ਸ਼ਿਮਲਾ: ਹਿਮਾਚਲ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਐਗਜ਼ਿਟ ਪੋਲ ਦੇ ਅੰਕੜੇ ਸਿਆਸੀ ਹਲਕਿਆਂ ਵਿੱਚ ਤਾਪਮਾਨ ਵਧਾ ਰਹੇ ਹਨ। ਹਿਮਾਚਲ 'ਚ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਹਿਮਾਚਲ ਵਿੱਚ ਕੁੱਲ 68 ਵਿਧਾਨ ਸਭਾ ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ 35 ਸੀਟਾਂ ਦੀ ਲੋੜ ਹੈ।exit poll 2022 himachal pradesh
2017 ਵਿਧਾਨ ਸਭਾ ਚੋਣ ਨਤੀਜੇ - 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੂੰ 44 ਸੀਟਾਂ ਮਿਲੀਆਂ ਜਦੋਂ ਕਿ ਕਾਂਗਰਸ ਸਿਰਫ 21 ਸੀਟਾਂ ਹੀ ਜਿੱਤ ਸਕੀ। ਸੀਪੀਐਮ ਨੇ ਇੱਕ ਸੀਟ ਜਿੱਤੀ ਜਦੋਂ ਕਿ ਦੋ ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ। 2017 'ਚ ਭਾਜਪਾ ਨੇ ਬੰਪਰ ਜਿੱਤ ਹਾਸਲ ਕੀਤੀ ਸੀ ਅਤੇ ਇਸ ਵਾਰ ਵੀ ਕੁਝ ਐਗਜ਼ਿਟ ਪੋਲ ਭਾਜਪਾ ਨੂੰ ਸੱਤਾ ਦੀ ਚਾਬੀ ਸੌਂਪ ਰਹੇ ਹਨ, ਪਰ ਸਿਆਸੀ ਪੰਡਤਾਂ ਅਤੇ ਐਗਜ਼ਿਟ ਪੋਲ ਦੇ ਅੰਕੜੇ ਇਹ ਸੰਕੇਤ ਦੇ ਰਹੇ ਹਨ ਕਿ ਇਸ ਵਾਰ ਹਿਮਾਚਲ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਟੱਕਰ ਹੋਵੇਗੀ।
Aaj Tak ਅਤੇ Axis My India ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 24 ਤੋਂ 34 ਸੀਟਾਂ ਮਿਲਣਗੀਆਂ ਜਦਕਿ ਕਾਂਗਰਸ ਨੂੰ 30 ਤੋਂ 40 ਸੀਟਾਂ ਮਿਲਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਦਾ ਖਾਤਾ ਨਹੀਂ ਖੁੱਲ੍ਹੇਗਾ ਜਦਕਿ 4-8 ਸੀਟਾਂ ਹੋਰਨਾਂ ਦੇ ਖਾਤੇ ਵਿੱਚ ਜਾਣਗੀਆਂ।
ਰਿਪਬਲਿਕ ਟੀਵੀ ਅਤੇ P-MARQ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਹਿਮਾਚਲ ਵਿੱਚ 34 ਤੋਂ 39 ਸੀਟਾਂ ਮਿਲ ਰਹੀਆਂ ਹਨ। ਜਦਕਿ ਕਾਂਗਰਸ ਨੂੰ 28 ਤੋਂ 33 ਸੀਟਾਂ ਮਿਲਣ ਦੀ ਉਮੀਦ ਹੈ। ਇਸ ਐਗਜ਼ਿਟ ਪੋਲ 'ਚ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹਦਾ ਨਜ਼ਰ ਆ ਰਿਹਾ ਹੈ, ਜਦਕਿ ਇਕ ਤੋਂ ਚਾਰ ਸੀਟਾਂ ਦੂਜਿਆਂ ਦੇ ਖਾਤੇ 'ਚ ਜਾ ਸਕਦੀਆਂ ਹਨ।
