ਚੰਡੀਗੜ੍ਹ: ਕੋਰੋਨਾ ਵੈਕਸੀਨ ਲਗਵਾਉਣ ਦੇ ਇੱਛੁਕ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਦੇ ਲਈ ਕੋਵਿਨ ਵੇਬ ਪੋਰਟਲ ਉਤੇ ਰਜਿਸ਼ਟ੍ਰੇਸ਼ਨ ਬੁੱਧਵਾਰ ਸ਼ਾਮ 4 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਦੱਸਦੀਏ ਕਿ ਦੇਸ਼ ਚ ਕੋਰੋਨਾ ਵਾਈਰਸ ਪੀੜਤ ਮਰੀਜ਼ਾਂ ਦੀ ਗਿਣਤੀ ਅਚਾਨਕ ਆਈ ਤੇਜੀ ਦੇ ਮੱਦੇਨਜ਼ਰ 10 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਇੱਕ ਮਈ ਤੋਂ ਟੀਕਾਕਰਨ ਦਾ ਫੈਸਲਾ ਲਿਆ ਗਿਆ ਹੈ। ਕੋਵਿਨ ਪੋਰਟਲ (Cowin app) ਤੋਂ ਇਲਾਵਾ (Arogya Setu App) ਦੇ ਜ਼ਰੀਏ ਰਜਿਸ਼ਟ੍ਰੇਸ਼ਨ (Covid Vaccination Registration) ਕਰਵਾਇਆ ਜਾ ਸਕਦਾ ਹੈ। ਵੈਕਸੀਨ ਲਗਵਾਉਣ ਦੇ ਲਈ ਸਮਾਂ ਲੈਣਾ ਜ਼ਰੂਰੀ ਹੈ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ ਟੀਕਾ ਪ੍ਰੋਗਰਾਮ ਦੀ ਸ਼ੁਰੂਆਤ ਚ ਹੁਲੜਬਾਜ਼ੀ ਤੋਂ ਬਚਣ ਲਈ ਵੈਕਸੀਨ ਸੈਂਟਰਾਂ ਉਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਆਗਿਆ ਨਹੀਂ ਹੋਵੇਗੀ। ਹਲਾਂਕਿ 45 ਸਾਲ ਤੋਂ ਵੱਧ ਉਮਰ ਦੇ ਲੋਕ ਟੀਕਾਕਰਨ ਸੈਂਟਰ ਉਤੇ ਰਜਿਸਟ੍ਰੇਸ਼ਨ ਕਰਵਾ ਕੇ ਟੀਕਾ ਲਗਵਾ ਸਕਦੇ ਹਨ।
ਇੰਝ ਕਰੋਂ ਰਜਿਸ਼ਟ੍ਰੇਸ਼ਨ
18-44 ਸਾਲ ਦੇ ਲੋਕ ਅੱਜ ਤੋਂ ਕੋਵਿਨ ਪੋਰਟਲ ਜਾਂ ਅਰੋਗਿਆ ਸੇਤੂ ਐਪ 'ਤੇ ਰਜਿਸਟਰ ਕਰ ਸਕਦੇ ਹਨ। ਤੁਹਾਨੂੰ ਪਹਿਲਾਂ Cowin ਐਪ 'ਤੇ ਜਾਂ cowin.gov.in ਵੈਬਸਾਈਟ 'ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ। ਇਸ ਐਪ ਜਾਂ ਵੈਬਸਾਈਟ 'ਤੇ ਜਾ ਕੇ, ਤੁਹਾਨੂੰ ਆਪਣਾ ਮੋਬਾਈਲ ਨੰਬਰ ਦੇਣਾ ਪਵੇਗਾ। ਮੋਬਾਈਲ ਨੰਬਰ ਦਾਖਲ ਕਰਨ 'ਤੇ, ਤੁਹਾਨੂੰ ਇਕ ਓਟੀਪੀ ਦਿੱਤਾ ਜਾਵੇਗਾ। ਇਸ ਓਟੀਪੀ ਨੂੰ ਵੈਰੀਫਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਪੇਜ 'ਤੇ ਪਹੁੰਚੋਗੇ। ਇੱਥੇ ਤੁਹਾਨੂੰ ਫੋਟੋ ਆਈਡੀ ਪਰੂਫ ਜਾਣਕਾਰੀ ਦਰਜ ਕਰਨੀ ਪਵੇਗੀ। ਫੋਤੋ ਆਈ ਡੀ ਪ੍ਰੂਫ ਦੇ ਤੌਰ 'ਤੇ, ਤੁਸੀਂ ਆਧਾਰ ਕਾਰਡ, ਡ੍ਰਾਇਵਿੰਗ ਲਾਇਸੈਂਸ, ਪੈਨ ਕਾਰਡ, ਪਾਸਪੋਰਟ ਜਾਂ ਪੈਨਸ਼ਨ ਪਾਸਬੁੱਕ ਦੀ ਚੋਣ ਕਰ ਸਕਦੇ ਹੋ। ਇਸ ਤੋਂ ਬਾਅਦ, ਤੁਹਾਨੂੰ ID ਪ੍ਰਮਾਣ ਨੰਬਰ, ਤੁਹਾਡਾ ਨਾਮ, ਲਿੰਗ ਅਤੇ ਜਨਮ ਸਾਲ ਦੇਣਾ ਪਵੇਗਾ। ਸਾਰੀ ਜਾਣਕਾਰੀ ਭਰਨ ਤੋਂ ਬਾਅਦ, ਤੁਹਾਨੂੰ ਰਜਿਸਟਰ ਬਟਨ 'ਤੇ ਕਲਿਕ ਕਰਨਾ ਪਏਗਾ। ਰਜਿਸਟਰੀ ਹੋਣ ਤੋਂ ਬਾਅਦ ਤੁਸੀਂ ਵੈਕਸੀਨੇਸ਼ਨ ਕੇਂਦਰ ਦੀ ਚੋਣ ਕਰ ਸਕਦੇ ਹੋ। ਇੱਥੇ ਤੁਸੀਂ ਟੀਕਾਕਰਣ ਦੀ ਮਿਤੀ ਅਤੇ ਸਮੇਂ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਸੇ ਤਰ੍ਹਾਂ, ਤੁਸੀਂ ਅਰੋਗਿਆ ਸੇਤੂ ਐਪ 'ਤੇ ਵੀ ਟੀਕੇ ਲਈ ਰਜਿਸਟਰ ਕਰਵਾ ਸਕਦੇ ਹੋ।
ਵੈਕਸੀਨ ਕੇਂਦਰਾਂ ਤੇ ਨਹੀਂ ਹੋਵੇਗੀ ਰਜਿਸਟ੍ਰੇਸ਼ਨ
ਇੱਥੇ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਵੈਕਸੀਨ ਲਵਾਉਣ ਵਾਸਤੇ ਪਹਿਲਾਂ ਤੋਂ ਹੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਵਾਕ-ਇਨ ਅਰਥਾਤ ਵੈਕਸੀਨ ਕੇਂਦਰਾਂ 'ਚ ਜਾ ਕੇ ਰਜਿਸਟ੍ਰੇਸ਼ਨ ਦੀ ਸਹੂਲਤ ਨਹੀਂ ਮਿਲੇਗੀ ।Conclusion:ਹਾਲਾਂਕਿ 45 ਸਾਲ ਤੋਂ ਉਪਰ ਵਾਲੇ ਵੈਕਸੀਨੇਸ਼ਨ ਸੈਂਟਰ ਤੇ ਜਾ ਕੇ ਵੈਕਸਿਨ ਲਵਾ ਸਕਦੇ ਹਨ ਵੈਕਸਿਨ ਕੇਂਦਰਾਂ ਚ ਜਾ ਕੇ ਸਿੱਧੀ ਵੈਕਸੀਨ ਲਵਾ ਸਕਦੇ ਹਨ ।
ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਸਾਰਿਆਂ ਦੇ ਟੀਕਾ ਲਗਵਾਉਣ ਦੀ ਸ਼ੁਰੂਆਤ ਹੋਣ ਦੇ ਬਾਅਦ ਹੀ ਟੀਕਿਆਂ ਦੀ ਮੰਗ ਚ ਵਾਧਾ ਹੋਣ ਦੀ ਸੰਭਵਾਨਾ ਹੈ। ਭੀੜ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਦੇ ਲਈ ਕੋਵਿਨ ਐਪ ਉਤੇ ਰਜਿਸ਼ਟ੍ਰੇਸਨ ਕਰਨਾ ਅਤੇ ਟੀਕਾ ਲਗਵਾਉਣ ਦੇ ਲਈ ਸਮਾਂ ਲੈਣਾ ਜ਼ਰੂਰੀ ਕੀਤਾ ਗਿਆ ਹੈ। ਸ਼ੁਰੂ ਚੋ ਟੀਕਾਕਰਨ ਕੇਂਦਰਾਂ ਉਤੇ ਰਜਿਸਟ੍ਰੇਸ਼ਨ ਕਰਨ ਦੀ ਆਗਿਆ ਇਸ ਲਈ ਨਹੀਂ ਹੋਵੇਗੀ ਤਾਂ ਜੋ ਸੈਂਟਰਾਂ ਉਤੇ ਧੱਕਾ-ਮੁੱਕੀ ਜਾਂ ਫੀੜ ਇਕੱਠੀ ਨਾ ਹੋਵੇ। ਫਿਲਹਾਲ ਨਿਜੀ ਕੋਵਿਡ-19 ਵੈਕਸੀਨ ਸੈਂਟਰ ਸਰਕਾਰ ਤੋਂ ਟੀਕੇ ਦੀ ਖੁਰਾਕ ਲੈ ਕੇ 250 ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਲੋਕਾਂ ਤੋਂ ਪੈਸੇ ਵਸੂਲ ਸਕਣਗੇ। ਇੱਕ ਮਈ ਤੋਂ ਇਹ ਵਿਵਸਥਾ ਖਤਮ ਹੋ ਜਾਵੇਗੀ ਅਤੇ ਪ੍ਰਾੀਵੇਟ ਹਸਪਤਾਲਾਂ ਨੂੰ ਸਿੱਧਾ ਟੀਕਾ ਬਨਉਣ ਵਾਲੀਆਂ ਕੰਪਨੀਆਂ ਤੋਂ ਇਸ ਦੀ ਡੋਜ਼ ਖ੍ਰੀਦ ਹੋਵੇਗੀ