ਪੁੰਛ/ਜੰਮੂ: ਪੁੰਛ ਅੱਤਵਾਦੀ ਹਮਲੇ ਦੇ ਮਾਮਲੇ 'ਚ ਪੁੱਛਗਿੱਛ ਲਈ ਬੁਲਾਏ ਜਾਣ ਤੋਂ ਬਾਅਦ 35 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਪੁਣਛ ਦੀ ਪੁਲਿਸ ਨੇ ਸਰਹੱਦੀ ਪੁੰਛ ਜ਼ਿਲ੍ਹੇ ਵਿੱਚ 20 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿੱਚ 50 ਤੋਂ ਵੱਧ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸੇ ਤਹਿਤ ਜ਼ਿਲ੍ਹੇ ਦੀ ਮੇਂਢਰ ਤਹਿਸੀਲ ਦੇ ਨਾਰ ਪਿੰਡ ਦੇ ਰਹਿਣ ਵਾਲੇ 35 ਸਾਲਾ ਮੁਖਤਾਰ ਹੁਸੈਨ ਸ਼ਾਹ ਨੂੰ ਵੀ ਬੁਲਾਇਆ ਗਿਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਕਈ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਜਦਕਿ ਮੁਖਤਾਰ ਇਸ ਮਾਮਲੇ 'ਚ ਸ਼ੱਕੀ ਨਹੀਂ ਸੀ। ਘਰੇਲੂ ਕਲੇਸ਼ ਕਾਰਨ ਉਸ ਨੇ ਜ਼ਹਿਰ ਖਾ ਲਿਆ। ਇਸ ’ਤੇ ਉਸ ਨੂੰ ਰਾਜੌਰੀ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Donation To Kedarnath Temple: ਕੇਦਾਰਨਾਥ ਮੰਦਰ 'ਚ ਸ਼ੁਰੂ ਹੋਇਆ ਡਿਜੀਟਲ ਦਾਨ, ਪੇਟੀਐਮ QR ਰਾਹੀਂ ਭਗਵਾਨ ਦੇ ਨਾਂ 'ਤੇ ਕਰੋ ਦਾਨ
ਦੱਸ ਦਈਏ ਕਿ ਮੁਖਤਾਰ ਨੇ 20 ਅਪ੍ਰੈਲ ਨੂੰ ਭਾਟਾ ਧੂਰੀਆਂ ਦੇ ਜੰਗਲ 'ਚ ਅੱਤਵਾਦੀਆਂ ਦੇ ਹਮਲੇ 'ਚ ਪੰਜ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਇਸ ਮਾਮਲੇ 'ਤੇ ਪੁੱਛਗਿੱਛ ਲਈ ਬੁਲਾਏ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਜ਼ਹਿਰ ਖਾ ਲਿਆ ਸੀ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਭਾਟਾ ਧੂੜੀਆ 'ਚ ਹਮਲੇ ਤੋਂ ਬਾਅਦ ਚਲਾਏ ਜਾ ਰਹੇ ਅੱਤਵਾਦ ਵਿਰੋਧੀ ਆਪ੍ਰੇਸ਼ਨ ਦੇ ਹਿੱਸੇ ਵਜੋਂ 60 ਤੋਂ ਵੱਧ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੰਘਣੇ ਜੰਗਲਾਂ ਅਤੇ ਕੁਦਰਤੀ ਗੁਫਾਵਾਂ ਕਾਰਨ, ਭਾਟਾ ਧੂੜੀਆ ਕੰਟਰੋਲ ਰੇਖਾ ਦੇ ਪਾਰੋਂ ਆਉਣ ਵਾਲੇ ਅੱਤਵਾਦੀਆਂ ਲਈ ਘੁਸਪੈਠ ਦਾ ਵੱਡਾ ਰਸਤਾ ਹੈ। ਪੁੰਛ 'ਚ ਅੱਤਵਾਦੀ ਹਮਲੇ ਤੋਂ ਬਾਅਦ ਪੁੰਛ ਅਤੇ ਰਾਜੌਰੀ ਦੇ ਕਈ ਇਲਾਕਿਆਂ 'ਚ ਘੇਰਾਬੰਦੀ ਕਰਨ ਦੇ ਨਾਲ-ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੂਜੇ ਪਾਸੇ ਹਮਲਾ ਕਰਨ ਵਾਲੇ ਅੱਤਵਾਦੀਆਂ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।