ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧ ਅਨੁਸਾਰ, ਭਾਰਤ ਵਿੱਚ ਵਿਰੋਧੀ ਪਾਰਟੀਆਂ ਮੂਲ ਵਿਚਾਰ ਦਾ ਸਮਰਥਨ ਕਰਦੀਆਂ ਹਨ ਕਿ ਉਨ੍ਹਾਂ ਨੂੰ 2024 ਦੀਆਂ ਰਾਸ਼ਟਰੀ ਚੋਣਾਂ ਵਿੱਚ ਭਾਜਪਾ ਨਾਲ ਲੜਨ ਦੀ ਜ਼ਰੂਰਤ ਹੈ। ਉਹ ਇਸ ਮੁੱਦੇ 'ਤੇ ਇੱਕ-ਦੂਜੇ ਨਾਲ ਗੱਲ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨਾਲ ਕਾਫੀ ਤਾਲਮੇਲ ਹੈ। ਵਿਰੋਧੀ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੂਲ ਵਿਚਾਰ ਕਿ ਆਰਐਸਐਸ ਅਤੇ ਭਾਜਪਾ ਨਾਲ ਲੜਨ ਅਤੇ ਹਰਾਉਣ ਦੀ ਲੋੜ ਹੈ, ਇਹ ਗੱਲ ਵਿਰੋਧੀ ਪਾਰਟੀਆਂ ਦੇ ਮਨਾਂ ਵਿੱਚ ਗਹਿਰਾਈ ਨਾਲ ਬੈਠੀ ਹੋਈ ਹੈ। ਕੁਝ ਰਣਨੀਤਕ ਮੁੱਦੇ ਹਨ, ਜਿਨ੍ਹਾਂ 'ਤੇ ਚਰਚਾ ਕਰਨ ਦੀ ਲੋੜ ਹੈ।
ਭਾਰਤ ਜੋੜੋ ਯਾਤਰਾ ਇੱਕ ਵਿਚਾਰ ਹੈ : ਸਾਬਕਾ ਕਾਂਗਰਸ ਪ੍ਰਧਾਨ ਲੰਡਨ ਵਿੱਚ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਨਾਲ ਗੱਲਬਾਤ ਦੌਰਾਨ ਸਵਾਲਾਂ ਦੇ ਜਵਾਬ ਦੇ ਰਹੇ ਸਨ। ਰਾਹੁਲ 2024 'ਚ ਭਾਜਪਾ ਨਾਲ ਇਕਜੁੱਟ ਹੋ ਕੇ ਲੜਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਭਾਰਤ ਜੋੜੋ ਯਾਤਰਾ ਦੌਰਾਨ, ਪੁਰਾਣੀ ਪਾਰਟੀ ਵਿਰੋਧੀ ਏਕਤਾ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਸੀ। ਉਨ੍ਹਾਂ ਕਿਹਾ ਕਿ ‘ਯਾਤਰਾ ਇੱਕ ਵਿਚਾਰ ਹੈ। ਇਹ ਇੱਕ ਅਜਿਹਾ ਨਮੂਨਾ ਹੈ ਜਿਸ ਦਾ ਮੂਲ ਰੂਪ ਸਾਰੀਆਂ ਗੈਰ-ਭਾਜਪਾ ਪਾਰਟੀਆਂ ਨੂੰ ਸਵੀਕਾਰ ਹੈ। ਉਹ ਮੂਲ ਰੂਪ ਕੀ ਹੈ, ਸਭ ਨੂੰ ਨਾਲ ਲੈ ਕੇ ਚੱਲੋ, ਸਮਾਜਿਕ ਨਿਆਂ ਦੀ ਗੱਲ ਕਰੋ, ਲੋਕਾਂ ਦੀ ਗੱਲ ਸੁਣੋ।
