ETV Bharat / bharat

ਕੀ ਹਿੰਦੂਤਵ ਸਿੱਖਾਂ ਤੇ ਮੁਸਲਮਾਨਾਂ ਨੂੰ ਦਬਾਉਣਾ ਹੈ- ਰਾਹੁਲ ਗਾਂਧੀ - muslims

ਕਾਂਗਰਸ ਦੀ ਡਿਜੀਟਲ ਮੁਹਿੰਮ 'ਜਨਜਾਗਰਣ ਅਭਿਆਨ' ਦੇ ਉਦਘਾਟਨੀ ਪ੍ਰੋਗਰਾਮ 'ਚ ਕਾਂਗਰਸ ਆਗੂ ਰਾਹੁਲ ਗਾਂਧੀ (Congress leader Rahul Gandhi) ਨੇ ਭਾਜਪਾ ਅਤੇ ਆਰਐੱਸਐੱਸ (BJP and RSS) 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਜਪਾ ਹਿੰਦੂਤਵ ਦੀ ਗੱਲ ਕਰਦੀ ਹੈ, ਅਸੀਂ ਕਹਿੰਦੇ ਹਾਂ ਕਿ ਹਿੰਦੂ ਧਰਮ (Hindutva) ਅਤੇ ਹਿੰਦੂਤਵ ਵਿੱਚ ਫਰਕ ਹੈ, ਕਿਉਂਕਿ ਜੇਕਰ ਕੋਈ ਫਰਕ ਨਾ ਹੁੰਦਾ ਤਾਂ ਨਾਮ ਵੀ ਇੱਕ ਹੀ ਹੁੰਦਾ।

ਕੀ ਹਿੰਦੂਤਵ ਸਿੱਖਾਂ ਤੇ ਮੁਸਲਮਾਨਾਂ ਨੂੰ ਦਬਾਉਣਾ ਹੈ- ਰਾਹੁਲ ਗਾਂਧੀ

author img

By

Published : Nov 12, 2021, 5:54 PM IST

ਨਵੀਂ ਦਿੱਲੀ: ਕਾਂਗਰਸ ਦੀ ਡਿਜੀਟਲ ਮੁਹਿੰਮ ‘ਜਨਜਾਗਰਣ ਅਭਿਆਨ’ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਹਿੰਦੂਤਵ ਦੀ ਗੱਲ ਕਰਦੀ ਹੈ। ਅਸੀਂ ਕਹਿੰਦੇ ਹਾਂ ਕਿ ਹਿੰਦੂ ਧਰਮ ਅਤੇ ਹਿੰਦੂਤਵ ਵਿੱਚ ਫਰਕ ਹੈ, ਕਿਉਂਕਿ ਜੇਕਰ ਕੋਈ ਫਰਕ ਨਾ ਹੁੰਦਾ ਤਾਂ ਨਾਮ ਇੱਕ ਹੀ ਹੋਣਾ ਸੀ।

  • What is the difference between Hinduism & Hindutva, can they be the same thing? If they're the same thing, why don't they have the same name? They're obviously different things. Is Hinduism about beating a Sikh or a Muslim? Hindutva of course is: Congress leader Rahul Gandhi pic.twitter.com/Hv1GrbM4Lm

    — ANI (@ANI) November 12, 2021 " class="align-text-top noRightClick twitterSection" data=" ">

ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਦੋ ਵਿਚਾਰਧਾਰਾਵਾਂ ਹਨ, ਇੱਕ ਕਾਂਗਰਸ ਪਾਰਟੀ ਦੀ ਅਤੇ ਇੱਕ ਆਰਐਸਐਸ ਦੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਭਾਜਪਾ ਅਤੇ ਆਰਐਸਐਸ ਨੇ ਨਫ਼ਰਤ ਫੈਲਾਈ ਹੋਈ ਹੈ ਅਤੇ ਕਾਂਗਰਸ ਦੀ ਵਿਚਾਰਧਾਰਾ ਜੋੜਨ, ਭਾਈਚਾਰਾ ਅਤੇ ਪਿਆਰ ਦੀ ਹੈ।

ਰਾਹੁਲ ਨੇ ਸਵਾਲ ਉਠਾਇਆ ਕਿ ਕੀ ਸਿੱਖ ਜਾਂ ਮੁਸਲਮਾਨ ਨੂੰ ਕੁੱਟਣਾ ਹਿੰਦੂ ਧਰਮ ਹੈ ? ...ਨਹੀਂ ਇਹ ਹਿੰਦੂਤਵ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸ ਕਿਤਾਬ ਵਿੱਚ ਲਿਖਿਆ ਹੈ ਕਿ ਇੱਕ ਨਿਰਦੋਸ਼ ਦੀ ਕਤਲ ਕਰੋ। ਉਨ੍ਹਾਂ ਕਿਹਾ ਕਿ ਮੈਂ ਉਪਨਿਸ਼ਦ ਪੜ੍ਹਿਆ ਹਨ ਪਰ ਮੈਂ ਇਸਨੂੰ ਹਿੰਦੂ, ਸਿੱਖ ਜਾਂ ਇਸਲਾਮੀ ਗ੍ਰੰਥਾਂ ਵਿੱਚ ਨਹੀਂ ਦੇਖਿਆ। ਮੈਂ ਇਸਨੂੰ ਹਿੰਦੂਤਵ ਵਿੱਚ ਦੇਖ ਸਕਦਾ ਹਾਂ।

  • "Our ideology has been overshadowed because we've not propagated it among our own people aggressively," Congress leader Rahul Gandhi added during a training program of 'Jan Jagran Abhiyan' via video conferencing

