ਮੁੰਬਈ: ਪੰਜਾਬ ਮੇਲ ਐਕਸਪ੍ਰੇਸ ਦੀ ਅੱਜ 109ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਦੱਸ ਦਈਏ ਕਿ ਭਾਰਤੀ ਰੇਲਵੇ ਦੇ ਇਤਿਹਾਸ ਚ ਸਭ ਤੋਂ ਪੁਰਾਣੀ ਅਤੇ ਇਤਿਹਾਸਕ ਟ੍ਰੇਨ ਹੈ। ਰੇਲਵੇ ਦੇ ਸ਼ਾਨਦਾਰ ਇਤਿਹਾਸ ਨੂੰ ਵੇਖਦੇ ਹੋਏ, ਇਹ ਐਕਸਪ੍ਰੈਸ ਅਜੇ ਵੀ ਉਸੇ ਸ਼ਾਨ ਨਾਲ ਯਾਤਰੀਆਂ ਦੀ ਸੇਵਾ ਵਿਚ ਚੱਲ ਰਹੀ ਹੈ.
ਪੰਜਾਬ ਮੇਲ ਕਦੋਂ ਸੁਰੂ ਹੋਈ ਇਸ ਬਾਰੇ ਬਹੁਤ ਹੀ ਮਤਭੇਦ ਪਾਏ ਜਾਂਦੇ ਹਨ। 1911 ਦੇ ਬਜਟ ਦਸਤਾਵੇਦਾਂ ਦੇ ਰਿਕਾਰਡ ਮੁਤਾਬਿਕ 12 ਅਕਤੂਬਰ 1912 ਨੂੰ ਇੱਕ ਯਾਤਰੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਟ੍ਰੇਨ ਕੁਝ ਮਿੰਟ ਦੇਰੀ ਨਾਲ ਦਿੱਲੀ ਪਹੁੰਚੀ। ਇਸ ਰਿਕਾਰਡ ਤੋਂ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਪੰਜਾਬ ਮੇਲ ਨੇ ਪਹਿਲੀ ਜੂਨ 1912 ਨੂੰ ਬੈਲਾਰਡ ਪੀਅਰ ਮੱਲ ਸਟੇਸ਼ਨ ਤੋਂ ਨਿਕਲੀ ਸੀ। ਦੱਸ ਦਈਏ ਕਿ ਇਹ ਉਸ ਸਮੇਂ ਦੀ ਪਹਿਲੀ ਅਤੇ ਤੇਜ਼ ਰੇਲ ਗੱਡੀ ਸੀ ਜਿਸ ਦੀ ਰਫਤਾਰ 2,496 ਕਿਲੋਮੀਟਰ ਸੀ।
ਪੰਜਾਬ ਮੇਲ ਨਾਂਅ ਕਿਵੇਂ ਪਿਆ?
