ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੁਨਰ ਹਾਟ ਦਾ ਉਦਘਾਟਨ ਕੀਤਾ। ਕੇਂਦਰੀ ਘੱਟ ਗਿਣਤੀ ਮੰਤਰਾਲੇ ਵੱਲੋਂ 20 ਫ਼ਰਵਰੀ ਤੋਂ ਲੈ ਕੇ 1 ਮਾਰਚ ਤਕ ਵੋੇਕਲ ਫਾਰ ਲੋਕਲ ਥੀਮ ਉਤੇ 26ਵਾਂ ਹੁਨਰ ਹਾਟ ਦਾ ਆਯੋਜਨ ਕੀਤਾ ਜਾ ਰਿਹੈ। ਇਸ ਮੌਕੇ ਕੇਂਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਤੇ ਉਨ੍ਹਾਂ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦਾਲ ਬਾਟੀ ਅਤੇ ਚੂਰਮਾ ਇੰਨਾ ਮਸ਼ਹੂਰ ਨਾ ਹੁੰਦਾ ਜੇਕਰ ਨਕਵੀ ਜੀ ਨੇ ਹੁਨਰ ਹਾਟ ਦੀ ਪਹਿਲ ਨਾ ਕੀਤੀ ਹੁੰਦੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਨਰ ਹਾਟ ਵਿੱਚ ਆ ਚੁੱਕੇ ਹਨ। ਇਸ ਮੌਕੇ ਉਨ੍ਹਾਂ ਅਬਾਸ ਨਕਵੀ ਨੂੰ ਵਧਾਈ ਵੀ ਦਿੱਤੀ।
ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਰਾਜ ਮੰਤਰੀ (ਸੁਤੰਤਰ ਚਾਰਜ) ਮਨਸੁੱਖ ਮੰਡਾਰੀ ਨੇ ਹੁਨਰ ਹਾਟ ਦੇ ਉਦਘਾਟਨੀ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਹੋਣਗੇ ਅਤੇ ਲੋਕ ਸਭਾ ਸਾਂਸਦ ਮੀਨਾਕਸ਼ੀ ਲੇਖੀ ਸਨਮਾਨਿਤ ਮਹਿਮਾਨ ਵਜੋ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਕੇਂਦਰੀ ਘੱਟ ਗਿਣਤੀ ਮੰਤਰਾਲੇ ਦੇ ਮੰਤਰੀ ਅਬਾਸ ਨਕਵੀ ਨੇ ਕਿਹਾ ਸੀ ਕਿ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਹੁਨਰ ਹਾਟ ਵਿੱਚ 31 ਤੋਂ ਜ਼ਿਆਦਾ ਸੂਬਿਆਂ ਅਤੇ ਕੇਂਦਰੀ ਸਾਸਤ ਪ੍ਰਦੇਸ਼ਾਂ ਤੋਂ ਕਾਰੀਗਰ ਅਤੇ ਸ਼ਿਪਾਸਲਾਰ ਹਿੱਸਾ ਲੈ ਰਹੇ ਹਨ।
ਇਸ ਹੁਨਰ ਹਾਟ ਵਿੱਚ ਆਧਰਾ ਪ੍ਰਦੇਸ਼, ਅਸਾਮ, ਬਿਹਾਰ, ਚੰਡੀਗੜ੍ਹ, ਛਤੀਸ਼ਗੜ੍ਹ, ਦਿੱਲੀ ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਝਾਰਖੰਡ, ਕਰਨਾਟਰ, ਕੇਰਲ ਲੱਦਾਖ, ਮੱਧ ਪ੍ਰਦੇਸ਼, ਮਣੀਪੁਰ, ਨਾਗਾਲੈਂਡ, ਉੜੀਸਾ, ਪੁਡੂਚੇਰੀ ਅਤੇ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਵੀ ਕਾਰੀਗਰ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਬਾਬਰਚੀ ਖਾਣਾ ਖੰਡ ਵਿੱਚ ਦੇਸ਼ ਦੇ ਹੋਰਨਾ ਪਕਵਾਨਾਂ ਦਾ ਵੀ ਅਨੰਦ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਨਾਮੀ ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਕਲਾਕ੍ਰਿਤੀ ਤੇ ਖੇਤਰੀ ਸੰਗੀਤ ਪ੍ਰੋਗਰਾਮਾਂ ਦਾ ਵੀ ਅਨੰਦ ਮਾਣਨ ਦੇ ਅਨੁਭਵ ਪ੍ਰਪਤ ਹੁੰਦਾ ਹੈ। ਇਸ ਨਾਲ ਏਕਤਾ ਵਿੱਚ ਅਨੇਕਤਾ ਦੀ ਸ਼ਕਤੀ ਦੇ ਵੀ ਪ੍ਰਤੱਖ ਦਰਸ਼ਨ ਹੁੰਦੇ ਹਨ।
ਇਹ ਵੀ ਪੜ੍ਹੋ: ਭੈਣੀ ਸਾਹਿਬ ’ਚ ਮਿਲਣ ਵਾਲੀ ਇਹ ਸਟ੍ਰਾਬੇਰੀ ਹੋਰ ਕਿਤੇ ਨਹੀਂ ਮਿਲੇਗੀ, ਵੇਖੋ ਜਾਮਣੀ ਤੇ ਪੀਲੀ ਗੋਭੀ !