ETV Bharat / bharat

ਪ੍ਰਧਾਨ ਮੰਤਰੀ ਮੋਦੀ ਦਾ ਪੋਰਟ ਬਲੇਅਰ ਨੂੰ ਤੋਹਫ਼ਾ, ਵੀਰ ਸਾਵਰਕਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਦੀ ਇਮਾਰਤ ਦਾ ਕੀਤਾ ਉਦਘਾਟਨ - inauguration

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੋਰਟ ਬਲੇਅਰ ਵਿੱਚ 'ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ' ਦੀ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਪੋਰਟ ਬਲੇਅਰ ਵਿੱਚ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਸੈਰ ਸਪਾਟੇ ਅਤੇ ਕਾਰੋਬਾਰ ਨੂੰ ਵਧਾਉਣ ਵਿੱਚ ਕਾਰਗਰ ਸਿੱਧ ਹੋਵੇਗਾ।

Port Blair's Veer Savarkar International Airport will give a big boost to tourism: PM Modi
ਪੋਰਟ ਬਲੇਅਰ ਦਾ 'ਵੀਰ ਸਾਵਰਕਰ' ਅੰਤਰਰਾਸ਼ਟਰੀ ਹਵਾਈ ਅੱਡਾ ਸੈਰ-ਸਪਾਟੇ ਨੂੰ ਦੇਵੇਗਾ ਵੱਡਾ ਹੁਲਾਰਾ : ਪ੍ਰਧਾਨ ਮੰਤਰੀ ਮੋਦੀ
author img

By

Published : Jul 18, 2023, 9:50 AM IST

Updated : Jul 18, 2023, 1:23 PM IST

ਨਵੀਂ ਦਿੱਲੀ: ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੋਰਟ ਬਲੇਅਰ 'ਚ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਹੁਣ ਤੱਕ ਮੌਜੂਦਾ ਟਰਮੀਨਲ ਦੀ ਸਮਰੱਥਾ ਰੋਜ਼ਾਨਾ 4,000 ਸੈਲਾਨੀਆਂ ਨੂੰ ਸੇਵਾ ਦੇਣ ਦੀ ਹੁੰਦੀ ਸੀ ਪਰ ਨਵੇਂ ਟਰਮੀਨਲ ਦੇ ਬਣਨ ਤੋਂ ਬਾਅਦ ਹੁਣ ਇਸ ਹਵਾਈ ਅੱਡੇ ਦੀ ਸਮਰੱਥਾ ਰੋਜ਼ਾਨਾ 11,000 ਸੈਲਾਨੀਆਂ ਨੂੰ ਸੇਵਾ ਦੇਣ ਵਿੱਚ ਸਹਾਈ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਏਅਰਪੋਰਟ 'ਤੇ ਇੱਕ ਹੀ ਸਮੇਂ 'ਤੇ 10 ਜਹਾਜ਼ ਖੜ੍ਹੇ ਹੋ ਸਕਣਗੇ। ਯਾਨੀ ਇੱਥੇ ਨਵੇਂ ਜਹਾਜ਼ਾਂ ਦਾ ਰਸਤਾ ਵੀ ਖੁੱਲ੍ਹ ਗਿਆ ਹੈ।

ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੰਪਰਕ ਵਧੇਗਾ: ਦਸਣਯੋਗ ਹੈ ਕਿ ਇਸ ਤੋਂ ਪਹਿਲਾਂ,ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਨੈਕਟੀਵਿਟੀ ਬੁਨਿਆਦੀ ਢਾਂਚੇ ਨੂੰ ਵਧਾਉਣਾ ਸਰਕਾਰ ਦਾ ਮੁੱਖ ਫੋਕਸ ਰਿਹਾ ਹੈ। ਉਨ੍ਹਾਂ ਦੇ ਅਨੁਸਾਰ, ਲਗਭਗ 710 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਦੇ ਚਾਲੂ ਹੋਣ ਨਾਲ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੰਪਰਕ ਵਧੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੋਰਟ ਬਲੇਅਰ ਦੇ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਸਫ਼ਰ ਨੂੰ ਅਸਾਨ ਬਣਾਉਣਾ ਯਕੀਨੀ ਬਣਾਵੇਗਾ, ਜਿਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।

  • #WATCH | Prime Minister Narendra Modi inaugurates the New Integrated Terminal Building of Veer Savarkar International Airport in Port Blair, via video conferencing. pic.twitter.com/UXKLEk7iaV

    — ANI (@ANI) July 18, 2023 " class="align-text-top noRightClick twitterSection" data=" ">

