ਨਵੀਂ ਦਿੱਲੀ/ਪਟਨਾ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਦੀ ਇਹ ਮੁਲਾਕਾਤ ਰਾਹੁਲ ਗਾਂਧੀ ਦਿੱਲੀ ਸਥਿਤ ਮੀਸਾ ਭਾਰਤੀ ਦੇ ਘਰ ਹੋਈ। ਇਸ ਦੌਰਾਨ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਮੌਜੂਦ ਸਨ। ਕਾਬਲੇਜ਼ਿਕਰ ਹੈ ਕਿ ਬਿਹਾਰ 'ਚ ਲੋਕ ਸਭਾ ਚੋਣਾਂ ਅਤੇ ਮੰਤਰੀ ਮੰਡਲ ਦੇ ਵਿਸਥਾਰ ਲਈ ਸੀਟਾਂ ਦਾ ਮੁੱਦਾ ਅਟਕਿਆ ਹੋਇਆ ਹੈ, ਜਿਸ ਨੂੰ ਲੈ ਕੇ ਦੋਵਾਂ ਚੋਟੀ ਦੇ ਨੇਤਾਵਾਂ ਵਿਚਾਲੇ ਕੋਈ ਗੱਲਬਾਤ ਹੋਈ ਹੋਵੇਗੀ, ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਇਸ ਮੁਲਾਕਾਤ ਬਾਰੇ ਖੁੱਲ੍ਹ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ।
- Manish Sisodia: ਸਿਸੋਦੀਆ ਵੱਲੋਂ ਖਾਤੇ 'ਚੋਂ ਪੈਸੇ ਕਢਵਾਉਣ ਸਬੰਧੀ ਦਾਇਰ ਅਰਜ਼ੀ ਉਤੇ ਅਦਾਲਤ ਵੱਲੋਂ ਨਵਾਂ ਖਾਤਾ ਖੁਲ੍ਹਵਾਉਣ ਦੇ ਨਿਰਦੇਸ਼
- Rahul Gandhi defamation case: ਰਾਹੁਲ ਨੂੰ SC ਵੱਲੋਂ ਰਾਹਤ ਮਿਲਣ 'ਤੇ ਵਾਇਨਾਡ ਵਿੱਚ ਕਾਂਗਰਸੀਆਂ ਨੇ ਮਨਾਏ ਜਸ਼ਨ
- ਸੁਪਰੀਮ ਕੋਰਟ ਵੱਲੋਂ ਮਾਰਗਦਰਸ਼ੀ ਚਿੱਟ ਫੰਡ ਮਾਮਲੇ 'ਚ ਤੇਲੰਗਾਨਾ ਹਾਈ ਕੋਰਟ ਦੇ ਆਦੇਸ਼ 'ਚ ਦਖਲ ਦੇਣ ਤੋਂ ਇਨਕਾਰ
ਉਧਰ ਅੱਜ ਹੀ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲੀ ਹੈ। ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਸ਼ੁੱਕਰਵਾਰ ਨੂੰ ਮੋਦੀ ਸਰਨੇਮ ਦੀ ਟਿੱਪਣੀ ਨਾਲ ਸਬੰਧਤ 2019 ਦੇ ਮਾਣਹਾਨੀ ਕੇਸ ਵਿੱਚ ਰਾਹੁਲ ਗਾਂਧੀ ਦੀ ਸਜ਼ਾ 'ਤੇ ਰੋਕ ਲਗਾਉਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਜਸ਼ਨ ਮਨਾਇਆ। ਕਾਂਗਰਸੀ ਵਰਕਰਾਂ ਨੂੰ ਉਮੀਦ ਸੀ ਕਿ ਲੋਕ ਸਭਾ ਸਕੱਤਰੇਤ ਜਲਦੀ ਹੀ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਬਹਾਲ ਕਰ ਦੇਵੇਗਾ। ਪਾਰਟੀ ਵਰਕਰਾਂ ਨੇ ਵਾਇਨਾਡ ਦੇ ਕਈ ਇਲਾਕਿਆਂ ਵਿੱਚ ਮਠਿਆਈਆਂ ਵੰਡੀਆਂ ਅਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਜਸ਼ਨ ਮਨਾਇਆ।
ਮੈਂਬਰਸ਼ਿਪ ਬਹਾਲ ਕਰਨ ਦੀ ਅਪੀਲ: ਲੋਕ ਸਭਾ ਸਪੀਕਰ ਹੁਣ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਕਰ ਸਕਦੇ ਹਨ ਜਾਂ ਰਾਹੁਲ ਗਾਂਧੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਸੰਸਦ ਮੈਂਬਰ ਵਜੋਂ ਆਪਣੀ ਮੈਂਬਰਸ਼ਿਪ ਬਹਾਲ ਕਰਨ ਦੀ ਅਪੀਲ ਕਰ ਸਕਦੇ ਹਨ। 13 ਅਪ੍ਰੈਲ 2019 ਨੂੰ ਪੂਰਨੇਸ਼ ਮੋਦੀ ਨੇ ਕੋਲਾਰ, ਕਰਨਾਟਕ ਵਿੱਚ ਇੱਕ ਚੋਣ ਮੀਟਿੰਗ ਵਿੱਚ ਮੋਦੀ ਉਪਨਾਮ ਬਾਰੇ ਕਥਿਤ ਵਿਵਾਦਿਤ ਟਿੱਪਣੀਆਂ ਲਈ ਰਾਹੁਲ ਵਿਰੁੱਧ ਅਪਰਾਧਿਕ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਰਾਹੁਲ ਨੇ ਟਿੱਪਣੀ ਕੀਤੀ ਸੀ ਕਿ 'ਸਾਰੇ ਚੋਰਾਂ ਦਾ ਇਕ ਹੀ ਉਪਨਾਮ ਮੋਦੀ ਕਿਵੇਂ ਹੋ ਸਕਦਾ ਹੈ?'