ਚੰਡੀਗੜ੍ਹ : 1984 ਸਿੱਖ ਕਤਲੇਆਮ ਕੇਸ ਦੀ ਫਾਇਲ ਮੁੜ ਖੋਲ੍ਹੀ ਗਈ ਹੈ। ਯੂਪੀ ਦੀ ਐਸਐਈਟੀ (SIT) ਟੀਮ ਵੱਲੋਂ ਇਸ ਮਾਮਲੇ ਦੀ ਮੁੜ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਸਬੂਤ ਜੁਟਾਏ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ 'ਚ ਲੋੜੀਂਦਾ ਮੁਲਜ਼ਮਾਂ ਖਿਲਾਫ ਕਾਰਵਾਈ ਜਾਰੀ ਹੈ।
ਸਾਲ 1984 'ਚ ਇਹ ਘਟਨਾ ਕਾਨਪੁਰ ਦੇ ਗੋਵਿੰਦਨਗਰ ਇਲਾਕੇ ਵਿੱਚ ਵਾਪਰੀ ਸੀ। ਇਸ ਹਿੰਸਾ ਦੌਰਾਨ ਕਾਨਪੁਰ ’ਚ 127 ਸਿੱਖ ਮਾਰੇ ਗਏ ਸਨ। SIT ਨੂੰ ਸਾਲ 2019 ’ਚ ਕਾਇਮ ਕੀਤਾ ਗਿਆ ਸੀ। ਇਸ ਵਿਸ਼ੇਸ਼ ਜਾਂਚ ਟੀਮ ਨੇ ਕਾਨਪੁਰ ਦੇ ਸਿੱਖ-ਵਿਰੋਧੀ ਦੰਗਿਆਂ ’ਚ ਦਾਇਰ ਹੋਏ ਕੁੱਲ 1,251 ਕੇਸਾਂ ਦੀਆਂ ਫ਼ਾਈਲਾਂ ਦਾ ਵੀ ਅਧਿਐਨ ਕੀਤਾ ਹੈ। ਉਨ੍ਹਾਂ ਵਿੱਚੋਂ 11 ਅਜਿਹੇ ਮਾਮਲੇ ਚੁਣੇ ਗਏ, ਜਿਨ੍ਹਾਂ ’ਚ ਚਾਰਜਸ਼ੀਟ ਦਾਇਰ ਹੋ ਚੁੱਕੀ ਸੀ।
ਦੱਸ ਦੇਈਏ ਕਿ ਯੂਪੀ ਦੀ ਆਦਿੱਤਿਆ ਨਾਥ ਯੋਗੀ ਦੀ ਸਰਕਾਰ ਨੇ ਸਾਲ 2019 ’ਚ 1984 ਸਿੱਖ ਕਤਲੇਆਮ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਇੱਕ ‘ਵਿਸ਼ੇਸ਼ ਜਾਂਚ ਟੀਮ’ (SIT) ਦਾ ਗਠਨ ਕੀਤਾ ਸੀ। ਨਵੰਬਰ 1984 ’ਚ ਦੰਗਾਕਾਰੀਆਂ ਦੀਆਂ ਵੱਡੀਆਂ ਹਿੰਸਕ ਭੀੜਾਂ ਵੱਲੋਂ ਕੀਤੇ ਗਏ ਕਤਲਾਂ ਤੇ ਡਕੈਤੀ ਦੇ ਮਾਮਲਿਆਂ ’ਚ ਹੁਣ ਮੁੜ ਕਈ ਸਬੂਤ ਇੱਕਠੇ ਕੀਤੇ ਗਏ ਹਨ।
ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ਸਣੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ : ਮੁੜ ਖੁਲ੍ਹੀਆਂ ਫਾਇਲਾਂ, ਐਕਸ਼ਨ 'ਚ ਯੂਪੀ ਪੁਲਿਸ ਦੀ SIT ਟੀਮ