ਨਵੀਂ ਦਿੱਲੀ: ਭਾਰਤੀ ਰੇਲਵੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਤਕਰੀਬਨ 1.4 ਲੱਖ ਅਸਾਮੀਆਂ ਨੂੰ ਭਰਨ ਲਈ 2.44 ਕਰੋੜ ਤੋਂ ਵੱਧ ਉਮੀਦਵਾਰਾਂ ਦੀ ਪ੍ਰੀਖਿਆ ਦਾ ਆਯੋਜਨ ਕਰੇਗਾ। ਪ੍ਰੀਖਿਆ ਕਰਾਉਣ ਦੀ ਤਿਆਰੀ ਜੋਰਾਂ-ਸ਼ੋਰਾਂ 'ਤੇ ਹੈ।
ਜਿਨ੍ਹਾਂ ਨੇ ਰੇਲਵੇ ਨੋਟੀਫਿਕੇਸ਼ਨ ਸੀਈਐੱਨ 03/2019 (ਵੱਖਰੇ ਅਤੇ ਮੰਤਰੀ ਸ਼੍ਰੇਣੀਆਂ) ਰਾਹੀਂ ਅਪਲਾਈ ਕੀਤਾ ਹੈ, ਉਨ੍ਹਾਂ ਲਈ ਪ੍ਰੀਖਿਆ ਦਾ ਪਹਿਲਾ ਪੜਾਅ 15 ਦਸੰਬਰ, 2020 ਤੋਂ ਸ਼ੁਰੂ ਹੋਵੇਗਾ ਅਤੇ 18 ਦਸੰਬਰ ਤੱਕ ਚੱਲੇਗਾ।
ਇਸ ਤੋਂ ਬਾਅਦ ਸੀਈਐੱਨ 01/2019 (ਐਨਟੀਪੀਸੀ ਸ਼੍ਰੇਣੀਆਂ) ਰਾਹੀਂ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਲਈ 28 ਦਸੰਬਰ ਤੋਂ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ। ਇਹ ਪ੍ਰਕਿਰਿਆ ਮਾਰਚ 2021 ਤੱਕ ਜਾਰੀ ਰਹੇਗੀ।
ਤੀਜੀ ਭਰਤੀ ਪ੍ਰਕਿਰਿਆ ਰੇਲਵੇ ਨੋਟੀਫਿਕੇਸ਼ਨ ਸੀਈਐੱਨ ਨੰਬਰ ਆਰਆਰਸੀ- 01/2019 (ਪੱਧਰ -1) ਲਈ ਆਯੋਜਿਤ ਕੀਤੀ ਜਾਵੇਗੀ। ਇਹ ਪ੍ਰਕਿਰਿਆ ਅਪ੍ਰੈਲ 2020 ਤੋਂ ਸ਼ੁਰੂ ਹੋਵੇਗੀ ਜੋ ਜੂਨ, 2021 ਦੇ ਆਖਰ ਤੱਕ ਜਾਰੀ ਰਹਿ ਸਕਦੀ ਹੈ।