ETV Bharat / bharat

ਬਰਡ ਫਲੂ ਦੇ ਖਤਰੇ ਦੇ ਚੱਲਦਿਆਂ ਪੰਜਾਬ 'ਚ ਅਲਰਟ, ਪੰਜਾਬ ਸਰਕਾਰ ਨੇ ਲਗਾਈ ਪਾਬੰਦੀ - ਪੰਜਾਬ ਵਿੱਚ ਅਲਰਟ

ਬਰਡ ਫਲੂ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਅਗਲੇ 7 ਦਿਨਾਂ ਲਈ ਹੋਰ ਸੁਬਿਆਂ ਤੋਂ ਆ ਰਹੇ ਮੀਟ, ਮੁਰਗੀ ਅਤੇ ਅੰਡਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਬਰਡ ਫਲੂ ਦੇ ਖਤਰੇ ਦੇ ਚੱਲਦਿਆਂ ਪੰਜਾਬ ਵਿੱਚ ਅਲਰਟ, ਸਰਕਾਰ ਨੇ ਲਾਈ ਪਾਬੰਦੀ

author img

By

Published : Jan 9, 2021, 8:11 AM IST

Updated : Jan 9, 2021, 12:08 PM IST

ਨਵੀਂ ਦਿੱਲੀ: ਬਰਡ ਫਲੂ ਕੇਰਲ, ਮੱਧ ਪ੍ਰਦੇਸ਼, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੋਂ ਬਾਅਦ ਗੁਜਰਾਤ ਵਿੱਚ ਵੀ ਪਹੁੰਚ ਗਿਆ ਹੈ। ਕੇਂਦਰ ਸਰਕਾਰ ਨੇ ਗੁਜਰਾਤ ਵਿੱਚ ਬਰਡ ਫਲੂ ਦੀ ਪੁਸ਼ਟੀ ਕੀਤੀ ਹੈ। ਹਰਿਆਣਾ ਦੇ ਪੰਚਕੂਲਾ ਦੇ ਦੋ ਨਮੂਨੇ ਸਕਾਰਾਤਮਕ ਪਾਏ ਗਏ ਹਨ।

ਪੰਜਾਬ ਵਿੱਚ ਅੰਡਿਆਂ ਅਤੇ ਮੀਟ 'ਤੇ ਲਗੀ ਰੋਕ

ਹਰਿਆਣਾ ਸਮੇਤ ਕਈ ਰਾਜਾਂ ਵਿੱਚ ਬਰਡ ਫਲੂ ਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਗਲੇ 7 ਦਿਨਾਂ ਲਈ ਹੋਰ ਸੂਬਿਆਂ ਤੋਂ ਆ ਰਹੇ ਮੀਟ, ਮੁਰਗੀ ਅਤੇ ਅੰਡੇ 'ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਇਹ ਫੈਸਲਾ ਹਰਿਆਣਾ ਦੀ ਤਰਫੋਂ ਪੋਲਟਰੀ ਅਤੇ ਅੰਡਿਆਂ ਨੂੰ ਪੰਜਾਬ ਵਿੱਚ ਸੁੱਟਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਲਿਆ ਹੈ।

ਬਰਨਾਲਾ ਵਿਖੇ ਸ਼ੱਕੀ ਹਾਲਾਤ 'ਚ ਮਰੇ ਤੋਤੇ

ਜ਼ਿਲ੍ਹੇ ਦੇ ਤਪਾ ਸ਼ਹਿਰ ਦੀ ਬਾਹਰਲੀ ਮੰਡੀ 'ਚ ਵੱਡੀ ਤਦਾਦ ਵਿੱਚ ਮਰੇ ਹੋਏ ਤੋਤੇ ਮਿਲੇ ਹਨ। ਅਨਾਜ ਮੰਡੀ ਦੇ ਦਰੱਖਤਾਂ 'ਤੇ ਬੈਠੇ ਤੋਤੇ ਮਰ ਕੇ ਡਿੱਗ ਰਹੇ ਸਨ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਵਿਭਾਗ ਨੇ ਕੁੱਝ ਜਿਊਂਦੇ ਤੋਤਿਆਂ ਦੇ ਸੈਂਪਲ ਲਏ ਅਤੇ ਮ੍ਰਿਤਕ ਤੋਤਿਆਂ ਦਾ ਪੋਸਟਮਾਰਟਮ ਲਈ ਜਲੰਧਰ ਲੈਬ ਵਿੱਚ ਭੇਜਿਆ ਗਿਆ ਹੈ।

ਹਿਮਾਚਲ 'ਚ 273 ਪਰਵਾਸੀ ਪੰਛੀਆਂ ਦੀ ਮੌਤ

ਹਿਮਾਚਲ ਪ੍ਰਦੇਸ਼ ਦੀ ਪੌਂਗ ਝੀਲ 'ਚ ਸ਼ੁੱਕਰਵਾਰ ਨੂੰ 273 ਪਰਵਾਸੀ ਪੰਛੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ 28 ਦਸੰਬਰ ਤੋਂ ਲੈ ਕੇ ਹੁਣ ਤੱਕ 3,702 ਪ੍ਰਵਾਸੀ ਪੰਛੀ ਬਰਡ ਫਲੂ ਕਾਰਨ ਮਰ ਚੁੱਕੇ ਹਨ। ਲਾਗ ਨੂੰ ਰੋਕਣ ਲਈ ਮਾਹਰਾਂ ਦੀ ਟੀਮ ਹੈਦਰਾਬਾਦ ਤੋਂ ਪਹੁੰਚੀ ਹੈ। ਇਸ ਦੇ ਨਾਲ ਹੀ, ਪਸ਼ੂ ਪਾਲਣ ਵਿਭਾਗ ਦੀਆਂ 18 ਤੇਜ਼ ਰਿਸਪਾਂਸ ਟੀਮਾਂ ਵਿਦੇਸ਼ੀ ਪੰਛੀਆਂ ਨੂੰ ਦਫਨਾਉਣ ਲਈ ਜੁਟੀਆਂ ਹੋਈਆਂ ਹਨ।

Last Updated : Jan 9, 2021, 12:08 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.