ਦੱਸ ਦਈਏ ਕਿ ਵੰਡ ਤੋਂ ਪਹਿਲੇ ਦੇ ਸਮੇਂ ਦੌਰਾਨ ਪੰਜਾਬ ਪੰਜਾਬ ਲਿਮਟਿਡ ਬ੍ਰਿਟਿਸ਼ ਭਾਰਤ ਦੀ ਸਭ ਤੋਂ ਤੇਜ਼ ਰੇਲ ਗੱਡੀ ਸੀ। ਪੰਜਾਬ ਲਿਮਟਿਡ ਦਾ ਰਸਤਾ ਵੱਡੇ ਪੱਧਰ 'ਤੇ ਜੀਆਈਪੀ ਟਰੈਕਾਂ ਰਾਹੀਂ ਜਾ ਰਿਹਾ ਸੀ। ਸਾਲ 1914 ਤੋਂ ਇਹ ਟ੍ਰੇਨ ਬੰਬੇ ਵੀਟੀ ਤੋਂ ਰਵਾਨਗੀ ਅਤੇ ਆਉਣਾ ਸ਼ੁਰੂ ਕੀਤੀ। ਇਸ ਤੋਂ ਬਾਅਦ ਇਹ ਟ੍ਰੇਨ ਪੰਜਾਬ ਲਿਮਟਿਡ ਦੀ ਬਜਾਏ ਪੰਜਾਬ ਮੇਲ ਦੇ ਨਾਂਅ ਤੋਂ ਪਛਾਣ ਮਿਲੀ।
ਪੰਜਾਬ ਮੇਲ ਗਲੈਮਰਸ ਫਰੰਟੀਅਰ ਮੇਲ ਤੋਂ 16 ਸਾਲ ਪੁਰਾਣੀ ਹੈ। ਸ਼ੁਰੂਆਤੀ ਸਮੇਂ ’ਚ ਬ੍ਰਿਟਿਸ਼ ਸਰਕਾਰੀ ਅਧਿਕਾਰੀ ਅਤੇ ਉਨ੍ਹਾਂ ਦੀਆਂ ਪਤਨੀਆਂ, ਜੋ ਬਸਤੀਵਾਦੀ ਭਾਰਤ ਵਿੱਚ ਪਹਿਲੀ ਵਾਰ ਤਾਇਨਾਤ ਸੀ, ਨੂੰ ਇਸ ਟ੍ਰੇਨ ਰਾਹੀਂ ਲਿਆਂਦਾ ਗਿਆ ਸੀ। ਸਾਉਥੈਮਪਟਨ ਅਤੇ ਬੰਬੇ ਦੇ ਵਿਚਕਾਰ ਸਟੀਮਰ ਦੀ ਯਾਤਰਾ 13 ਦਿਨਾਂ ਦੀ ਸੀ। ਬ੍ਰਿਟਿਸ਼ ਅਧਿਕਾਰੀ ਮੁੰਬਈ ਦੀ ਯਾਤਰਾ ਲਈ ਅਤੇ ਨਾਲ ਹੀ ਉਨ੍ਹਾਂ ਦੇ ਪੋਸਟਿੰਗ ਸਟੇਸ਼ਨਾਂ ਲਈ ਟਿਕਟਾਂ ਇਕੱਤਰ ਕਰਦੇ ਸਨ।
ਪੰਜਾਬ ਮੇਲ ਦੀ 2496 ਕਿਲੋਮੀਟਰ ਦੀ ਯਾਤਰਾ
ਟ੍ਰੇਨ ਲਗਭਗ 47 ਘੰਟਿਆਂ ਵਿਚ 2,496 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਸੀ। ਟ੍ਰੇਨ ਵਿੱਚ ਛੇ ਕੋਚ ਸੀ। ਜਿਨ੍ਹਾਂ ਵਿਚੋਂ ਤਿੰਨ ਕੋਚ ਯਾਤਰੀਆਂ ਲਈ ਸੀ ਅਤੇ ਤਿੰਨ ਕੋਚ ਡਾਕ ਸਾਮਾਨ ਅਤੇ ਡਾਕ ਲਈ ਸੀ। ਦੱਸ ਦਈਏ ਕਿ ਟ੍ਰੇਨ ’ਚ ਤਿੰਨ ਕੋਚਾਂ ਦੀ ਸਮਰੱਥਾ 96 ਯਾਤਰੀਆਂ ਦੀ ਸੀ। ਕਿਉਂਕਿ ਇਹ ਟ੍ਰੇਨ ਉੱਚ ਪੱਧਰੀ ਯਾਤਰੀਆਂ ਲਈ ਹੈ, ਇਸ ਲਈ ਇਸ ਵਿੱਚ ਵਧੀਆ ਸਹੂਲਤਾਂ ਹਨ। ਇਸ ਵਿਚ ਰਸੋਈਘਰ, ਇੱਕ ਬਾਥਰੂਮ, ਇਕ ਸਮਾਨ ਦਾ ਡੱਬਾ ਅਤੇ ਦਫ਼ਤਰੀ ਕਰਮਚਾਰੀਆਂ ਲਈ ਇਕ ਕਮਰਾ ਸੀ।
ਸਾਲ 1914 ਵਿਚ ਮੁੰਬਈ ਤੋਂ ਦਿੱਲੀ ਦਾ ਜੀਆਈਪੀ ਰਸਤਾ ਲਗਭਗ 1541 ਕਿਲੋਮੀਟਰ ਸੀ। ਟ੍ਰੇਨ ਨੇ ਇਸ ਦੂਰੀ ਨੂੰ 29 ਘੰਟਿਆਂ ਅਤੇ 30 ਮਿੰਟ ਵਿੱਚ ਕਵਰ ਕੀਤਾ ਸੀ। 1920 ਦੇ ਸ਼ੁਰੂਆਤ ’ਚ ਇਸ ਟ੍ਰੇਨ ਨੇ 27 ਘੰਟਿਆ ਦੇ ਸਫਰ ਨੂੰ 10 ਮਿੰਟ ਚ ਤੈਅ ਕੀਤਾ ਜਦਕਿ ਇਹ ਟ੍ਰੇਨ 18 ਰੇਲਵੇ ਪਲੇਟਫਾਰਮ ਤੇ ਰੁਕੀ ਸੀ। 2011 ਵਿੱਚ ਪੰਜਾਬ ਮੇਲ ਦੇ 55 ਰੇਲਵੇ ਸਟਾਪ ਸੀ। ਦੱਸ ਦਈਏ ਕਿ 1945 ਵਿੱਚ ਇਸ ਟ੍ਰੇਨ ਨਾਲ ਇੱਕ ਏਅਰ ਕੰਡੀਸ਼ਨਡ ਕੋਚ ਨੂੰ ਜੋੜਿਆ ਗਿਆ ਸੀ।
ਸਮੇਂ ਦੇ ਨਾਲ ਬਦਲੀ ਟ੍ਰੇਨ ਦੀ ਨੁਹਾਰ
ਕਾਬਿਲੇਗੌਰ ਹੈ ਕਿ ਪੰਜਾਬ ਮੇਲ ਟ੍ਰੇਨ ਹੁਣ ਇਲੈਕਟ੍ਰਿਕ ਇੰਜਣ ਨਾਲ ਚੱਲ ਰਹੀ ਹੈ। ਰੈਸਟੋਰੈਂਟ ਕਾਰ ਦੀ ਥਾਂ ਹੁਣ ਪੈਂਟਰੀ ਕਾਰ ਨੇ ਲੈ ਲਈ ਹੈ। ਇਸ ਸਮੇਂ ਸਪੈਸ਼ਲ ਪੰਜਾਬ ਮੇਲ ਕੋਲ ਇੱਕ ਫਸਟ ਅਤੇ ਸੈਕਿੰਡ ਏਸੀ, ਦੋ ਸੈਕਿੰਡ ਏਸੀ, ਛੇ ਥਰਡ ਏਸੀ, ਛੇ ਸਲੀਪਰ, ਇੱਕ ਪੈਂਟਰੀ ਕਾਰ, ਪੰਜ ਸਧਾਰਣ ਸੈਕਿੰਡ ਕਲਾਸ ਦੇ ਕੋਚ ਅਤੇ ਇੱਕ ਜਰਨੇਟਰ ਵੈਨ ਹਨ। ਹੁਣ ਪੰਜਾਬ ਮੇਲ ਨੇ ਇੱਕ ਵਿਸ਼ੇਸ਼ ਐਲਐਚਬੀ ਕੋਚਾਂ ਨਾਲ ਸ਼ੁਰੂਆਤ ਕੀਤੀ। ਐਲਐਚਬੀ ਕੋਚ ਯਾਤਰੀਆਂ ਨੂੰ ਵਧੇਰੇ ਸੁਰੱਖਿਅਤ ਅਤੇ ਸੁਹਾਵਣਾ ਯਾਤਰਾ ਦਾ ਤਜ਼ੁਰਬਾ ਦਿੰਦੇ ਹਨ।