ਮੁੰਬਈ: ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਭੈਣ-ਭਰਾ ਦੇ ਇਸ ਤਿਉਹਾਰ ਨੂੰ ਰੱਖੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਰੱਖੜੀ ਬੰਨਦੀਆਂ ਹਨ, ਜਦਕਿ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ।
ਰੱਖੜੀ ਬੰਨਣ ਦਾ ਸਹੀ ਸਮਾਂ: ਹਿੰਦੂ ਧਰਮ ਵਿੱਚ ਰੱਖੜੀ ਦੇ ਤਿਓਹਾਰ ਦਾ ਬਹੁਤ ਮਹੱਤਵ ਹੈ। ਭੈਣ ਭਰਾ ਦੇ ਹੱਥ 'ਤੇ ਰੱਖੜੀ ਬੰਨ੍ਹਦੀ ਹੈ ਅਤੇ ਭਰਾ ਵੀ ਸਾਰੀ ਉਮਰ ਉਸ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਇਹ ਤਿਉਹਾਰ ਸਾਵਨ ਸ਼ੁਕਲ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਪੂਰਨਮਾਸ਼ੀ ਦੋ ਦਿਨ 30 ਅਤੇ 31 ਅਗਸਤ ਨੂੰ ਆਉਂਦੀ ਹੈ। 30 ਅਗਸਤ ਦੇ ਦਿਨ ਭਦਰਕਾਲ ਹੈ। ਇਸ ਲਈ ਰੱਖੜੀ ਬੰਨਣ ਦਾ ਸ਼ੁਭ ਸਮਾਂ 30 ਤਰੀਕ ਨੂੰ ਰਾਤ 9 ਵਜੇ ਤੋਂ 31 ਨੂੰ ਸਵੇਰੇ 7 ਵਜੇ ਤੱਕ ਹੈ। ਇਸ ਲਈ ਇਸ ਸਮੇਂ ਦੌਰਾਨ ਰੱਖੜੀ ਬੰਨ੍ਹੋ।
ਕੀ ਹੈ ਮੁਹੂਰਤ?: 30 ਅਗਸਤ ਨੂੰ ਪੂਰਨਮਾਸ਼ੀ ਹੈ। ਪਰ ਇਸ ਦਿਨ ਭੱਦਰਕਾਲ ਹੋਣ ਕਾਰਨ ਤਿਉਹਾਰ ਮਨਾਉਣਾ ਵਰਜਿਤ ਮੰਨਿਆ ਜਾਂਦਾ ਹੈ। ਇਹ ਭਾਦਰਕਾਲ ਸਵੇਰੇ ਪੂਰਨਮਾਸ਼ੀ ਦੀ ਸ਼ੁਰੂਆਤ ਤੋਂ ਲੈ ਕੇ ਰਾਤ 09.02 ਵਜੇ ਤੱਕ ਹੁੰਦੀ ਹੈ। ਉਸ ਤੋਂ ਬਾਅਦ ਹੀ ਰੱਖੜੀ ਬੰਨਣ ਦਾ ਸਮੇਂ ਢੁਕਵਾਂ ਹੋਵੇਗਾ। 31 ਅਗਸਤ ਨੂੰ ਸਵੇਰੇ 7 ਵਜੇ ਤੋਂ ਬਾਅਦ ਪੂਰਨਮਾਸ਼ੀ ਖਤਮ ਹੋ ਜਾਂਦੀ ਹੈ। ਇਸ ਲਈ ਜੋ ਸਵੇਰੇ ਰੱਖੜੀ ਬੰਨ੍ਹਣਾ ਚਾਹੁੰਦੇ ਹਨ, ਉਨ੍ਹਾਂ ਨੂੰ ਰੱਖੜੀ ਪਹਿਲਾਂ ਹੀ ਬੰਨ੍ਹਣੀ ਹੋਵੇਗੀ।
ਰੱਖੜੀ ਬੰਨਣ ਤੋਂ ਪਹਿਲਾ ਕਰੋ ਇਹ ਕੰਮ: ਰੱਖੜੀ ਦੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰੋ, ਸਾਫ਼ ਕੱਪੜੇ ਪਹਿਨੋ ਅਤੇ ਸੂਰਜ ਦੇਵਤਾ ਨੂੰ ਜਲ ਚੜ੍ਹਾਓ। ਫਿਰ ਆਪਣੇ ਘਰ ਦੇ ਮੰਦਰ ਜਾਂ ਨੇੜਲੇ ਮੰਦਰ ਵਿੱਚ ਜਾ ਕੇ ਪ੍ਰਾਰਥਨਾ ਕਰੋ। ਦੇਵਤੇ ਦੀ ਪੂਜਾ ਕਰਨ ਤੋਂ ਬਾਅਦ ਰੱਖੜੀ ਲਈ ਸਮੱਗਰੀ ਇਕੱਠੀ ਕਰੋ, ਮੁੱਖ ਤੌਰ 'ਤੇ ਚਾਂਦੀ, ਪਿੱਤਲ, ਤਾਂਬੇ ਜਾਂ ਸਟੀਲ ਦੀ ਕੋਈ ਵੀ ਸਾਫ਼-ਸੁਥਰੀ ਪਲੇਟ ਲਓ ਅਤੇ ਉਸ 'ਤੇ ਇੱਕ ਸੁੰਦਰ ਸਾਫ਼ ਕੱਪੜਾ ਵਿਛਾਓ। ਉਸ ਥਾਲੀ ਵਿੱਚ ਰੀਤ ਅਨੁਸਾਰ ਜ਼ਰੂਰੀ ਵਸਤੂਆਂ ਜਾਂ ਕਲਸ਼, ਨਾਰੀਅਲ, ਸੁਪਾਰੀ, ਕੁੰਕੁਮ, ਚੰਦਨ, ਅਕਸ਼ਤ, ਰੱਖੜੀ ਅਤੇ ਮਠਿਆਈਆਂ, ਦੀਵਾ ਆਦਿ ਵੀ ਰੱਖੋ।
- Raksha Bandhan Dishes: ਰੱਖੜੀ ਮੌਕੇ ਘਰ 'ਚ ਹੀ ਬਣਾਓ ਮਿੱਠੇ ਪਕਵਾਨ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
- Raksha Bandhan 2023: ਰਕਸ਼ਾ ਬੰਧਨ ਮੌਕੇ ਆਪਣੀ ਭੈਣ ਦਾ ਦਿਨ ਬਣਾਓ ਹੋਰ ਵੀ ਖਾਸ, ਇੱਥੇ ਦੇਖੋ ਸ਼ਾਨਦਾਰ ਤੋਹਫ਼ਿਆਂ ਦੀ ਸੂਚੀ
- Raksha Bandhan 2023: ਰੱਖੜੀ ਨੂੰ ਲੈ ਕੇ ਭੰਬਲਭੂਸਾ, 30 ਜਾਂ 31 ਅਗਸਤ ? ਸਹੀ ਮਿਤੀ ਅਤੇ ਸ਼ੁਭ ਸਮਾਂ ਜਾਣੋ
- 27 August Love Rashifal: ਕਿਸ ਨੂੰ ਮਿਲੇਗਾ ਪਿਆਰ, ਕਿਸ ਨੂੰ ਮਿਲੇਗਾ ਸਨਮਾਨ, ਕਿਸ ਦੀ ਹੋਵੇਗੀ ਖਾਸ ਦੋਸਤ ਨਾਲ ਮੁਲਾਕਾਤ? ਪੜ੍ਹੋ ਅੱਜ ਦਾ ਲਵ ਰਾਸ਼ੀਫਲ
- 27 August Rashifal: ਕਿਸ ਦਾ ਬਦਲੇਗਾ ਸਮਾਂ, ਕੌਣ ਖਰੀਦੇਗਾ ਨਵਾਂ ਘਰ, ਕਿਸ ਦਾ ਸੁਪਨਾ ਹੋਵੇਗਾ ਪੂਰਾ? ਪੜ੍ਹੋ ਅੱਜ ਦਾ ਰਾਸ਼ੀਫਲ
ਰੱਖੜੀ ਬੰਨਣ ਦੀ ਵਿਧੀ: ਸਭ ਤੋਂ ਪਹਿਲਾਂ ਘਰ ਜਾਂ ਮੰਦਰ 'ਚ ਦੇਵਤੇ ਦੀ ਪੂਜਾ ਕਰੋ। ਪਹਿਲੀ ਰੱਖੜੀ ਸ਼੍ਰੀ ਕ੍ਰਿਸ਼ਨ ਨੂੰ ਅਤੇ ਦੂਜੀ ਰੱਖੜੀ ਗਣੇਸ਼ ਨੂੰ ਚੜ੍ਹਾਓ। ਭਗਵਾਨ ਨੂੰ ਰੱਖੜੀ ਚੜ੍ਹਾਉਣ ਅਤੇ ਉੱਪਰ ਦੱਸੇ ਸ਼ੁਭ ਸਮੇਂ ਨੂੰ ਦੇਖ ਕੇ ਆਪਣੇ ਭਰਾ ਨੂੰ ਪੂਰਬ ਜਾਂ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਬਿਠਾਓ। ਇਸ ਤੋਂ ਬਾਅਦ ਭਰਾ ਨੂੰ ਟਿੱਕਾ ਲਗਾਓ, ਫਿਰ ਰੱਖੜੀ ਬੰਨ੍ਹੋ ਅਤੇ ਉਸਦੀ ਆਰਤੀ ਕਰੋ। ਇਸਦੇ ਨਾਲ ਹੀ ਮਠਿਆਈ ਨਾਲ ਆਪਣੇ ਭਰਾ ਦਾ ਮੂੰਹ ਮਿੱਠਾ ਕਰੋ। ਰੱਖੜੀ ਬੰਨ੍ਹਦੇ ਸਮੇਂ ਭਰਾ ਦੇ ਸਿਰ 'ਤੇ ਟੋਪੀ ਜਾਂ ਕੱਪੜਾ ਰੱਖੋ ਅਤੇ ਭੈਣ ਨੂੰ ਆਪਣਾ ਸਿਰ ਢੱਕਣਾ ਨਹੀਂ ਚਾਹੀਦਾ। ਰੱਖੜੀ ਬੰਨ੍ਹਣ ਤੋਂ ਬਾਅਦ ਮਾਤਾ-ਪਿਤਾ ਜਾਂ ਬਜ਼ੁਰਗਾਂ ਦਾ ਆਸ਼ੀਰਵਾਦ ਲਓ।