ਆਂਧਰਾ ਪ੍ਰਦੇਸ਼: ਅਖੌਤੀ ਧਰਮ ਪ੍ਰਚਾਰਕਾਂ ਵੱਲੋਂ ਬਹੁਤ ਸਾਰੇ ਕਾਰਨਾਮੇ ਕੀਤੇ ਜਾਂਦੇ ਹਨ। ਇਸ ਅਜਿਹੀ ਹੀ ਘਟਨਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ਸੂਤਰਾਂ ਮੁਤਾਬਿਕ ਇਸ ਧਰਮ ਪ੍ਰਚਾਰਕ ਵੱਲੋਂ ਇੱਕ ਦਲਿਤ ਲੜਕੀ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਇਹ ਜਾਣਕਾਰੀ ਮਿਲ ਰਹੀ ਹੈ ਕਿ ਉਸ ਲੜਕੀ ਦੀ ਮਾਂ ਨਹੀਂ ਹੈ। ਇਸ ਕਾਰਨ ਬਹੁਤ ਹੀ ਆਸਾਨੀ ਨਾਲ ਧਰਮ ਪ੍ਰਚਾਰਕ ਵੱਲੋਂ ਲੜਕੀ ਦਾ ਸੋਸ਼ਣ ਕੀਤਾ ਗਿਆ ਅਤੇ ਜਦੋਂ ਉਹ ਲੜਕੀ ਗਰਭਵਤੀ ਹੋ ਗਈ ਤਾਂ ਉਸ ਦੇ ਬੱਚੇ ਨੂੰ ਵੀ 10 ਲੱਖ ਰੁਪਏ ਵਿੱਚ ਵੇਚ ਦਿੱਤਾ।
ਲੋਕਾਂ 'ਚ ਗੁੱਸਾ: ਇਸ ਅੱਤਿਆਚਾਰ ਨੂੰ ਵੇਖਦੇ ਹੋਏ ਲੋਕਾਂ 'ਚ ਗੁੱਸੇ ਦੀ ਲਹਿਰ ਦੌੜ ਗਈ। ਇਸ ਮਾਮਲੇ ਨੂੰ ਲੈ ਕੇ ਸਥਾਨਕ ਲੋਕਾਂ ਨੇ ਆਂਧਰਾ ਪ੍ਰਦੇਸ਼ ਦੇ ਅਮਲਾਪੁਰਮ ਵਿੱਚ ਡਾਕਟਰ ਬੀਆਰ ਅੰਬੇਡਕਰ ਕੋਨਾਸੀਮਾ ਜ਼ਿਲ੍ਹਾ ਕੁਲੈਕਟਰ ਹਿਮਾਂਸ਼ੂ ਸ਼ੁਕਲਾ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਲੋਕਾਂ ਨੇ ਇਨਸਾਫ਼ ਦੀ ਮੰਗ ਕੀਤੀ ਅਤੇ ਉਸ ਅਖੌਤੀ ਧਰਮ ਪ੍ਰਚਾਰਕ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਲੋਕਾਂ ਦੀ ਸ਼ਿਕਾਇਤ ਅਨੁਸਾਰ ਅੰਬਾਜੀਪੇਟ ਮੰਡਲ ਦੇ ਪੁਲੇਟੀਕੁਰੂ ਪਿੰਡ ਦੀ ਇਸ ਲੜਕੀ ਦੀ ਮਾਂ ਨਹੀਂ ਹੈ। ਉਸਦੀ ਦੇਖਭਾਲ ਕਰਨ ਲਈ ਉਸਦਾ ਕੋਈ ਪਰਿਵਾਰਕ ਮੈਂਬਰ ਜਾਂ ਨਜ਼ਦੀਕੀ ਰਿਸ਼ਤੇਦਾਰ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇੱਕ ਸਥਾਨਕ ਧਾਰਮਿਕ ਪ੍ਰਚਾਰਕ ਨੇ ਉਸ ਦੀ ਸਹਾਇਤਾ ਕਰਨ ਅਤੇ ਲੜਕੀ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ। ਜਿਸ ਤੋਂ ਬਾਅਦ ਉਹ ਲੜਕੀ ਨੂੰ ਵਿਜੇਵਾੜਾ ਅਤੇ ਹੋਰ ਥਾਵਾਂ 'ਤੇ ਲੈ ਗਿਆ। ਜਿੱਥੇ ਉਸਨੇ ਕੁਝ ਸਾਲਾਂ ਤੱਕ ਉਸਦਾ ਸ਼ੋਸ਼ਣ ਕੀਤਾ।
ਝੂਠੀਆ ਕਹਾਣੀਆਂ ਬਣਾਉਣੀਆਂ: ਇੰਨ੍ਹਾਂ ਹੀ ਨਹੀਂ ਇਸ ਪਾਖੰਡੀ ਪ੍ਰਚਾਰਕ ਵੱਲੋਂ ਲੜਕੀ ਤੋਂ ਘਰ ਦਾ ਕੰਮ ਕਰਵਾਇਆ ਘਿਆ ਅਤੇ ਨਾਲ ਹੀ ਉਸ ਦਾ ਸੋਸ਼ਣ ਕੀਤਾ ਗਿਆ।ਜਦੋਨ ਬਿਨਾਂ ਮਾਂ ਦੇ ਇਹ ਲੜਕੀ ਗਰਭਵਤੀ ਹੋ ਗਈ ਤਾਂ ਪਖੰਡੀ ਪ੍ਰਚਾਰਕ ਨੇ ਵੱਖ-ਵੱਖ ਕਹਾਣੀਆਂ ਨਾਲ ਦੂਜਿਆਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ। ਪ੍ਰਚਾਰਕ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਦੇ ਪੇਟ ਵਿੱਚ ਰਸੌਲੀ ਵੱਧ ਰਹੀ ਹੈ ਅਤੇ ਉਸ ਨੇ ਦਵਾਈ ਦਿੱਤੀ। ਸੂਤਰਾਂ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਨੇ ਪ੍ਰਚਾਰਕ ਦੇ ਝੂਠੇ ਸ਼ਬਦਾਂ 'ਤੇ ਵਿਸ਼ਵਾਸ ਕੀਤਾ, ਜਿਸ ਨੇ ਉਨ੍ਹਾਂ ਦੀ ਜਾਗਰੂਕਤਾ ਅਤੇ ਸਿੱਖਿਆ ਦੀ ਘਾਟ ਦਾ ਫਾਇਦਾ ਉਠਾਇਆ ।
ਪਰਦਾ ਪਾਉਣ ਦੀ ਕੋਸ਼ਿਸ਼: ਦੱਸ ਦਈਏ ਕਿ 5 ਮਾਰਚ ਨੂੰ ਅਮਲਾਪੁਰਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਸਰਜਰੀ ਤੋਂ ਬਾਅਦ ਇੱਕ ਬੱਚੇ ਦਾ ਜਨਮ ਹੋਇਆ ਸੀ। ਅਖੌਤੀ ਪ੍ਰਚਾਰਕ ਨੇ ਬੱਚੇ ਨੂੰ 10 ਲੱਖ ਰੁਪਏ 'ਚ ਵੇਚ ਦਿੱਤਾ ਅਤੇ ਇਸ 'ਚੋਂ ਕੁਝ ਹਿੱਸਾ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਦਿੱਤਾ ਤਾਂ ਕਿ ਇਹ ਮਾਮਲਾ ਲੋਕਾਂ 'ਚ ਸਾਹਮਣੇ ਨਾ ਆਵੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪ੍ਰਚਾਰਕ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਪੀੜਤਾ ਨੂੰ ਇਨਸਾਫ਼ ਦਿਵਾਇਆ ਜਾਵੇ। ਹੁਣ ਵੇਖਣਾ ਹੋਵੇਗਾ ਕਿ ਆਖਿਰ ਕਾਰ ਕਦੋਂ ਇਸ ਪੀੜਤ ਨੂੰ ਇਨਸਾਫ਼ ਮਿਲਦਾ ਹੈ ਅਤੇ ਉਸ ਪਖੰਡੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਦੀ ਹੈ।
ਇਹ ਵੀ ਪੜ੍ਹੋ: 1984 Sikh Riots: ਸੀਬੀਆਈ ਨੇ ਰਿਕਾਰਡ ਕੀਤਾ ਜਗਦੀਸ਼ ਟਾਇਟਲਰ ਦਾ ਵਾਇਸ ਸੈਂਪਲ, ਜਾਣੋ ਪੂਰਾ ਮਾਮਲਾ