News X- Jan ki Baat ਦੇ ਐਗਜ਼ਿਟ ਪੋਲ 'ਚ ਭਾਜਪਾ ਸਿੰਗਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ ਅਤੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਨੂੰ 32 ਤੋਂ 40 ਸੀਟਾਂ ਮਿਲਣ ਦੀ ਉਮੀਦ ਹੈ। ਜਦਕਿ ਕਾਂਗਰਸ ਨੂੰ 27 ਤੋਂ 34 ਸੀਟਾਂ ਮਿਲ ਸਕਦੀਆਂ ਹਨ। ਜਦਕਿ ਆਮ ਆਦਮੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹ ਰਿਹਾ ਹੈ। ਦੂਜੇ ਪਾਸੇ ਇੱਕ ਤੋਂ ਦੋ ਸੀਟਾਂ ਹੋਰਨਾਂ ਦੇ ਖਾਤੇ ਵਿੱਚ ਪੈਂਦੀਆਂ ਨਜ਼ਰ ਆ ਰਹੀਆਂ ਹਨ।
Times Now- ETG ਦੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਮੁੜ ਪੂਰਨ ਬਹੁਮਤ ਵਾਲੀ ਸਰਕਾਰ ਮਿਲ ਰਹੀ ਹੈ ਜਦਕਿ ਕਾਂਗਰਸ ਨੂੰ 28 ਸੀਟਾਂ ਮਿਲ ਰਹੀਆਂ ਹਨ। ਇਸ ਐਗਜ਼ਿਟ ਪੋਲ 'ਚ ਵੀ ਆਮ ਆਦਮੀ ਪਾਰਟੀ ਦਾ ਖਾਤਾ ਨਹੀਂ ਖੁੱਲ੍ਹ ਰਿਹਾ ਹੈ ਜਦਕਿ ਬਾਕੀਆਂ ਨੂੰ 2 ਸੀਟਾਂ ਮਿਲਣ ਦੀ ਉਮੀਦ ਹੈ।
ZEE NEWS-BARC ਦੇ ਐਗਜ਼ਿਟ ਪੋਲ ਵਿੱਚ ਵੀ ਭਾਜਪਾ ਰਿਵਾਜ ਬਦਲਣ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਭਾਜਪਾ ਨੂੰ 35 ਤੋਂ 40, ਕਾਂਗਰਸ ਨੂੰ 20 ਤੋਂ 25, ਆਪ ਨੂੰ 0-3 ਅਤੇ ਹੋਰਨਾਂ ਨੂੰ 1 ਤੋਂ 5 ਸੀਟਾਂ ਮਿਲ ਰਹੀਆਂ ਹਨ।
INDIA TV-Matrise ਸਰਵੇਖਣ ਵਿੱਚ ਵੀ ਭਾਜਪਾ 35 ਤੋਂ 40 ਸੀਟਾਂ ਨਾਲ ਪੂਰਨ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ ਜਦਕਿ ਕਾਂਗਰਸ ਨੂੰ 26 ਤੋਂ 31 ਸੀਟਾਂ ਮਿਲਣ ਦੀ ਉਮੀਦ ਹੈ। ਆਮ ਆਦਮੀ ਦੇ ਹਿੱਸੇ ਜ਼ੀਰੋ ਅਤੇ ਬਾਕੀਆਂ ਨੂੰ 0-3 ਸੀਟਾਂ ਮਿਲ ਸਕਦੀਆਂ ਹਨ।
37 ਸਾਲਾਂ ਤੋਂ ਨਹੀਂ ਬਣੀ ਸਰਕਾਰ-ਦੱਸਣਯੋਗ ਹੈ ਕਿ ਹਿਮਾਚਲ ਵਿੱਚ ਪਿਛਲੇ 37 ਸਾਲਾਂ ਤੋਂ ਕੋਈ ਵੀ ਪਾਰਟੀ ਸਰਕਾਰ ਨਹੀਂ ਦੁਹਰਾ ਸਕੀ। ਸਾਲ 1985 ਵਿੱਚ ਕਾਂਗਰਸ ਦੀ ਸਰਕਾਰ ਦੁਹਰਾਈ ਅਤੇ ਵੀਰਭੱਦਰ ਸਿੰਘ ਲਗਾਤਾਰ ਦੂਜੀ ਵਾਰ ਮੁੱਖ ਮੰਤਰੀ ਬਣੇ। ਪਰ ਉਸ ਤੋਂ ਬਾਅਦ ਅੱਜ ਤੱਕ ਅਜਿਹਾ ਨਹੀਂ ਹੋਇਆ। ਹਰ 5 ਸਾਲ ਬਾਅਦ ਸੱਤਾ ਕਾਂਗਰਸ ਅਤੇ ਭਾਜਪਾ ਕੋਲ ਆਉਂਦੀ-ਜਾਂਦੀ ਰਹੀ ਹੈ।
ਇਹ ਵੀ ਪੜ੍ਹੋ:- Gujarat Assembly Polls: ਚੋਣਾਂ ਖਤਮ, 8 ਦਸੰਬਰ ਨੂੰ ਆਓਣਗੇ ਨਤੀਜੇ