ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਰਚੁਅਲ ਇੰਡੀਆ ਮੋਬਾਈਲ ਕਾਂਗਰਸ (ਆਈਐਮਸੀ) 2020 ਨੂੰ ਸੰਬੋਧਿਤ ਕਰਨਗੇ। ਆਈ ਐਮ ਸੀ 2020 ਦਾ ਆਯੋਜਨ 8-10 ਦਸੰਬਰ ਤੱਕ ਭਾਰਤ ਸਰਕਾਰ ਦੇ ਟੈਲੀਕਾਮ ਵਿਭਾਗ ਅਤੇ ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀਓਏਆਈ) ਦੁਆਰਾ ਕੀਤਾ ਜਾ ਰਿਹਾ ਹੈ।
ਇਸ ਸਾਲ ਆਈਐਮਸੀ 2020 ਦੀ ਥੀਮ ਹੈ - ਸੰਮਿਲਤ ਨਵੀਨਤਾ - ਸਮਾਰਟ, ਸੁਰੱਖਿਅਤ, ਕਿਫਾਇਤੀ।
ਟੈਲੀਕਾਮ ਉਦਯੋਗ ਦੀ ਇਕ ਸੰਸਥਾ ਸੈਲੂਲਰ ਓਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਚੌਥੇ ‘ਇੰਡੀਆ ਮੋਬਾਈਲ ਕਾਂਗਰਸ’ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਨਗੇ। ਟੈਲੀਕਾਮ ਉਦਯੋਗ ਦੇ ਇਸ ਸਮਾਗਮ ਦਾ ਚੌਥਾ ਐਡੀਸ਼ਨ ਪਹਿਲੀ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ‘ਵੀਡੀਓ ਕਾਨਫਰੰਸ’ ਰਾਹੀਂ ਆਯੋਜਿਤ ਕੀਤਾ ਜਾਵੇਗਾ। ਇਹ ਪ੍ਰੋਗਰਾਮ ਤਿੰਨ ਦਿਨਾਂ ਤੱਕ ਚੱਲੇਗਾ।
ਮੁਕੇਸ਼ ਅੰਬਾਨੀ ਵੀ ਰਹਿਣਗੇ ਮੌਜੂਦ
ਮੁਕੇਸ਼ ਅੰਬਾਨੀ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ, ਸੁਨੀਲ ਭਾਰਤੀ ਮਿੱਤਲ, ਭਾਰਤੀ ਸਮੂਹ ਦੇ ਸੰਸਥਾਪਕ ਅਤੇ ਪ੍ਰਧਾਨ ਅਤੇ ਏਰਿਕਸਨ ਦੇ ਮੁਖੀ (ਦੱਖਣੀ ਪੂਰਬੀ ਏਸ਼ੀਆ, ਓਸ਼ੇਨੀਆ ਅਤੇ ਭਾਰਤ) ਨੁਨਜੀਓ ਮਿਰਤੀਲੋ ਵੀ ਇਸ ਸੈਸ਼ਨ ਵਿੱਚ ਸ਼ਾਮਲ ਹੋਣਗੇ।