ETV Bharat / bharat

ਰਾਕੇਸ਼ ਟਿਕੈਤ ਨੇ ਕਿਸਾਨਾਂ ਲਈ ਛੱਡੀ ਸੀ ਪੁਲਿਸ ਦੀ ਨੌਕਰੀ - ਗਾਜ਼ੀਪੁਰ ਬਾਰਡਰ

ਅੰਦੋਲਨ ਸਥਾਨ 'ਤੇ ਬਿਜਲੀ ਪਾਣੀ ਬੰਦ ਕਰ ਦਿੱਤਾ ਗਿਆ ਸੀ ਅਤੇ ਅੰਦੋਲਨ ਸਥਾਨ ’ਤੇ ਭਾਰੀ ਗਿਣਤੀ 'ਚ ਪੁਲਿਸ ਬਲ ਤੈਨਾਤ ਕੀਤੀ ਗਈ ਸੀ। ਇਸ ਦੌਰਾਨ ਰਾਕੇਸ਼ ਟਿਕੈਤ ਦਾ ਕਹਿਣਾ ਸੀ ਕਿ ਬੀਜੇਪੀ ਵਿਧਾਇਕ ਅਤੇ ਕੁਝ ਹੋਰ ਲੋਕ ਸੋਟੀਆਂ-ਡੰਡਿਆਂ ਨਾਲ ਤਿਆਰ ਸਨ ਅਤੇ ਕਿਸਾਨਾਂ ਨਾਲ ਕੁੱਟਮਾਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ।

ਰਾਕੇਸ਼ ਟਿਕੈਤ ਨੇ ਕਿਸਾਨਾਂ ਲਈ ਛੱਡੀ ਸੀ ਪੁਲਿਸ ਦੀ ਨੌਕਰੀ

author img

By

Published : Feb 6, 2021, 5:42 PM IST

ਹੈਦਰਾਬਾਦ: ਗਣਤੰਤਰ ਦਿਹਾੜੇ ਮੌਕੇ ਟਰੈਕਟਰ ਪਰੇਡ ਦੇ ਦੌਰਾਨ ਹੋਈ ਹਿੰਸਾ ਤੋਂ ਬਾਅਦ ਇੱਕ ਨਾਂਅ ਬਹੁਤ ਸੁਰਖੀਆਂ 'ਚ ਰਿਹਾ। ਉਹ ਨਾਂ ਹੈ ਰਾਕੇਸ਼ ਟਿਕੈਤ। ਇਹ ਨਾਂਅ ਅਣਸੁਣਿਆ ਜਾਂ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਟਿਕੈਤ ਨੇ ਕਿਸਾਨਾਂ ਦੇ ਹੱਕ ਦੀ ਲੜਾਈ ਲੜੀ ਹੈ।

ਦੱਸ ਦਈਏ ਕਿ ਗਣਤੰਤਰ ਦਿਹਾੜੇ ਦੌਰਾਨ ਟਰੈਕਟਰ ਮਾਰਚ ਤੋਂ ਬਾਅਦ ਯੂਪੀ ਗੇਟ ਖਾਲੀ ਨਜ਼ਰ ਆ ਰਿਹਾ ਸੀ। ਅੰਦੋਲਨ ਸਥਾਨ 'ਤੇ ਬਿਜਲੀ ਪਾਣੀ ਬੰਦ ਕਰ ਦਿੱਤਾ ਗਿਆ ਸੀ ਅਤੇ ਅੰਦੋਲਨ ਸਥਾਨ ’ਤੇ ਭਾਰੀ ਗਿਣਤੀ 'ਚ ਪੁਲਿਸ ਬਲ ਤੈਨਾਤ ਕੀਤੀ ਗਈ ਸੀ। ਰਾਕੇਸ਼ ਟਿਕੈਤ ਦਾ ਕਹਿਣਾ ਸੀ ਕਿ ਬੀਜੇਪੀ ਵਿਧਾਇਕ ਅਤੇ ਕੁਝ ਹੋਰ ਲੋਕ ਸੋਟੀਆਂ-ਡੰਡਿਆਂ ਨਾਲ ਤਿਆਰ ਸਨ ਅਤੇ ਕਿਸਾਨਾਂ ਨਾਲ ਕੁੱਟਮਾਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਇਹ ਸਭ ਕੁਝ ਵੇਖ ਕੇ ਉਨ੍ਹਾਂ ਨੇ ਗਾਜ਼ੀਪੁਰ ਬਾਰਡਰ ’ਤੇ ਰੋਂਦੇ ਹੋਏ ਅਪੀਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਹੋਰ ਸਮਰਥਕ ਜੁੜੇ।

