ਉਤਰਾਖੰਡ: ਐਤਵਾਰ, 7 ਫਰਵਰੀ 2021 ਦਾ ਦਿਨ ਚਮੋਲੀ ਵਿਖੇ ਇੱਕ ਤਬਾਹੀ ਦੇ ਦਿਨ ਵਜੋਂ ਚੱੜਿਆ। ਰਿਸ਼ੀ ਗੰਗਾ ਨਦੀ ਵਿੱਚ ਗਲੇਸ਼ੀਅਰ ਦੇ ਟੁੱਟਣ ਕਾਰਨ ਆਏ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਰਿਸ਼ੀ ਗੰਗਾ ਨਦੀ ਵਿੱਚ ਗਲੇਸ਼ੀਅਰ ਦੇ ਟੁੱਟਣ ਕਾਰਨ ਆਏ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਜੋਸ਼ੀਮਠ ਨੇੜੇ ਤਪੋਵਨ ਵਿੱਚ ਐਨਟੀਪੀਸੀ ਡੈਮ ਦੇ ਉੱਪਰ ਕੰਮ ਕਰ ਰਹੇ ਮਜ਼ਦੂਰ ਤਿਨਕਿਆਂ ਵਾਂਗ ਹੜ੍ਹ ਨਾਲ ਵਹਿ ਗਏ ਸਨ। ਜਾਨਾਂ ਬਚਾਉਣ ਲਈ ਰੈਸਕਿਊ ਚੌਥੇ ਦਿਨ ਵੀ ਜਾਰੀ ਹੈ। 600 ਤੋਂ ਵੱਧ ਲੋਕ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ।
ਸੁਰੰਗ 'ਚ ਕਰੀਬ 30 ਲੋਕ ਫਸੇ
ਢਾਈ ਕਿਲੋਮੀਟਰ ਲੰਮੀ ਸੁੰਰਗ ਵਿੱਚ ਅਜੇ ਵੀ ਕਰੀਬ 30 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਰਾਹਤ ਬਚਾਅ ਦਲ ਵੱਲੋਂ ਤਪੋਵਨ ਸੁਰੰਗ ਵਿੱਚ ਰੈਸਕਿਊ ਆਪ੍ਰੇਸ਼ਨ ਚੱਲ ਰਿਹਾ ਹੈ। ਢਾਈ ਕਿਲੋਮੀਟਰ ਲੰਮੀ ਸੁਰੰਗ ਵਿੱਚ ਬਚਾਅ ਕਾਰਜ ਵਿੱਚ ਜੁੱਟੀ ਟੀਮ ਵਲੋਂ ਕਾਫੀ ਅੰਦਰ ਤੱਕ ਮਲਬਾ ਸਾਫ ਕੀਤਾ ਜਾ ਚੁੱਕਾ ਹੈ।
-
बाधाएं आती हैं आएं
— Uttarakhand Police (@uttarakhandcops) February 9, 2021 " class="align-text-top noRightClick twitterSection" data="
घिरें प्रलय की घोर घटाएं,
पांवों के नीचे अंगारे,
सिर पर बरसें यदि ज्वालाएं,
निज हाथों से हंसते-हंसते,
आग लगाकर जलना होगा।
कदम मिलाकर चलना होगा।
- अटल बिहारी वाजपेयी जी#UttarakhandDisaster pic.twitter.com/12wUWppCe1
">बाधाएं आती हैं आएं
— Uttarakhand Police (@uttarakhandcops) February 9, 2021
घिरें प्रलय की घोर घटाएं,
पांवों के नीचे अंगारे,
सिर पर बरसें यदि ज्वालाएं,
निज हाथों से हंसते-हंसते,
आग लगाकर जलना होगा।
कदम मिलाकर चलना होगा।
- अटल बिहारी वाजपेयी जी#UttarakhandDisaster pic.twitter.com/12wUWppCe1बाधाएं आती हैं आएं
— Uttarakhand Police (@uttarakhandcops) February 9, 2021
घिरें प्रलय की घोर घटाएं,
पांवों के नीचे अंगारे,
