ਨਵੀਂ ਦਿੱਲੀ: ਦੇਸ਼ ਦੀ ਅਰਥ ਵਿਵਸਥਾ (Economy) ਵਿੱਚ ਜਿੱਥੇ ਸੁਧਾਰ ਹੋ ਰਿਹਾ ਸੀ, ਉਥੇ ਹੀ ਇਹ ਮੁੜ ਹੇਠਾਂ ਵੱਲ ਜਾ ਸਕਦੀ ਹੈ। ਦਰਾਅਸਰ ਦੇਸ਼ ਨੂੰ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵਿੱਚ ਕੋਲੇ ਦੀ ਸਪਲਾਈ ਵਿੱਚ ਗਿਰਾਵਟ ਕਾਰਨ ਦੇਸ਼ ਬਿਜਲੀ ਸੰਕਟ (Power crisis) ਦੀ ਕਗਾਰ ‘ਤੇ ਬੈਠਾ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਦੇ ਕੁੱਲ 135 ਤਾਪ ਬਿਜਲੀ ਘਰਾਂ ਵਿੱਚੋਂ 72 ਪਾਵਰ ਪਲਾਂਟਾਂ ਵਿੱਚ ਕੋਲਾ ਸਿਰਫ 4 ਦਿਨ ਬਾਕੀ ਹੈ।
ਇਹ ਵੀ ਪੜੋ: ਪ੍ਰਿਯੰਕਾ ਦੀ ਗ੍ਰਿਫਤਾਰੀ ਨੂੰ ਲੈ ਕੇ ਸਿੱਧੂ ਦੀ ਭਾਜਪਾ ਤੇ ਯੂਪੀ ਪੁਲਿਸ ਨੂੰ ਮੁੜ ਲਲਕਾਰ, ਕਿਹਾ...
ਦੇਸ਼ ਵਿੱਚ ਕੋਲੇ ਦਾ ਉਤਪਾਦਨ ਅਤੇ ਸਪਲਾਈ ਇਸ ਢੰਗ ਨਾਲ ਰੁਕ ਗਈ ਹੈ ਕਿ ਜੇਕਰ ਹਾਲਾਤ ਛੇਤੀ ਨਾ ਸੁਧਰੇ ਤਾਂ ਭਾਰਤ ਨੂੰ ਕੁਝ ਸਮੇਂ ਵਿੱਚ ਚੀਨ ਵਾਂਗ ਕਟੌਤੀ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ। ਦੇਸ਼ ਦਾ ਕੋਲਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ, 64 ਗੈਰ-ਪਿਟਹੈਡ ਪਾਵਰ ਪਲਾਂਟਾਂ ਕੋਲ ਚਾਰ ਦਿਨਾਂ ਤੋਂ ਵੀ ਘੱਟ ਦਾ ਕੋਲਾ ਬਚਿਆ ਹੈ। ਜੇਕਰ ਕੋਲੇ ਦੀ ਘਾਟ ਕਾਰਨ 72 ਪਾਵਰ ਪਲਾਂਟ ਬੰਦ ਹੋ ਜਾਂਦੇ ਹਨ, ਤਾਂ ਬਿਜਲੀ ਦਾ ਉਤਪਾਦਨ ਲਗਭਗ 33 ਫੀਸਦੀ ਘੱਟ ਹੋ ਜਾਵੇਗਾ। ਇਸ ਨਾਲ ਦੇਸ਼ ਵਿੱਚ ਬਿਜਲੀ ਸੰਕਟ (Power crisis) ਪੈਦਾ ਹੋ ਸਕਦਾ ਹੈ।
ਇਹ ਵੀ ਪੜੋ: ਪੈਟਰੋਲ ਤੇ ਡੀਜ਼ਲ ਦੇ ਨਾਲ ਘਰੇਲੂ ਗੈਸ ਵੀ ਹੋਇਆ ਮਹਿੰਗਾ, ਜਾਣੋ ਅੱਜ ਦੇ ਭਾਅ
ਕੇਂਦਰੀ ਬਿਜਲੀ ਮੰਤਰਾਲੇ ਅਤੇ ਹੋਰ ਏਜੰਸੀਆਂ ਦੁਆਰਾ ਮੁਹੱਈਆ ਕਰਵਾਏ ਗਏ ਕੋਲੇ ਦੇ ਅੰਕੜਿਆਂ ਦਾ ਮੁਲਾਂਕਣ ਕਰਕੇ ਮਾਹਿਰਾਂ ਨੇ ਅੰਕੜਾਂ ਜਾਰੀ ਕੀਤਾ ਗਿਆ ਹੈ ਕਿ 3 ਅਕਤੂਬਰ ਨੂੰ 25 ਅਜਿਹੇ ਬਿਜਲੀ ਪਲਾਂਟਾਂ ਵਿੱਚ ਸੱਤ ਦਿਨਾਂ ਤੋਂ ਘੱਟ ਦਾ ਕੋਲਾ ਬਚਿਆ ਹੈ। ਘੱਟੋ ਘੱਟ 64 ਬਿਜਲੀ ਘਰਾਂ ਵਿੱਚ ਚਾਰ ਦਿਨਾਂ ਤੋਂ ਘੱਟ ਦਾ ਕੋਲਾ ਬਚਿਆ ਹੈ। ਸੀਈਏ 135 ਪਾਵਰ ਪਲਾਂਟਾਂ 'ਤੇ ਕੋਲੇ ਦੇ ਭੰਡਾਰਾਂ ਦੀ ਨਿਗਰਾਨੀ ਕਰਦਾ ਹੈ, ਜਿਨ੍ਹਾਂ ਦੀ ਰੋਜ਼ਾਨਾ ਅਧਾਰ ’ਤੇ 165 ਗੀਗਾਵਾਟ ਦੀ ਕੁੱਲ ਉਤਪਾਦਨ ਸਮਰੱਥਾ ਹੈ। ਕੁੱਲ ਮਿਲਾ ਕੇ 3 ਅਕਤੂਬਰ ਤੱਕ 135 ਪਲਾਂਟਾਂ ਵਿੱਚ ਕੁੱਲ ਕੋਲਾ ਭੰਡਾਰ 78,09,200 ਟਨ ਸੀ, ਜੋ ਚਾਰ ਦਿਨਾਂ ਲਈ ਕਾਫੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 135 ਪਲਾਂਟਾਂ ਵਿੱਚੋਂ ਕਿਸੇ ਕੋਲ 8 ਜਾਂ ਵੱਧ ਦਿਨਾਂ ਲਈ ਕੋਲਾ ਭੰਡਾਰ ਨਹੀਂ ਸੀ।