸੇ 'ਚ ਬਚਾਅ ਕਾਰਜ ਆਖਰੀ ਪੜਾਅ 'ਤੇ ਹੈ। ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਨੂੰ ਕਿਸੇ ਵੀ ਸਮੇਂ ਬਾਹਰ ਕੱਢਿਆ ਜਾ ਸਕਦਾ ਹੈ। ਉੱਤਰਕਾਸ਼ੀ ਦੇ ਚਾਰਧਾਮ ਰੋਡ ਪ੍ਰਾਜੈਕਟ ਦੀ ਸੁਰੰਗ (Chardham Road Project Tunnel) 'ਚ ਪਿਛਲੇ 12 ਦਿਨਾਂ ਤੋਂ ਫਸੇ ਇਨ੍ਹਾਂ ਮਜ਼ਦੂਰਾਂ ਨੂੰ ਸੁਰੰਗ 'ਚੋਂ ਬਾਹਰ ਕੱਢਦੇ ਹੀ ਹਸਪਤਾਲ 'ਚ ਦਾਖਲ ਕਰਵਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਉੱਤਰਾਖੰਡ ਦੇ ਸੀਐੱਮ ਵੀ ਉੱਤਰਕਾਸ਼ੀ ਵਿੱਚ ਹਨ।

RESCUE OPERATION REACHES FINAL STAGE IN SILKYARA TUNNEL OF UTTARKASHI
ਉੱਤਰਕਾਸ਼ੀ ਸੁਰੰਗ 'ਚ ਬਚਾਅ ਕਾਰਜ ਅੰਤਿਮ ਪੜਾਅ 'ਤੇ ਪਹੁੰਚਿਆ,12 ਦਿਨਾਂ ਤੋਂ ਸੁਰੰਗ ਵਿੱਚ ਫਸੇ ਮਜ਼ਦੂਰ ਕਿਸੇ ਵੀ ਸਮੇਂ ਆ ਸਕਦੇ ਨੇ ਬਾਹਰ
author img

By ETV Bharat Punjabi Team

Published : Nov 23, 2023, 9:41 AM IST

ਉੱਤਰਕਾਸ਼ੀ (ਉੱਤਰਾਖੰਡ) : ਉੱਤਰਕਾਸ਼ੀ ਦੀ ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਦਿਵਾਲੀ ਤੋਂ ਸਿਲਕਿਆਰਾ ਸੁਰੰਗ 'ਚ ਫਸੇ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਲਈ ਬੁੱਧਵਾਰ ਰਾਤ ਭਰ ਬਚਾਅ ਮੁਹਿੰਮ ਚਲਾਈ ਗਈ। ਅਜਿਹਾ ਲੱਗ ਰਿਹਾ ਸੀ ਕਿ ਅੱਧੀ ਰਾਤ ਤੱਕ ਬਚਾਅ ਕਾਰਜ ਪੂਰਾ ਹੋ ਜਾਵੇਗਾ ਪਰ ਇਸ ਦੌਰਾਨ ਡਰਿਲਿੰਗ ਦੇ ਰਾਹ ਵਿੱਚ ਇੱਕ ਰੁਕਾਵਟ (Obstruction in the way of drilling) ਆ ਗਈ ਸੀ।

ਡ੍ਰਿਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ: ਰਾਤ ਦੇ ਸਮੇਂ ਜਦੋਂ ਬਚਾਅ ਕਾਰਜ 'ਚ ਲੱਗੀ ਟੀਮ ਪੂਰੇ ਜੋਸ਼ ਨਾਲ ਆਪਣਾ ਕੰਮ ਕਰ ਰਹੀ ਸੀ ਅਤੇ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚੀ ਤਾਂ ਅਮਰੀਕੀ ਹੈਵੀ ਔਗਰ ਡਰਿਲਿੰਗ ਮਸ਼ੀਨ (American Heavy Auger Drilling Machine) ਨਾਲ ਕੋਈ ਚੀਜ਼ ਟਕਰਾ ਗਈ। ਬਚਾਅ ਟੀਮ ਨੇ ਸਮਝਿਆ ਕਿ ਇਹ ਸਖ਼ਤ ਸਟੀਲ ਦੀ ਪਾਈਪ ਸੀ। ਇਸ ਤੋਂ ਬਾਅਦ ਉਸ ਸਟੀਲ ਪਾਈਪ ਨੂੰ ਕੱਟਣ ਦਾ ਕੰਮ ਸ਼ੁਰੂ ਹੋਇਆ। ਹੁਣ ਉਸ ਸਟੀਲ ਦੀ ਪਾਈਪ ਨੂੰ ਕੱਟ ਕੇ ਸੜਕ ਤੋਂ ਹਟਾ ਦਿੱਤਾ ਗਿਆ ਹੈ। ਬਚਾਅ ਕਾਰਜ ਲਈ ਡ੍ਰਿਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਟੀਮ ਕਿਸੇ ਵੀ ਸਮੇਂ ਆਪਣੇ ਨਿਸ਼ਾਨੇ 'ਤੇ ਪਹੁੰਚ ਸਕਦੀ ਹੈ।