ਇਹ ਵੀ ਪੜ੍ਹੋ : Charanjit Channi on MLA: ਲਫੇੜਿਆਂ ਵਾਲੇ ਬਿਆਨ ਉਤੇ ਵਿਧਾਇਕ ਉੱਗੋਕੇ ਖ਼ਿਲਾਫ਼ ਬੋਲੇ ਚਰਨਜੀਤ ਚੰਨੀ, ਕਿਹਾ- ਚੌਧਰ ਕਿਸੇ ਕੋਲ ਹਮੇਸ਼ਾ ਨਹੀਂ ਰਹਿੰਦੀ
ਲੋਕਾਂ ਵਿੱਚ ਭਾਜਪਾ ਖ਼ਿਲਾਫ਼ ਭਾਰੀ ਗੁੱਸਾ : ਰਾਹੁਲ ਮੁਤਾਬਕ 2024 ਦੀਆਂ ਲੋਕ ਸਭਾ ਚੋਣਾਂ ਜਿਨ੍ਹਾਂ ਮੁੱਦਿਆਂ 'ਤੇ ਲੜੀਆਂ ਜਾਣਗੀਆਂ, ਉਹ ਹਨ ਬੇਰੁਜ਼ਗਾਰੀ, ਨੋਟਬੰਦੀ ਅਤੇ ਜੀਐੱਸਟੀ ਦਾ ਅਰਥਚਾਰੇ 'ਤੇ ਅਸਰ। ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਵਿਨਾਸ਼ ਅਤੇ ਕੁਝ ਲੋਕਾਂ ਦੇ ਹੱਥਾਂ 'ਚ ਭਾਰੀ ਦੌਲਤ ਦਾ ਜਮ੍ਹਾ ਹੋਣਾ। ਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਖਿਲਾਫ ਲੋਕਾਂ ਵਿਚ ਬਹੁਤ ਗੁੱਸਾ ਸੀ ਅਤੇ ਇਹ ਗੁੱਸਾ ਭਾਰਤ ਜੋੜੋ ਯਾਤਰਾ ਦੌਰਾਨ ਲੋਕਾਂ ਨੇ ਪ੍ਰਗਟ ਕੀਤਾ ਸੀ। ਯਾਤਰਾ ਦੌਰਾਨ ਭਾਜਪਾ ਖਿਲਾਫ ਕਾਫੀ ਗੁੱਸਾ ਸਾਹਮਣੇ ਆਇਆ। ਇਹ ਰਾਸ਼ਟਰੀ ਮੀਡੀਆ ਵਿੱਚ ਚਲਾਏ ਜਾ ਰਹੇ ਬਿਰਤਾਂਤ ਦੇ ਵਿਰੁੱਧ ਸੀ।
ਇਹ ਵੀ ਪੜ੍ਹੋ : Punjab Budget Session Live Updates: ਬਜਟ ਸੈਸ਼ਨ ਦਾ ਦੂਜਾ ਦਿਨ, ਹੰਗਾਮੇ ਦੇ ਆਸਾਰ
ਉਨ੍ਹਾਂ ਕਿਹਾ ਕਿ ‘ਭਾਰਤ ਵਿੱਚ ਵਿਰੋਧੀ ਧਿਰ ਹੁਣ ਇਕੱਲੀ ਭਾਜਪਾ ਨਾਲ ਨਹੀਂ ਲੜ ਰਹੀ ਹੈ। ਆਰਐਸਐਸ ਅਤੇ ਭਾਜਪਾ ਨੇ ਭਾਰਤ ਦੇ ਲਗਭਗ ਸਾਰੇ ਅਦਾਰਿਆਂ ਉੱਤੇ ਕਬਜ਼ਾ ਕਰ ਲਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਇਸ ਵਿਚਾਰ ਦਾ ਵਿਰੋਧ ਕੀਤਾ ਕਿ ਉਨ੍ਹਾਂ ਦੀ ਪਾਰਟੀ ਸੋਸ਼ਲ ਮੀਡੀਆ 'ਤੇ ਧਾਰਨਾ ਦੀ ਲੜਾਈ ਹਾਰ ਰਹੀ ਹੈ।