सिर पर बरसें यदि ज्वालाएं,
निज हाथों से हंसते-हंसते,
आग लगाकर जलना होगा।
कदम मिलाकर चलना होगा।
- अटल बिहारी वाजपेयी जी#UttarakhandDisaster pic.twitter.com/12wUWppCe1
ਜਾਣਕਾਰੀ ਮੁਤਾਬਕ ਇਸ ਆਪਦਾ ਵਿੱਚ ਹੁਣ ਤੱਕ 32 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ 174 ਲੋਕ ਅਜੇ ਵੀ ਲਾਪਤਾ ਹਨ। ਅਜੇ ਵੀ ਆਈਟੀਬੀਪੀ, ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਵਿੱਚ ਸ਼ਾਮਲ ਹਨ।
ਇਸਰੋ ਨੇ ਚਮੋਲੀ ਤਬਾਹੀ ਦੀਆਂ ਤਸਵੀਰਾਂ ਕੀਤੀਆਂ ਜਾਰੀ
ਦੱਸ ਦਈਏ ਕਿ ਬਿਪਤਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ, ਉਤਰਾਖੰਡ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਕੇਂਦਰ ਸਰਕਾਰ ਨੇ ਇਸਰੋ ਨੂੰ ਚਾਰਟਰ ਲਾਗੂ ਕਰਨ ਲਈ ਬੇਨਤੀ ਕੀਤੀ ਸੀ। ਇਸਰੋ ਨੇ ਅਮਰੀਕੀ ਨਿੱਜੀ ਸੈਟੇਲਾਈਟ ਕੰਪਨੀ ਤੋਂ ਹਾਸਲ ਹੋਈਆਂ ਫੋਟੋਆਂ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ।
ਇਸਰੋ ਵੱਲੋਂ ਜਾਰੀ ਅੰਤਰਰਾਸ਼ਟਰੀ ਚਾਰਟਰ ਦੇ ਬਾਅਦ, ਇਹ ਦੱਸਿਆ ਗਿਆ ਹੈ ਕਿ ਕੈਲੀਫੋਰਨੀਆ ਦੇ ਸੈਨ ਫ੍ਰਾਂਸਿਸਕੋ ਵਿੱਚ ਸਥਿਤ ਅਮਰੀਕੀ ਦੀ ਪ੍ਰਾਈਵੇਟ ਅਰਥ ਇਮੇਜ਼ ਕੰਪਨੀ "ਪਲੈਨੇਟ ਲੈਬ" ਦਾ ਸੈਟੇਲਾਈਟ ਆਪਦਾ ਖੇਤਰ ਦੇ ਉੱਤੇ ਲੰਘ ਰਿਹਾ ਸੀ। ਸੈਟੇਲਾਈਟ ਕੰਪਨੀ "ਪਲੈਨੇਟ ਲੈਬਜ਼" ਤੋਂ ਆਈਆਂ ਤਸਵੀਰਾਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਬੀਤੀ 2 ਫਰਵਰੀ ਤੋਂ 5 ਫਰਵਰੀ ਤੱਕ ਗਲੇਸ਼ੀਅਰ ਦੇ ਪੱਥਰਲੇ ਹਿੱਸੇ 'ਤੇ ਤਾਜ਼ਾ ਬਰਫ ਜੰਮਣੀ ਸ਼ੁਰੂ ਹੋ ਗਈ ਸੀ, ਜੋ ਮੌਸਮ ਦੇ ਸਾਫ਼ ਹੋਣ ਤੋਂ ਬਾਅਦ ਹੇਠਾਂ ਖਿਸਕ ਗਈ ਹੈ।
ਅੰਤਰਰਾਸ਼ਟਰੀ ਚਾਰਟਰ ਕੀ ਹੈ
ਜਦੋਂ ਵੀ ਕਿਸੇ ਵੀ ਦੇਸ਼ ਜਾਂ ਧਰਤੀ ਦੇ ਕਿਸੇ ਵੀ ਹਿੱਸੇ ਉੱਤੇ ਤਬਾਹੀ ਆਉਂਦੀ ਹੈ। ਪੁਲਾੜ ਸੈਟੇਲਾਈਟ ਸੰਗਠਨ ਦੇ ਅੰਤਰਰਾਸ਼ਟਰੀ ਨਿਯਮ ਦੇ ਅਨੁਸਾਰ, ਚਾਰਟਰ ਉਸ ਦੇਸ਼ ਵੱਲੋਂ ਲਾਗੂ ਕੀਤਾ ਜਾਂਦਾ ਹੈ। ਉਸ ਖਾਸ ਥਾਂ ਤੋਂ ਲੰਘ ਰਹੇ ਸਾਰੇ ਸੈਟੇਲਾਈਟ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਜੋ ਵੀ ਸੈਟੇਲਾਈਟ ਉਸ ਜਗ੍ਹਾ ਤੋਂ ਲੰਘੇਗਾ, ਉਸ ਨੂੰ ਤਸਵੀਰਾਂ ਸਾਂਝੀਆਂ ਕਰਨੀਆਂ ਪੈਣਗੀਆਂ। ਇਸ ਨੂੰ ਅੰਤਰਰਾਸ਼ਟਰੀ ਚਾਰਟਰ ਕਿਹਾ ਜਾਂਦਾ ਹੈ।