ਬਚਾਅ ਕਾਰਜ ਲਗਭਗ ਅੰਤਿਮ ਪੜਾਅ ਵਿੱਚ: ਉੱਤਰਕਾਸ਼ੀ ਦੇ ਡੀਐੱਮ ਅਭਿਸ਼ੇਕ ਰੁਹੇਲਾ ਸੁਰੰਗ ਦੇ ਅੰਦਰ ਬਚਾਅ ਕਾਰਜ ਵਾਲੀ ਥਾਂ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸਿਲਕਿਆਰਾ ਸੁਰੰਗ ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਬਚਾਅ ਅਭਿਆਨ ਟੀਮ ਦੇ ਮੈਂਬਰਾਂ ਵਿੱਚੋਂ ਇੱਕ ਗਿਰੀਸ਼ ਸਿੰਘ ਰਾਵਤ ਨੇ ਕਿਹਾ ਕਿ ਬਚਾਅ ਕਾਰਜ ਲਗਭਗ ਅੰਤਿਮ ਪੜਾਅ ਵਿੱਚ ਹੈ। ਉਮੀਦ ਹੈ ਕਿ ਨਤੀਜੇ 1-2 ਘੰਟਿਆਂ ਵਿੱਚ ਆ ਜਾਣਗੇ। ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਮਲਬੇ ਵਿੱਚ ਫਸੇ ਸਟੀਲ ਦੇ ਟੁਕੜੇ ਕੱਟ ਕੇ ਹਟਾ ਦਿੱਤੇ ਗਏ ਹਨ।

  • #WATCH | Uttarkashi (Uttarakhand) tunnel rescue | Late night visuals from the tunnel collapse site where the rescue operation is underway to rescue the 41 trapped workers pic.twitter.com/dI53aDQS8C

    — ANI (@ANI) November 22, 2023 " class="align-text-top noRightClick twitterSection" data=" ">

ਦੱਸ ਦੇਈਏ ਕਿ ਦਿਵਾਲੀ ਵਾਲੇ ਦਿਨ 12 ਨਵੰਬਰ ਨੂੰ ਉੱਤਰਕਾਸ਼ੀ ਦੇ ਸਿਲਕਿਆਰਾ ਵਿੱਚ ਚਾਰਧਾਮ ਰੋਡ ਪ੍ਰੋਜੈਕਟ ਦੀ ਸੁਰੰਗ ਵਿੱਚ ਮਲਬਾ ਡਿੱਗ ਗਿਆ ਸੀ। ਇਸ ਕਾਰਨ ਸੁਰੰਗ ਦੇ ਅੰਦਰ ਕੰਮ ਕਰ ਰਹੇ 41 ਮਜ਼ਦੂਰ ਉੱਥੇ ਹੀ ਫਸ ਗਏ। ਇਹ ਮਜ਼ਦੂਰ ਪਿਛਲੇ 12 ਦਿਨਾਂ ਤੋਂ ਸੁਰੰਗ ਦੇ ਅੰਦਰ ਹੀ ਕੈਦ ਸਨ। ਉਨ੍ਹਾਂ ਨੂੰ (Food and other essentials through pipes) ਪਾਈਪਾਂ ਰਾਹੀਂ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਜਾ ਰਹੀਆਂ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.