ਕੌਣ ਹਨ 44 ਵਾਰ ਜੇਲ ਜਾ ਚੁੱਕੇ ਰਾਕੇਸ਼ ਟਿਕੈਤ

4 ਜੂਨ 1969 ਨੂੰ ਰਾਕੇਸ਼ ਟਿਕੈਤ ਦਾ ਜਨਮ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਸਿਸੌਲੀ ਪਿੰਡ ’ਚ ਹੋਇਆ ਸੀ। ਟਿਕੈਤ ਕਈ ਸਾਲਾਂ ਤੋਂ ਉੱਤਰ ਪ੍ਰਦੇਸ਼ ਦੇ ਕਿਸਾਨ ਨੇਤਾ ਰਹੇ। ਇਸ ਦੌਰਾਨ ਕਿਸਾਨਾਂ ਦੀ ਹੱਕ ਦੀ ਲੜਾਈ ’ਚ ਉਨ੍ਹਾਂ ਨੇ 44 ਵਾਰ ਜੇਲ੍ਹ ਵੀ ਜਾਣਾ ਪਿਆ।

ਰਾਕੇਸ਼ ਟਿਕੈਤ ਦੇ ਪਿਤਾ ਮਹਿੰਦਰ ਸਿੰਘ ਟਿਕੈਤ ਮੁਜ਼ੱਫਰਨਗਰ ਦੇ ਇੱਕ ਪ੍ਰਭਾਵਸ਼ਾਲੀ ਵਿਅਕਤੀ ਰਹੇ, ਜਿਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਦੀ ਯੂਪੀ ਸ਼ਾਖਾ ਦੀ ਸਥਾਪਨਾ ਕੀਤੀ ਸੀ। ਰਾਕੇਸ਼ ਟਿਕੈਤ ਨੇ ਰਾਜਨੀਤੀ 'ਚ ਵੀ ਆਪਣੀ ਕਿਸਮਤ ਅਜਮਾਉਂਦੇ ਹੋਏ ਸਾਲ 2014 ’ਚ ਲੋਕਸਭਾ ਚੋਣਾਂ 'ਚ ਆਰਐਲਡੀ ਦੀ ਟਿਕਟ ਤੋਂ ਅਮਰੋਹਾ ਤੋਂ ਚੋਣ ਲੜੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਸਾਲ 1993-1994 'ਚ ਟਿਕੈਤ ਦੇ ਪਿਤਾ ਮਹਿੰਦਰ ਸਿੰਘ ਦੀ ਅਗਵਾਈ ਹੇਠ ਲਾਲ ਕਿਲ੍ਹੇ 'ਤੇ ਕਿਸਾਨ ਅੰਦੋਲਨ ਚਲ ਰਿਹਾ ਸੀ ਉਸ ਸਮੇਂ ਟਿਕੈਤ 'ਤੇ ਸਰਕਾਰ ਵੱਲੋਂ ਦਬਾਅ ਪਾਇਆ ਗਿਆ ਕਿ ਉਹ ਆਪਣੇ ਪਿਤਾ ਅਤੇ ਭਰਾਵਾਂ ਨੂੰ ਅੰਦੋਲਨ ਨੂੰ ਖਤਮ ਕਰਨ ਲਈ ਕਹੇ। ਪਰ ਉਨ੍ਹਾਂ ਨੇ ਪੁਲਿਸ ਦੀ ਨੌਕਰੀ ਛੱਡ ਕੇ ਭਾਰਤੀ ਕਿਸਾਨ ਯੂਨੀਅਨ ਦੀ ਵਾਗਡੋਰ ਸੰਭਾਲ ਲਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.