ਪ੍ਰਯਾਗਰਾਜ: ਉਮੇਸ਼ਪਾਲ ਕਤਲ ਕਾਂਡ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਉਮੇਸ਼ ਦਾ ਕਤਲ ਕਰਨ ਵਾਲਾ ਸ਼ੂਟਰ ਅੱਜ ਪ੍ਰਯਾਗਰਾਜ ਵਿਖੇ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ, ਪੁਲਿਸ ਵੱਲੋਂ ਜਿਸ ਵਿਅਕਤੀ ਦਾ ਐਨਕਾਊਂਟਰ ਕੀਤਾ ਗਿਆ ਹੈ, ਉਸਦਾ ਨਾਮ ਵਿਜੇ ਚੌਧਰੀ ਉਰਫ਼ ਉਸਮਾਨ ਹੈ। ਉਸਮਾਨ ਨੇ ਸਭ ਤੋਂ ਪਹਿਲਾਂ ਉਮੇਸ਼ ਪਾਲ ਨੂੰ ਸ਼ੂਟ ਕੀਤਾ ਸੀ। ਉਮੇਸ਼ ਪਾਲ ਕਤਲ ਕਾਂਡ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਉਮੇਸ਼ ਪਾਲ ਦੀ ਕਾਰ ਰੁਕੀ ਤਾਂ ਉਸ ਦੇ ਨੇੜੇ ਆਏ ਹਮਲਾਵਰ ਨੇ ਪਿਸਤੌਲ ਤੋਂ ਪਹਿਲੀ ਗੋਲੀ ਉਮੇਸ਼ ਪਾਲ ਤੇ ਉਸ ਦੇ ਸਰਕਾਰੀ ਗੰਨਮੈਨ 'ਤੇ ਚਲਾਈ।
ਯਾਗਰਾਜ ਦੇ ਕੌਂਧਿਆਰਾ ਥਾਣਾ ਖੇਤਰ ਵਿੱਚ ਹੋਇਆ ਪੁਲਿਸ ਮੁਕਾਬਲਾ : ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਇਹ ਮੁਕਾਬਲਾ ਪ੍ਰਯਾਗਰਾਜ ਦੇ ਕੌਂਧਿਆਰਾ ਥਾਣਾ ਖੇਤਰ ਵਿੱਚ ਹੋਇਆ। ਪੁਲਸ ਨੂੰ ਦੇਖ ਕੇ ਸ਼ੂਟਰ ਉਸਮਾਨ ਉਰਫ ਵਿਜੇ ਚੌਧਰੀ ਨੇ ਪੁਲਸ ਟੀਮ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਸ਼ੂਟਰ ਉਸਮਾਨ ਨੂੰ ਗੋਲੀ ਲੱਗ ਗਈ। ਪੁਲਿਸ ਨੇ ਉਸ ਨੂੰ ਇਲਾਜ ਲਈ ਐਸਆਰਐਨ ਹਸਪਤਾਲ ਭੇਜਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਉਸਮਾਨ ਪ੍ਰਯਾਗਰਾਜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਇਹ ਵੀ ਪੜ੍ਹੋ : Former Sarpanch Shot Himself: ਇਕ ਤਰਫ਼ਾ ਪਿਆਰ 'ਚ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ
-
#WATCH | Umesh Pal murder case | "Patient Usman was brought dead. We performed the examinations following which he was declared dead & the body was sent to the mortuary. He was shot..," says Dr Badri Vishal Singh, Emergency Medical Officer, Swaroop Rani Nehru Hospital, Prayagraj pic.twitter.com/a1WuTSyS49
— ANI UP/Uttarakhand (@ANINewsUP) March 6, 2023 " class="align-text-top noRightClick twitterSection" data="
">#WATCH | Umesh Pal murder case | "Patient Usman was brought dead. We performed the examinations following which he was declared dead & the body was sent to the mortuary. He was shot..," says Dr Badri Vishal Singh, Emergency Medical Officer, Swaroop Rani Nehru Hospital, Prayagraj pic.twitter.com/a1WuTSyS49
— ANI UP/Uttarakhand (@ANINewsUP) March 6, 2023#WATCH | Umesh Pal murder case | "Patient Usman was brought dead. We performed the examinations following which he was declared dead & the body was sent to the mortuary. He was shot..," says Dr Badri Vishal Singh, Emergency Medical Officer, Swaroop Rani Nehru Hospital, Prayagraj pic.twitter.com/a1WuTSyS49
— ANI UP/Uttarakhand (@ANINewsUP) March 6, 2023
ਯਾਗਰਾਜ ਦੇ ਕੌਂਧਿਆਰਾ ਥਾਣਾ ਖੇਤਰ ਵਿੱਚ ਹੋਇਆ : ਉਮੇਸ਼ ਪਾਲ ਕਤਲ ਕਾਂਡ ਦਾ ਅੱਜ 10ਵਾਂ ਦਿਨ ਹੈ ਤੇ 10ਵੇਂ ਦਿਨ ਪੁਲਿਸ ਨੇ ਮਾਮਲੇ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰਯਾਗਰਾਜ ਪੁਲਿਸ ਅਤੇ ਯੂਪੀ ਐਸਟੀਐਫ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਖਬਰ ਆਈ ਕਿ ਉਮੇਸ਼ ਪਾਲ 'ਤੇ ਪਹਿਲਾਂ ਗੋਲੀ ਚਲਾਉਣ ਵਾਲਾ ਵਿਜੇ ਉਰਫ ਉਸਮਾਨ ਚੌਧਰੀ ਮੁਕਾਬਲੇ 'ਚ ਮਾਰਿਆ ਗਿਆ। ਇਸ ਤੋਂ ਪਹਿਲਾਂ ਸਰਫਰਾਜ਼ ਨਾਂ ਦਾ ਵਿਅਕਤੀ ਵੀ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।
ਇਹ ਵੀ ਪੜ੍ਹੋ : Holi of flowers in Golden Temple: ਐੱਸਜੀਪੀਸੀ ਦੇ ਪ੍ਰਧਾਨ ਦੀ ਅਪੀਲ, ਹਰਿਮੰਦਰ ਸਾਹਿਬ ਵਿਖੇ ਖੇਡੀ ਜਾਵੇ ਫੁੱਲਾਂ ਦੀ ਹੋਲੀ
ਪੁਲਿਸ ਨੇ ਉਮੇਸ਼ ਪਾਲ ਦੇ ਸ਼ੂਟਰਾਂ 'ਤੇ ਇਨਾਮੀ ਰਕਮ ਵੀ ਵਧਾਈ : ਜਾਣਕਾਰੀ ਅਨੁਸਾਰ ਕਤਲ ਦੇ ਸਮੇਂ ਸਰਫਰਾਜ ਕਾਰ ਚਲਾ ਰਿਹਾ ਸੀ। ਪਤਾ ਲੱਗਾ ਹੈ ਕਿ ਗੈਂਗ 'ਚ ਵਿਜੇ ਚੌਧਰੀ ਨੂੰ ਉਸਮਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਗੋਲੀਬਾਰੀ ਦੀ ਵੀਡੀਓ 'ਚ ਵਿਜੇ ਚੌਧਰੀ ਉਰਫ਼ ਉਸਮਾਨ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਉਮੇਸ਼ ਪਾਲ ਦੇ ਸ਼ੂਟਰਾਂ 'ਤੇ ਇਨਾਮ ਦੀ ਰਕਮ ਵੀ ਵਧਾ ਕੇ ਢਾਈ ਲੱਖ ਕਰ ਦਿੱਤੀ ਸੀ। ਉਸਮਾਨ 'ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ।