ਪੁਣੇ: ਪਿੰਪਰੀ ਚਿੰਚਵਾੜ ’ਚ ਇੱਕ ਵਿਅਕਤੀ ਨੇ ਆਪਣੇ ਗੁਆਂਢੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜੋ ਸੜਕ ’ਤੇ ਜਾ ਰਿਹਾ ਸੀ। ਮੁਲਜ਼ਮ ਵੱਲੋਂ ਵਿਅਕਤੀ ਦੇ ਇੱਕ ਤੋਂ ਬਾਅਦ ਇੱਕ ਵਾਰ ਕੀਤੇ ਗਏ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਮੌਤ ਵੀ ਹੋ ਗਈ। ਮ੍ਰਿਤਕ ਦੀ ਪਛਾਣ ਕਨੀਫਨਾਥ ਕਸ਼ੀਰਸਾਗਰ ਵੱਜੋਂ ਹੋਈ ਹੈ।
ਇਹ ਵੀ ਪੜੋ: ਭੈਣ ਭਰਾ ਦੀ ਮੌਤ ਤੋਂ ਬਾਅਦ ਘਰ ’ਚ ਮਾਤਮ
ਇਸ ਤੋਂ ਮਗਰੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮ ਮ੍ਰਿਤਕ ਵਿਅਕਤੀ ਦਾ ਗੁਆਂਢੀ ਹੈ ਜਿਸ ਨੂੰ ਮੋਬਾਇਲ ਦੀ ਲੋਕੇਸ਼ਨ ਟ੍ਰੇਸ ਕਰ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਉਸ ਨੇ ਆਪਣਾ ਗੁਨਾਹ ਵੀ ਕਬੂਲ ਲਿਆ ਹੈ।
ਕੀ ਹੈ ਮਾਮਲਾ ?
ਮ੍ਰਿਤਕ ਆਪਣੇ ਬੱਚਿਆ ਨਾ ਘਰ ਤੋਂ ਬਾਹਰ ਸੜਕ ਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਮੁਲਜ਼ਮ ਆਕਾਸ਼ ਜਾਧਵ ਉਸ ਕੋਲ ਪਹੁੰਚਿਆ ਤੇ ਬੈਗ ਵਿੱਚੋਂ ਤੇਜ਼ਧਾਰ ਹਥਿਆਰ ਕੱਢ ਉਸ ’ਤੇ ਹਮਲਾ ਕਰ ਦਿੱਤਾ ਹਮਲਾ ਕਰਨ ਤੋਂ ਬਾਅਦ ਉਹ ਉਥੋਂ ਭੱਜ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਮ੍ਰਿਤਕ ਦਾ ਗੁਆਂਢੀ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਲੋਕਾਂ ਨੇ ਕੁੱਟਿਆ ਸੀ ਤੇ ਉਸ ਨੇ ਆਪਣਾ ਕੁੱਟਮਾਰ ਦਾ ਬਦਲਾ ਲਿਆ ਹੈ।