ਲਗਭਗ 40,800 ਵਰਗ ਮੀਟਰ ਦੇ ਕੁੱਲ ਬਿਲਟ-ਅੱਪ ਖੇਤਰ ਦੇ ਨਾਲ ਨਵੀਂ ਟਰਮੀਨਲ ਇਮਾਰਤ ਸਾਲਾਨਾ ਲਗਭਗ 5 ਮਿਲੀਅਨ ਯਾਤਰੀਆਂ ਨੂੰ ਸੰਭਾਲਣ ਦੇ ਯੋਗ ਹੋਵੇਗੀ। ਪੋਰਟ ਬਲੇਅਰ ਹਵਾਈ ਅੱਡੇ 'ਤੇ 80 ਕਰੋੜ ਰੁਪਏ ਦੀ ਲਾਗਤ ਨਾਲ ਦੋ ਬੋਇੰਗ-767-400 ਅਤੇ ਦੋ ਏਅਰਬੱਸ-321 ਕਿਸਮ ਦੇ ਜਹਾਜ਼ਾਂ ਲਈ ਢੁਕਵੇਂ ਐਪਰਨ ਵੀ ਬਣਾਏ ਗਏ ਹਨ, ਜਿਸ ਨਾਲ ਹਵਾਈ ਅੱਡੇ 'ਤੇ ਹੁਣ ਇਕ ਸਮੇਂ 'ਚ 10 ਜਹਾਜ਼ ਪਾਰਕ ਕੀਤੇ ਜਾ ਸਕਦੇ ਹਨ। ਕੁਦਰਤ ਦੁਆਰਾ ਪ੍ਰੇਰਿਤ, ਹਵਾਈ ਅੱਡੇ ਦੇ ਟਰਮੀਨਲ ਦਾ ਆਰਕੀਟੈਕਚਰਲ ਡਿਜ਼ਾਈਨ ਸਮੁੰਦਰ ਅਤੇ ਟਾਪੂਆਂ ਨੂੰ ਦਰਸਾਉਂਦੀ ਸ਼ੰਖ-ਆਕਾਰ ਦੀ ਬਣਤਰ ਵਰਗਾ ਹੈ।

ਸੈਰ ਸਪਾਟੇ ਅਤੇ ਰੁਜ਼ਗਾਰ ਨੂੰ ਮਿਲੇਗਾ ਵਧਾਵਾ : ਇਸ ਟਰਮੀਨਲ ਦੀ ਇਮਾਰਤ ਵਿੱਚ ਜ਼ਮੀਨਦੋਜ਼ ਪਾਣੀ ਦੀ ਟੈਂਕੀ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ, ਲੈਂਡਸਕੇਪਿੰਗ ਲਈ 100% ਟ੍ਰੀਟਡ ਗੰਦੇ ਪਾਣੀ ਦੀ ਮੁੜ ਵਰਤੋਂ ਅਤੇ ਸਾਈਟ 'ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਮੌਜੂਦਗੀ ਅਤੇ 500 ਕਿਲੋਵਾਟ ਸੋਲਰ ਪਾਵਰ ਪਲਾਂਟ ਦੀ ਮੌਜੂਦਗੀ ਅਤੇ ਨਾਲ ਹੀ ਕੁਝ ਹੋਰ ਵਿਸ਼ੇਸ਼ਤਾਵਾਂ ਹਨ, ਜੋ ਕਿ ਇਸ ਟਰਮੀਨਲ ਦੀ ਇਮਾਰਤ 'ਤੇ ਘੱਟ ਤੋਂ ਘੱਟ ਨਕਾਰਾਤਮਕ ਪ੍ਰਭਾਵ ਨੂੰ ਯਕੀਨੀ ਬਣਾਉਂਦੀਆਂ ਹਨ। ਪੀਐਮਓ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦੇ ਪੁਰਾਣੇ ਟਾਪੂਆਂ ਦੇ ਗੇਟਵੇ ਦੇ ਰੂਪ ਵਿੱਚ, ਪੋਰਟ ਬਲੇਅਰ ਸੈਲਾਨੀਆਂ ਲਈ ਇੱਕ ਬਹੁਤ ਹੀ ਮਸ਼ਹੂਰ ਜਗ੍ਹਾ ਹੈ। ਉਨ੍ਹਾਂ ਕਿਹਾ, 'ਇਹ ਵਿਸ਼ਾਲ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਹਵਾਈ ਆਵਾਜਾਈ ਨੂੰ ਵਧਾਵਾ ਦੇਣ ਦੇ ਨਾਲ-ਨਾਲ ਇਥੇ ਸੈਰ ਸਪਾਟੇ ਨੂੰ ਵਧਾਉਣ ਵਿੱਚ ਮਦਦ ਕਰੇਗੀ। ਇਸ ਨਾਲ ਸਥਾਨਕ ਭਾਈਚਾਰੇ ਲਈ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਖੇਤਰ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਮਿਲੇਗੀ।

Last Updated : Jul 18, 2023, 1:23 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.