    Source: Indian National Congress (INC) pic.twitter.com/66N2oIfUDT

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ 2014 ਤੋਂ ਪਹਿਲਾਂ ਵਿਚਾਰਧਾਰਾ ਦੀ ਲੜਾਈ ਕੇਂਦਰਿਤ ਨਹੀਂ ਸੀ, ਪਰ ਅੱਜ ਦੇ ਭਾਰਤ ਵਿੱਚ ਵਿਚਾਰਧਾਰਾ ਦੀ ਲੜਾਈ ਸਭ ਤੋਂ ਅਹਿਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਡੂੰਘਾਈ ਨਾਲ ਸਾਨੂੰ ਆਪਣੀ ਵਿਚਾਰਧਾਰਾ ਨੂੰ ਸਮਝਣਾ ਅਤੇ ਫੈਲਾਉਣਾ ਚਾਹੀਦਾ ਹੈ, ਉਹ ਅਸੀਂ ਛੱਡ ਦਿੱਤਾ ਹੈ, ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਆਪਣੀ ਵਿਚਾਰਧਾਰਾ ਨੂੰ ਆਪਣੇ ਸੰਗਠਨ ਵਿੱਚ ਹੋਰ ਮਜ਼ਬੂਤ ਕਰਨਾ ਪਵੇਗਾ।

ਦਰਅਸਲ ਬੁੱਧਵਾਰ ਨੂੰ ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਦੀ ਅਯੁੱਧਿਆ ਫੈਸਲੇ 'ਤੇ ਇੱਕ ਕਿਤਾਬ ਸਾਹਮਣੇ ਆਈ ਹੈ, ਜਿਸ ਕਾਰਨ ਸਿਆਸੀ ਖਲਬਲੀ ਮੱਚ ਗਈ ਹੈ। ਉਨ੍ਹਾਂ ਨੇ ਆਪਣੀ ਪੁਸਤਕ ਵਿਚ ਲਿਖਿਆ ਹੈ ਕਿ ਸਨਾਤਨ ਧਰਮ ਅਤੇ ਕਲਾਸੀਕਲ ਹਿੰਦੂ ਧਰਮ ਜਿਸ ਨੂੰ ਸਾਧੂ-ਸੰਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਉਸਨੂੰ ਕਿਨਾਰੇ ਕਰ ਹਿੰਦੂਤਵ ਦੇ ਅਜਿਹੇ ਵਰਜਨ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਜਿਹੜਾ ਹਰ ਪੈਮਾਨੇ ਤੋਂ ਆਈ.ਐੱਸ.ਆਈ.ਐੱਸ. ਅਤੇ ਬੋਕੋ ਹਰਾਮ ਵਰਗੇ ਜਿਹਾਦੀ ਇਸਲਾਮੀ ਜਥੇਬੰਦੀਆਂ ਦੇ ਸਿਆਸੀ ਰੂਪ ਵਾਂਗ ਹੈ। ਭਾਜਪਾ ਇਸ ਨੂੰ ਲੈ ਕੇ ਖੁਰਸ਼ੀਦ ਅਤੇ ਕਾਂਗਰਸ ਪਾਰਟੀ 'ਤੇ ਹਮਲੇ ਕਰ ਰਹੀ ਹੈ। ਰਾਹੁਲ ਦੇ ਬਿਆਨ ਨੂੰ ਇਸੇ ਨਾਲ ਜੋੜਿਆ ਜਾ ਰਿਹਾ ਹੈ।

ਕੇਂਦਰੀ ਮੰਤਰੀ ਆਰ ਕੇ ਸਿੰਘ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ

ਦੂਜੇ ਪਾਸੇ ਕੇਂਦਰੀ ਮੰਤਰੀ ਆਰ ਕੇ ਸਿੰਘ ਨੇ ਸਲਮਾਨ ਖੁਰਸ਼ੀਦ ਦੇ ਬਿਆਨ 'ਤੇ ਨਿਸ਼ਾਨਾ ਸਾਧਿਆ ਹੈ। ਆਰ ਕੇ ਸਿੰਘ ਨੇ ਕਿਹਾ ਕਿ ਕੀ ਇਹ ਉਹ ਵਿਅਕਤੀ ਨਹੀਂ ਜਿਸ ਨੇ ਪਾਕਿਸਤਾਨ ਦੀ ਮਿਲਟਰੀ ਅਕੈਡਮੀ ਵਿੱਚ ਭਾਰਤ ਦਾ ਅਪਮਾਨ ਕੀਤਾ ਸੀ ? ਕੀ ਉਹ ਅਪਾਹਜਾਂ ਦੇ ਪੈਸੇ ਵਿੱਚ ਘੁਟਾਲਾ ਕਰਨ ਵਾਲਾ ਵਿਅਕਤੀ ਨਹੀਂ ਹੈ ? ਇੱਕ ਪੂਰੇ ਧਰਮ ਨੂੰ ਬਦਨਾਮ ਕਰਨਾ ਸ਼ਰਮਨਾਕ ਅਤੇ ਅਸਹਿਣਸ਼ੀਲਤਾ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੀ ਕਰ ਰਹੀ ਹੈ ?

ਇਹ ਵੀ ਪੜ੍ਹੋ: ਰਾਮ ਰਹੀਮ ਤੋਂ ਦੁਬਾਰਾ ਪੁੱਛਗਿੱਛ ਕਰੇਗੀ ਸਿੱਟ

ETV Bharat Logo

Copyright © 2024 Ushodaya Enterprises Pvt. Ltd., All Rights Reserved.