ਜੰਮੂ— ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਇਕ ਪਿੰਡ ਤੋਂ ਵੀਰਵਾਰ ਨੂੰ ਭਾਰੀ ਬਰਫਬਾਰੀ ਦੌਰਾਨ ਫੌਜ ਅਤੇ ਹਵਾਈ ਫੌਜ ਨੇ ਗੰਭੀਰ ਹਾਲਤ 'ਚ ਇਕ ਗਰਭਵਤੀ ਔਰਤ ਨੂੰ (Rescue Operation In Kashmir) ਹਵਾਈ ਜਹਾਜ਼ ਰਾਹੀਂ ਲਿਆਂਦਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਐਮਰਜੈਂਸੀ ਕਾਲ ਦਾ ਜਵਾਬ ਦਿੰਦੇ ਹੋਏ, ਫੌਜ ਦੇ ਜਵਾਨ ਦੂਰ-ਦੁਰਾਡੇ ਦੇ ਨਵਾਪਚੀ ਖੇਤਰ ਦੇ ਪਿੰਡ ਪਹੁੰਚੇ ਅਤੇ ਔਰਤ ਨੂੰ ਸਟ੍ਰੈਚਰ 'ਤੇ ਲੈ ਗਏ।
ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਹਵਾਈ ਸੈਨਾ ਦਾ ਐਮਆਈ ਹੈਲੀਕਾਪਟਰ ਨਵਾਪਚੀ ਲਈ ਰਵਾਨਾ ਕੀਤਾ ਅਤੇ ਔਰਤ ਨੂੰ ਵਿਸ਼ੇਸ਼ ਇਲਾਜ ਲਈ ਕਿਸ਼ਤਵਾੜ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ, "ਕਿਸ਼ਤਵਾੜ ਜ਼ਿਲੇ ਦੇ ਦੂਰ-ਦੁਰਾਡੇ ਨਵਾਪਚੀ ਖੇਤਰ ਤੋਂ ਇਕ ਗਰਭਵਤੀ ਔਰਤ ਨੂੰ ਹਵਾਈ ਫੌਜ ਦੇ ਨਾਲ ਫੌਜ ਨੇ ਬਾਹਰ ਕੱਢਿਆ ਅਤੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਔਰਤ ਦਾ ਇਲਾਜ ਚੱਲ ਰਿਹਾ ਹੈ।"
ਨਵਾਪਚੀ ਦੇ ਲੋਕਾਂ ਨੇ ਫੌਜ ਅਤੇ ਹਵਾਈ ਫੌਜ ਦਾ ਧੰਨਵਾਦ ਕੀਤਾ ਅਤੇ ਕੁਝ ਲੋਕਾਂ ਨੇ ਦੋਵਾਂ ਫੌਜਾਂ ਦੀ ਤਾਰੀਫ ਕਰਦੇ ਹੋਏ ਨਾਅਰੇ ਵੀ ਲਗਾਏ। ਭਾਰਤੀ ਫੌਜ ਇਸ ਚੁਣੌਤੀਪੂਰਨ ਖੇਤਰ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਵਿੱਚ ਮਦਦ ਕਰ ਰਹੀ ਹੈ, ਜੋ ਕਿ ਕਠੋਰ ਮੌਸਮ ਅਤੇ ਬਹੁਤ ਮੁਸ਼ਕਿਲ ਜੀਵਨ ਹਾਲਤਾਂ ਦਾ ਗਵਾਹ ਹੈ। ਖਾਸ ਕਰਕੇ ਸਰਦੀਆਂ ਦੌਰਾਨ ਜਿੱਥੇ ਜ਼ਮੀਨੀ ਰਸਤਾ ਬੰਦ ਹੋਣ ਕਾਰਨ ਇਹ ਇਲਾਕਾ ਪੂਰੀ ਤਰ੍ਹਾਂ ਕੱਟਿਆ ਰਹਿੰਦਾ ਹੈ। ਭਾਰਤੀ ਫੌਜ ਹਮੇਸ਼ਾ ਅੱਤਵਾਦ ਵਿਰੋਧੀ ਕਾਰਵਾਈਆਂ ਕਰਨ ਤੋਂ ਇਲਾਵਾ ਖੇਤਰ ਦੇ ਲੋਕਾਂ ਨੂੰ ਜੀਵਨ-ਰੱਖਿਅਕ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਦੀ ਰਹੀ ਹੈ।
ਇਹ ਵੀ ਪੜੋ:- Firing On Indo Pak Border: ਅੰਤਰਰਾਸ਼ਟਰੀ ਸਰਹੱਦ ਉੱਤੇ ਪਾਕਿ ਡਰੋਨ ਦੀ ਮੂਵਮੈਂਟ, ਬੀਐਸਐਫ ਨੇ ਕੀਤੀ ਫਾਇਰਿੰਗ